ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਮੁਗਧਾ ਗੋਡਸੇ ਦਾ ਕਰੀਅਰ ਕਾਫ਼ੀ ਸੰਘਰਸ਼ ਤੋਂ ਨਿਕਲਿਆ ਹੈ। 26 ਜੁਲਾਈ 1986 ਨੂੰ ਜਨਮੀ ਮੁਗਧਾ ਸਾਲ 2002 ਵਿਚ ਮਿਸ ਗਲੈਡਰੈਗਸ ਮੇਗਾ ਮਾਡਲ ਹੰਟ ਜਿੱਤ ਕੇ ਖਬਰਾਂ 'ਚ ਆਈ ਸੀ। ਸਾਲ 2004 'ਚ ਮੁਗਧਾ ਮਿਸ ਇੰਡੀਆ ਸੇਮੀ ਫਾਈਨਲਿਸਟ ਵੀ ਰਹਿ ਚੁਕੀ ਹੈ। ਜਾਣੋਂ ਉਨ੍ਹਾਂ ਬਾਰੇ ਕੁਝ ਦਿਲਚਸਪ ਗੱਲਾਂ। ਮੁਗਧਾ ਅਤੇ ਰਾਹੁਲ ਦੇਵ ਦਾ ਰਿਸ਼ਤਾ ਕਿਸੇ ਤੋਂ ਲੁੱਕਿਆ ਨਹੀਂ ਹੈ। ਮੁਗਧਾ ਇਸ ਨੂੰ ਸਵੀਕਾਰ ਵੀ ਕਰ ਚੁੱਕੀ ਹੈ। ਕਥਿਤ ਤੌਰ 'ਤੇ ਉਹ ਆਪਣੇ ਤੋਂ 18 ਵੱਡੇ ਰਾਹੁਲ ਦੇਵ ਨਾਲ ਲਿਵ ਇਨ ਵਿਚ ਰਹਿੰਦੀ ਹੈ। ਮਹਾਰਾਸ਼ਟਰ ਦੇ ਪੂਣੇ ਵਿਚ ਨਿਮਨ ਮੱਧ ਵਰਗ ਦੇ ਪਰਿਵਾਰ 'ਚ ਮੁਗਧਾ ਨੇ ਜਨਮ ਲਿਆ। ਉਨ੍ਹਾਂ ਦਾ ਬਚਪਨ ਕਾਫ਼ੀ ਮੁਸ਼ਕਲਾਂ ਭਰਿਆ ਰਿਹਾ। ਮੁਗਧਾ ਨੇ ਆਪਣੀ ਪੜ੍ਹਾਈ ਮਰਾਠੀ ਦੇ ਸਕੂਲ ਮਰਾਠੀ ਪਾਠਸ਼ਾਲਾ ਸਦਾਸ਼ਿਵ ਪੇਠ ਮਹਾਰਾਸ਼ਟਰ ਤੋਂ ਪੂਰੀ ਕੀਤੀ। ਉਨ੍ਹਾਂ ਨੇ ਬਹੁਤ ਘੱਟ ਉਮਰ ਵਿਚ ਘਰ ਚਲਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮੁਗਧਾ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ 2002 'ਚ ਗਲੈਡਰੈਗਸ ਮੇਗਾ ਮਾਡਲ ਹੰਟ ਜਿੱਤ ਕੇ ਕੀਤੀ। ਇਸ ਤੋਂ ਬਾਅਦ ਮੁਗਧਾ ਨੂੰ ਮਾਡਲਿੰਗ ਦੇ ਕਈ ਆਫਰ ਮਿਲੇ। ਸਾਲ 2004 ਵਿਚ ਮੁਗਧਾ ਨੇ ਮਿਸ ਇੰਡੀਆ ਮੁਕਾਬਲੇ 'ਚ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਮਿਸ ਪਰਫੈਕਟ 10 ਦਾ ਤਾਜ ਮਿਲਿਆ।
