ਮੁੰਬਈ— 'ਮੈਂ ਕਰੈਕਟਰ ਲੈੱਸ ਹੂੰ...ਮੈਂ ਚੀਪ ਹੂੰ...ਮੈਂ ਲੜਕੀਆਂ ਨੂੰ ਗੰਦੀ ਨਜ਼ਰ ਨਾਲ ਦੇਖਦਾ ਹਾਂ...'' ਜੀ ਹਾਂ, ਅਜਿਹਾ ਕੋਈ ਹੋਰ ਨਹੀਂ ਸਗੋਂ ਆਪ ਸੁਪਰਸਟਾਰ ਸ਼ਾਹਰੁਖ ਖਾਨ ਨੇ ਕਿਹਾ ਹੈ। ਤੁਸੀਂ ਘਬਰਾਓ ਨਾ ਇਹ ਸ਼ਾਹਰੁਖ ਦੀ ਆਉਣ ਵਾਲੀ ਫਿਲਮ 'ਜਬ ਹੈਰੀ ਮੇਟ ਸੇਜਲ' ਦਾ ਇੱਕ ਡਾਈਲਾਗ ਹੈ।
ਅਸਲ 'ਚ ਸ਼ਾਹਰੁਖ ਖਾਨ ਨੇ ਬੀਤੇ ਦਿਨੀਂ ਫਿਲਮ ਦੇ ਡਾਇਰੈਕਟਰ ਇਮਤਿਆਜ਼ ਅਲੀ ਦੀ ਜਨਮਦਿਨ ਪਾਰਟੀ 'ਚ ਫਿਲਮ ਦਾ ਇਹ ਡਾਈਲਾਗ ਉਥੇ ਮੌਜੂਦ ਲੋਕਾਂ ਨੂੰ ਸੁਣਾਇਆ। ਇਸ ਸੈਲੀਬ੍ਰੇਸ਼ਨ ਦੌਰਾਨ ਸ਼ਾਹਰੁਖ ਖਾਨ ਅਤੇ ਇਮਤਿਆਜ਼ ਅਲੀ ਦਾ ਬ੍ਰੋਮਾਂਸ ਵੀ ਦੇਖਣ ਨੂੰ ਮਿਲਿਆ। ਸ਼ਾਹਰੁਖ ਖਾਨ ਨੇ ਇਥੇ ਖੁਦ ਇਮਤਿਆਜ਼ ਅਲੀ ਤੋਂ ਕੇਕ ਕਟਵਾਇਆ।
ਇਸ ਦੌਰਾਨ ਦੋਵੇਂ ਇੱਕ-ਦੂਜੇ ਨੂੰ ਕੇਕ ਖਵਾਉਂਦੇ 'ਤੇ ਜੱਫੀ ਪਾਉਂਦੇ ਵੀ ਨਜ਼ਰ ਆਏ।