FacebookTwitterg+Mail

Movie Review : ਦਿਲਚਸਪ ਕਹਾਣੀ ਤੇ ਡਾਇਰੈਕਸ਼ਨ ਦੀ ਮਿਸਾਲ ਹੈ 'ਤੁੰਬਾਡ'

movie review tumbbad
12 October, 2018 09:41:00 AM

ਫਿਲਮ- ਤੁੰਬਾਡ
ਡਾਇਰੈਕਟਰ- ਰਾਹੀ ਅਨਿਲ ਬਰਵੇ ਤੇ ਆਨਦ ਗਾਂਧੀ
ਸਟਾਰ ਕਾਸਟ- ਸੋਹਮ ਸ਼ਾਹ, ਰੰਜਿਨੀ ਚੱਕਰਵਰਤੀ, ਦੀਪਕ ਦਾਮਲੇ, ਅਨੀਤਾ ਦਾਤੇ, ਹਰੀਸ਼ ਖੰਨਾ


ਸੋਹਮ ਸ਼ਾਹ ਨੇ 'ਗੁਲਾਬ ਗੈਂਗ', 'ਤਲਵਾਰ' ਤੇ 'ਸਿਮਰਨ' ਵਰਗੀਆਂ ਫਿਲਮਾਂ 'ਚ ਲੱਖਰੇ ਕਿਰਦਾਰਾਂ 'ਚ ਨਜ਼ਰ ਆਏ। ਸਾਲ 2012 'ਚ 'ਤੁੰਬਾਡ' 'ਚ ਉਸ ਦਾ ਆਗਾਜ ਹੋਇਆ, ਜੋ ਮਹਾਰਾਸ਼ਟਰ ਦੇ 'ਤੁੰਬਾਡ' ਨਾਂ ਦੇ ਪਿੰਡ ਦੀ ਕਾਲਪਨਿਕ ਕਹਾਣੀ ਹੈ। ਫਿਲਮ ਨੂੰ ਆਨੰਦ ਐੱਲ ਰਾਏ ਨੇ ਸਪੋਰਟ ਕੀਤਾ ਤੇ ਹੁਣ ਇਹ ਰਿਲੀਜ਼ ਹੋ ਚੁੱਕੀ ਹੈ। 


ਕਹਾਣੀ
ਇਹ ਫਿਲਮ ਤਿੰਨ ਚੈਪਟਰਸ 'ਚ ਵੰਡੀ ਗਈ ਹੈ। ਕਹਾਣੀ 1918 'ਚ ਸ਼ੁਰੂ ਹੁੰਦੀ ਹੈ, ਜਿਥੇ ਮਹਾਰਾਸ਼ਟਰ ਦੇ ਪਿੰਡ ਤੁੰਬਾਡ 'ਚ ਵਿਨਾਇਕ ਰਾਵ (ਸੋਹਮ ਸ਼ਾਹ) ਆਪਣੀ ਮਾਂ ਤੇ ਭਰਾ ਨਾਲ ਰਹਿੰਦਾ ਹੈ ਪਰ ਉਥੇ ਇਕ ਵੱਡੇ ਖਜ਼ਾਨੇ ਦੇ ਲੁਕੇ ਹੋਣ ਦੀ ਗੱਲ ਆਖੀ ਜਾਂਦੀ ਹੈ, ਜਿਸ ਦਾ ਭਾਲ ਉਸ ਦੀ ਮਾਂ ਤੇ ਉਸ ਨੂੰ ਵੀ ਹੁੰਦੀ ਹੈ। ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਕਾਰਨ ਉਸ ਦੀ ਮਾਂ, ਉਸ ਨੂੰ ਪੁਣੇ ਲੈ ਕੇ ਚਲੀ ਜਾਂਦੀ ਹੈ। 15 ਸਾਲ ਬਾਅਦ ਵਿਨਾਇਕ ਫਿਰ ਤੋਂ ਤੁੰਬਾਡ ਆ ਜਾਂਦਾ ਹੈ ਤੇ ਖਜ਼ਾਨੇ ਦੀ ਭਾਲ ਕਰਨ ਲੱਗਦਾ ਹੈ। ਉਸ ਦਾ ਵਿਆਹ ਤੇ ਬੱਚੇ ਵੀ ਹੋ ਜਾਂਦੇ ਹਨ ਪਰ ਖਜ਼ਾਨੇ ਦਾ ਮੋਹ ਉਸ ਨੂੰ ਵਾਰ-ਵਾਰ ਤੁੰਬਾਡ ਜਾਣ ਨੂੰ ਮਜ਼ਬੂਰ ਕਰਦਾ ਹੈ। ਅੰਤ 'ਚ ਇਕ ਅਜਿਹੀ ਘਟਨਾ ਹੁੰਦੀ ਹੈ, ਜੋ ਕਿ ਬਹੁਤ ਵੱਡਾ ਸਬਕ ਵੀ ਹੈ। ਇਸ ਨੂੰ ਜਾਣਨ ਲਈ ਤੁਹਾਨੂੰ ਨੇੜੇ ਦੇ ਸਿਨੇਮਾਘਰਾਂ 'ਚ ਜਾਣਾ ਪਵੇਗਾ। 


