FacebookTwitterg+Mail

MOVIE REVIEW : ਪੱਕੇ ਧਾਗੇ ਨਾਲ ਬੁਣਿਆ ਹੈ ਅਨੁਸ਼ਕਾ-ਵਰੁਣ ਦੇ 'ਸੂਈ-ਧਾਗਾ' ਦਾ ਸਫਰ

movie review sui dhaaga
29 September, 2018 12:05:54 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਰੁਣ ਧਵਨ ਸਟਾਰਰ ਫਿਲਮ 'ਸੂਈ-ਧਾਗਾ' ਅੱਜ ਭਾਵ 28 ਸਤੰਬਰ ਨੂੰ ਰਿਲੀਜ਼ ਹੋ ਗਈ ਹੈ। ਦਰਸ਼ਕਾਂ ਨੂੰ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਸੀ। 
ਕਹਾਣੀ
ਇਹ ਫਿਲਮ ਇਕ ਆਮ ਆਦਮੀ ਦੇ ਸੰਘਰਸ਼ ਦੀ ਕਹਾਣੀ ਹੈ। 'ਮੌਜੀ' (ਵਰੁਣ ਧਵਨ) ਪਤਨੀ ਮਮਤਾ (ਅਨੁਸ਼ਕਾ ਸ਼ਰਮਾ) ਨਾਲ ਆਪਣੇ ਸੁਪਨਿਆਂ ਦੀ ਦੁਨੀਆ ਨੂੰ ਸੱਚ ਕਰਨ ਲਈ ਨਿਕਲਦਾ ਹੈ। ਮਮਤਾ ਅਤੇ ਮੌਜੀ ਦੇ ਵਿਆਹ ਨੂੰ ਥੋੜ੍ਹਾ ਹੀ ਸਮਾਂ ਹੋਇਆ ਹੈ। ਮੌਜੀ ਜਿੱਥੇ ਕੰਮ ਕਰਦਾ ਹੈ ਉਹ ਕੰਮ ਅਤੇ ਜਗ੍ਹਾਂ ਦੋਵੇਂ ਮਮਤਾ ਨੂੰ ਥੋੜ੍ਹੀ-ਅਜੀਬ ਲੱਗਦੀ ਹੈ। ਅਜਿਹੇ 'ਚ ਮਮਤਾ ਨਿਰਾਸ਼ ਹੋ ਜਾਂਦੀ ਹੈ। ਮਮਤਾ ਮੌਜੀ ਨੂੰ ਆਪਣਾ ਖੁਦ ਦਾ ਕੁਝ ਕਰਨ ਲਈ ਕਹਿੰਦੀ ਹੈ। ਮੌਜੀ ਇਕ ਪ੍ਰਤਿਭਾਸ਼ਾਲੀ ਵਿਅਕਤੀ ਹੈ, ਜਿਸ ਦੇ ਪਿਓ-ਦਾਦਾ ਕਾਰੀਗਰੀ ਜਾਣਦੇ ਸਨ। ਅਜਿਹੇ 'ਚ ਮੌਜੀ-ਮਮਤਾ ਮਿਲ ਦੇ ਸਿਲਾਈ ਦਾ ਕੰਮ ਸ਼ੁਰੂ ਕਰਦੇ ਹੈ। ਆਪਣੇ ਕੰਮ ਦਾ ਦੋਵੇਂ ਮਿਲ ਕੇ ਕੜੀ ਮਿਹਨਤ ਨਾਲ ਕਰਦੇ ਹਨ ਅਤੇ ਸਫਲ ਹੁੰਦੇ ਹਨ। ਇਸ ਵਿਚਕਾਰ ਉਨ੍ਹਾਂ ਨੇ ਜੀਵਨ 'ਚ ਕਈ ਤਰ੍ਹਾਂ ਦੀ ਮੁਸ਼ਕਿਲਾਂ ਆਉਂਦੀਆਂ ਹਨ ਪਰ ਮੌਜੀ-ਮਮਤਾ ਹਰ ਮੁਸ਼ਕਿਲਾਂ ਨੂੰ ਹੱਸਦੇ-ਮੁਸਕਰਾਉਂਦੇ ਪਾਰ ਕਰ ਜਾਂਦੇ ਹਨ। 
ਐਕਟਿੰਗ
ਦਿਲ ਨੂੰ ਛੂਹ ਲੈਣ ਵਾਲੀ ਅਤੇ ਮਾਣ ਨਾਲ ਭਰੀ ਅਨੁਸ਼ਕਾ ਅਤੇ ਵਰੁਣ ਦੀ ਇਹ ਫਿਲਮ 'ਸੂਈ-ਧਾਗਾ' ਸ਼ਰਤ ਕਟਾਰੀਆ ਵਲੋਂ ਡਾਇਰੈਕਟ ਅਤੇ ਮਨੀਸ਼ ਸ਼ਰਮਾ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਫਿਲਮ 'ਚ ਵਰੁਣ ਦਾ ਲੁੱਕ ਬੇਹੱਦ ਆਮ ਹੈ। ਵਰੁਣ ਦੇ ਲੁੱਕ ਨੂੰ ਇਕ ਵਿਅਕਤੀ (ਪੇਸ਼ੇ ਤੋਂ ਦਰਜੀ) ਨੂੰ ਦੇਖ ਕੇ ਦਿੱਤਾ ਗਿਆ। ਫਿਲਮ 'ਦਮ ਲਗਾ ਕੇ ਹਈਸ਼ਾ' 'ਚ ਕੱਪੜਿਆਂ ਦੀ ਸਿਲਾਈ ਕਰਨ ਵਾਲੇ ਵਿਅਕਤੀ ਨੂੰ ਦੇਖਦੇ ਹੋਏ ਵਰੁਣ ਨੂੰ ਇਹ ਗੈਟਅੱਪ ਦਿੱਤਾ ਗਿਆ। ਨਿਰਦੇਸ਼ਕ ਸ਼ਰਤ ਕਟਾਰੀਆ ਦੀ ਫਿਲਮ 'ਦਮ ਲਗਾ ਕੇ ਹਈਸ਼ਾ' 'ਚ ਨੂਰ ਨਾਂ ਦੇ ਟੇਲਰ ਨੇ ਗਾਰਮੇਂਟਸ ਮੇਕਰ ਦੇ ਤੌਰ 'ਤੇ ਕੰਮ ਕੀਤਾ ਸੀ। ਇਹ ਉਹੀ ਟੇਲਰ ਹੈ, ਜੋ ਕਿ ਵਰੁਣ ਦੇ ਕਿਰਦਾਰ 'ਮੌਜੀ' ਦੇ ਲੁੱਕ ਦੀ ਪ੍ਰੇਰਣਾ ਹੈ।


Tags: Movie Review Anushka SharmaVarun DhawanSui DhaagaSharat KatariyaManeesh SharmaAditya Chopra

Edited By

Chanda Verma

Chanda Verma is News Editor at Jagbani.