FacebookTwitterg+Mail

ਕਾਮੇਡੀਅਨ ਤੇ ਫਿਲਮ ਲੇਖਕ ਧੀਰਜ ਕੁਮਾਰ ਨੇ ਕਰਵਾਈ ਮੰਗਣੀ, ਤਸਵੀਰਾਂ ਕੀਤੀਆਂ ਸਾਂਝੀਆਂ

movie writer dheeraj kumar shares his engagement pictures
14 November, 2019 04:54:00 PM

ਜਲੰਧਰ (ਬਿਊਰੋ) — ਪੰਜਾਬੀ ਕਾਮੇਡੀਅਨ ਤੇ ਫਿਲਮ ਲੇਖਕ ਧੀਰਜ ਕੁਮਾਰ ਜੋ ਕਿ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਮੰਗਣੀ ਦੀਆਂ ਤਸਵੀਰਾਂ ਆਪਣੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਪੋਸਟ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਕੁਮੈਂਟਸ ਕਰਕੇ ਵਧਾਈ ਦੇ ਰਹੇ ਹਨ। ਜੇ ਗੱਲ ਕਰੀਏ ਧੀਰਜ ਕੁਮਾਰ ਦੇ ਕੰਮ ਦੀ ਤਾਂ ਪਿੱਛੇ ਜੇ ਉਨ੍ਹਾਂ ਤੇ ਕਰਣ ਸੰਧੂ ਦੀ ਲਿਖੀ ਫਿਲਮ 'ਜੱਦੀ ਸਰਦਾਰ' ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਸਨ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਦਰਸ਼ਕਾਂ ਵੱਲੋਂ ਫਿਲਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ।


ਦੱਸ ਦਈਏ ਤਰਨਤਾਰਨ ਦੇ ਪਿੰਡ ਵੈਰੋਵਾਲ ਨਾਲ ਸਬੰਧਿਤ ਇਸ ਨੌਜਵਾਨ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਲੰਬਾ ਸੰਘਰਸ਼ ਕਰਨਾ ਪਿਆ ਹੈ। ਧੀਰਜ ਕੁਮਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਾਮੇਡੀਅਨ ਵਜੋਂ ਕੀਤੀ ਸੀ। ਇਸ ਸ਼ੋਅ 'ਚ ਉਹ ਜਿੱਤ ਤਾਂ ਨਹੀਂ ਪਾਏ ਸੀ ਪਰ ਇਕ ਕਮੇਡੀਅਨ ਦੇ ਤੌਰ 'ਤੇ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾ ਲਈ ਸੀ।

ਇਸ ਸ਼ੋਅ ਤੋਂ ਬਾਅਦ ਧੀਰਜ ਨੇ ਕਈ ਲਾਈਵ ਸ਼ੋਅ ਤੇ ਕਈ ਟੀ. ਵੀ. ਚੈਨਲਾਂ 'ਚ ਵੀ ਕੰਮ ਕੀਤਾ। ਪਰ ਇਸ ਸਭ ਦੇ ਚੱਲਦੇ ਉਸ ਨੇ ਕਪਿਲ ਸ਼ਰਮਾ ਦੀ ਸਲਾਹ ਮੰਨੀ ਤੇ ਉਸ ਨੇ ਪੰਜਾਬੀ ਸਿਨੇਮਾ ਵੱਲ ਰੁਖ ਕੀਤਾ। ਇਸ ਖੇਤਰ 'ਚ ਆਉਂਦੇ ਹੀ ਧੀਰਜ ਦੀ ਮੁਲਾਕਾਤ ਕਰਣ ਸੰਧੂ ਨਾਲ ਹੋਈ ਤੇ ਇਸ ਜੋੜੀ ਨੇ ਡਾਇਰੈਕਟ ਰਣਜੀਤ ਬੱਲ ਦੀ ਫ਼ਿਲਮ 'ਗ੍ਰੇਟ ਸਰਦਾਰ' ਬਣਾਈ। ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ 'ਠੱਗ ਲਾਈਫ', 'ਖਿੱਦੋ ਖੂੰਡੀ', 'ਭਲਵਾਨ ਸਿੰਘ', 'ਆਲ੍ਹਣਾ' ਵਰਗੀਆਂ ਕਈ ਫਿਲਮਾਂ ਲਿਖੀਆਂ।


Tags: Movie WriterDheeraj KumarShares PicturesEngagementInstagramPunjabi Celebrity

Edited By

Sunita

Sunita is News Editor at Jagbani.