ਐਕਟਿੰਗ
ਅਭਿਨੈ ਦੇ ਲਿਹਾਜੇ ਤੋਂ ਬਹੁਤ ਹੀ ਉਦਮਾ ਕਿਰਦਾਰ ਸੋਹਮ ਸ਼ਾਹ ਨੇ ਨਿਭਾਇਆ ਹੈ ਅਤੇ ਉਸ ਦੀ ਮਿਹਨਤ ਸਕ੍ਰੀਨ 'ਤੇ ਵੀ ਨਜ਼ਰ ਆਉਂਦੀ ਹੈ। ਕਾਫੀ ਮੁਸ਼ਕਲ ਸੀਨ ਹਨ ਪਰ ਉਸ ਨੇ ਚੰਗੇ ਤਰੀਕੇ ਨਾਲ ਹਰ ਕਿਰਦਾਰ ਨੂੰ ਨਿਭਾਇਆ ਹੈ। ਲੋਕੇਸ਼ਨ ਕਮਾਲ ਦੇ ਹਨ ਅਤੇ ਇਕ ਤਰ੍ਹਾਂ ਨਾਲ ਵਿਜੁਅਲ ਟ੍ਰੀਟ ਹੈ ਇਹ ਫਿਲਮ। ਫਿਲਮ ਦਾ ਟਾਈਟਲ ਟਰੈਕ ਵੀ ਕਹਾਣੀ ਦੇ ਆਲੇ-ਦੁਆਲੇ ਹੀ ਘੁੰਮਦਾ ਹੈ। 


ਕਮਜ਼ੋਰ ਕੜੀਆਂ
ਫਿਲਮ ਦੀ ਕਮਜ਼ੋਰ ਕੜੀ ਸ਼ਾਇਦ ਦਾ ਇਸ ਦਾ ਸਰਟੀਫਿਕੇਸ਼ਨ ਹੈ, ਜੋ 'ਏ' ਹੈ। ਇਸ ਦੇ ਨਾਲ ਹੀ ਫਿਲਮ 'ਚ ਕੋਈ ਵੱਡਾ ਸਿਤਾਰਾ ਨਹੀਂ ਹੈ। ਇਸ ਵਜ੍ਹਾ ਨਾਲ ਵੀ ਦਰਸ਼ਕਾਂ ਨੂੰ ਥਿਏਟਰਾਂ ਤੱਕ ਖਿੱਚ ਕੇ ਲੈ ਕੇ ਆਉਣਾ ਵੀ ਵੱਡਾ ਕੰਮ ਹੈ। 


ਬਾਕਸ ਆਫਿਸ
ਫਿਲਮ ਦਾ ਬਜਟ ਕਾਫੀ ਘੱਟ ਹੈ ਪਰ ਇਸ ਦੇ ਨਾਲ ਗੋਵਿੰਦਾ ਦੀ 'ਫ੍ਰਾਈਡੇ', ਕਾਜੋਲ ਦੀ 'ਹੈਲੀਕਾਪਟਰ ਈਲਾ', ਮਹੇਸ਼ ਭੱਟ ਦੇ ਪ੍ਰੋਡਕਸ਼ਨ 'ਚ 'ਜਲੇਬੀ' ਰਿਲੀਜ਼ ਹੋ ਰਹੀ ਹੈ। ਸਕ੍ਰੀਨਸ ਦੀ ਮਾਰਾਮਾਰੀ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਦਾ ਹਾਲ ਕਿਵੇਂ ਦਾ ਹੁੰਦਾ ਹੈ।


Tags: Tumbbad Movie Review Sohum Shah Aanand L Rai Mukesh Shah Amita Shah Mitesh Shah Adesh Prasad Rahi Anil Barve Anand Gandhi

Edited By

Sunita

Sunita is News Editor at Jagbani.