ਮਾਡਲਿੰਗ ਤੋਂ ਬਾਅਦ ਮੁਗਧਾ ਨੇ ਕਈ ਹਿੰਦੀ ਫਿਲਮਾਂ ਜਿਵੇਂ 'ਚੁਪਚੁਪ ਖੜ੍ਹੇ ਹੋ' ਤੋਂ ਲੈ ਕੇ 'ਹਮ ਦੀਵਾਨਾ ਦਿਲ' ਆਦਿ 'ਚ ਕੰਮ ਕੀਤਾ। ਮੁਗਧਾ ਨੂੰ ਬਾਲੀਵੁੱਡ ਵਿਚ ਪਹਿਲਾ ਬ੍ਰੇਕ ਸਾਲ 2008 ਵਿਚ ਫਿਲਮ ਨਿਰਦੇਸ਼ਕ ਮਧੁਰ ਭੰਡਾਰਕਰ ਦੀ ਫਿਲਮ 'ਫੈਸ਼ਨ' ਵਿਚ ਮਿਲਿਆ। 'ਫੈਸ਼ਨ' ਲਈ ਮੁਗਧਾ ਨੂੰ ਫਿਲਮਫੇਅਰ ਵਿਚ ਬੈਸਟ ਫੀਮੇਲ ਡੈਬਿਊ ਦਾ ਨਾਮੀਨੇਸ਼ਨ ਵੀ ਮਿਲਿਆ। ਇਸ ਤੋਂ ਬਾਅਦ ਮੁਗਧਾ ਬਾਲੀਵੁੱਡ ਦੀ ਕਈ ਫਿਲਮਾਂ ਵਿਚ ਨਜ਼ਰ ਆਈ। ਇਸ ਤੋਂ ਬਾਅਦ ਉਹ ਕਲਰਸ ਦੇ ਸ਼ੋਅ 'ਖਤਰੋਂ ਕੇ ਖਿਲਾੜੀ' ਚ ਮੁਕਾਬਲੇਬਾਜ਼ ਦੇ ਰੂਪ ਵਿਚ ਨਜ਼ਰ ਆਈ। ਮੁਗਧਾ ਨੂੰ ਉਨ੍ਹਾਂ ਦੀ ਪਹਿਲੀ ਫਿਲਮ 'ਫ਼ੈਸ਼ਨ' ਲਈ ਫਿਲਮਫੇਅਰ 'ਚ ਬੈਸਟ ਫਿਲਮ ਡੈਬਿਊ ਲਈ ਨਾਮੀਨੇਟ ਕੀਤਾ ਗਿਆ ਸੀ। ਫਿਲਮ 'ਫੈਸ਼ਨ' ਲਈ ਮੁਗਧਾ ਤਿੰਨ ਐਵਾਰਡ ਜਿੱਤ ਚੁੱਕੀ ਹੈ। ਮੁਗਧਾ ਨੂੰ ਫਿਲਮ 'ਜੇਲ' ਲਈ ਸਟਾਰਡਸਟ ਸੁਪਰਸਟਾਰ ਆਫ਼ ਟੁਮਾਰੋ ਐਵਾਰਡ ਨਾਸ ਨਵਾਜਿਆ ਜਾ ਚੁੱਕਿਆ ਹੈ। ਮੁਗਧਾ ਐਕਟਰ ਰਾਹੁਲ ਦੇਵ ਨੂੰ ਡੇਟ ਕਰ ਰਹੀ ਹੈ ਅਤੇ ਇਕ ਇੰਟਰਵਿਯੂ ਦੌਰਾਨ ਉਨ੍ਹਾਂ ਨੇ ਨੇ ਕਿਹਾ ਸੀ ਕਿ ਰਾਹੁਲ ਇਕ ਅਜਿਹੇ ਇਨਸਾਨ ਹਨ, ਜਿਨ੍ਹਾਂ 'ਤੇ ਮੈਂ ਭਰੋਸਾ ਕਰ ਸਕਦੀ ਹਾਂ। ਉਹ ਮੇਰੇ ਲਈ ਇਕ ਦੋਸਤ ਤੋਂ ਜ਼ਿਆਦਾ ਹੈ। ਮੁਗਧਾ ਅਕਸਰ ਇੰਸਟਾਗਰਾਮ 'ਤੇ ਆਪਣੀਆਂ ਅਤੇ ਰਾਹੁਲ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦੋਵੇਂ ਸੋਨੀ ਟੀ.ਵੀ. 'ਤੇ ਪ੍ਰਸਾਰਿਤ ਹੋ ਚੁੱਕੇ ਕਪੱਲ ਰਿਐਲਿਟੀ ਸ਼ੋਅ ਵਿਚ ਵੀ ਇਕੱਠੇ ਦਿਖਾਈ ਦੇ ਚੁੱਕੇ ਹਨ। ਇਸ ਸ਼ੋਅ ਨੂੰ ਅਰਬਾਜ ਖਾਨ ਅਤੇ ਮਲਾਇਕਾ ਅਰੋੜਾ ਨੇ ਹੋਸਟ ਕੀਤਾ ਸੀ। ਬਹੁਤ ਘੱਟ ਹੀ ਲੋਕ ਜਾਣਦੇ ਹਨ ਕਿ ਮੁਗਧਾ ਕਦੇ ਪਟਰੋਲ ਪੰਪ 'ਤੇ ਸੇਲਸਗਰਲ ਦਾ ਕੰਮ ਕਰਦੀ ਸੀ। ਇੱਕ ਇੰਟਰਵਯੂ ਵਿਚ ਮੁਗਧਾ ਨੇ ਦੱਸਿਆ ਸੀ ਕਿ ਉਹ ਪਟਰੋਲ ਪੰਪ 'ਤੇ ਕੰਮ ਕਰਦੀ ਸੀ ਜਿੱਥੇ ਉਨ੍ਹਾਂ ਨੂੰ ਰੋਜ ਦੇ ਕਰੀਬ 100 ਰੁ. ਮਿਲਦੇ ਸਨ।