FacebookTwitterg+Mail

ਮਿਸਟਰ ਪ੍ਰੈਜ਼ੀਡੈਂਟ ਦੇ ਪਹਿਲੇ ਸਿੰਗਲ ਟਰੈਕ 'ਬਲਿੰਗ-ਬਲਿੰਗ' ਦਾ ਪੋਸਟਰ ਰਿਲੀਜ਼

mr prezident new song release
04 May, 2017 10:03:17 AM
ਜਲੰਧਰ— ਗਾਇਕ ਮਿਸਟਰ ਪ੍ਰੈਜ਼ੀਡੈਂਟ ਦੇ ਪਹਿਲੇ ਸਿੰਗਲ ਟਰੈਕ 'ਬਲਿੰਗ-ਬਲਿੰਗ' ਦਾ ਪੋਸਟਰ ਅੱਜ ਪਦਮਸ਼੍ਰੀ ਹੰਸ ਰਾਜ ਹੰਸ, ਦੀਪਕ ਬਾਲੀ, ਫਿਰੋਜ਼ ਖਾਨ, ਕੰਠ ਕਲੇਰ, ਬੂਟਾ ਮੁਹੰਮਦ, ਖਾਨ ਸਾਹਿਬ ਅਤੇ ਹਰਵਿੰਦਰ ਬਿੱਟੂ ਵੱਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਗਾਇਕ ਮਿਸਟਰ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਸਪੀਡ ਰਿਕਾਰਡਜ਼ ਨੇ ਰਿਲੀਜ਼ ਕੀਤਾ ਹੈ, ਜਿਸ ਦਾ ਮਿਊਜ਼ਿਕ ਸੁਪਰਨੋਵਾ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਰਬਾਬ ਨੇ। ਇਸ ਦਾ ਵੀਡੀਓ ਸਾਹਿਲ ਦੇਵ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਚਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਮੌਕੇ ਕੁਲਵਿੰਦਰ ਹੀਰਾ, ਗੁਰਮੀਤ ਸਿੰਘ, ਸੂਰਜ ਸੱਭਰਵਾਲ, ਮਲਜਿੰਦਰ ਸਿੰਘ, ਸੰਤੋਖ ਸਿੰਘ ਅਤੇ ਸੂਰਜ ਗੁਪਤਾ ਵੀ ਹਾਜ਼ਰ ਸਨ।

Tags: Mr PrezidentBling BlingSingle Trackreleaseਮਿਸਟਰ ਪ੍ਰੈਜ਼ੀਡੈਂਟਸਿੰਗਲ ਟਰੈਕਬਲਿੰਗ ਬਲਿੰਗਪੋਸਟਰ