ਜਲੰਧਰ— 'ਵਣਜਾਰਾ' ਗੀਤ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਲੋਕ ਗਾਇਕ ਸੂਫੀ ਬਲਵੀਰ ਦੇ ਸਿੰਗਲ ਟਰੈਕ 'ਮੂੰਹ ਮਿੱਠਾ' ਦੇ ਵੀਡੀਓ ਨੂੰ ਯੂ-ਟਿਊਬ 'ਤੇ 6 ਲੱਖ ਤੋਂ ਵੀ ਜ਼ਿਆਦਾ ਦਰਸ਼ਕਾਂ ਨੇ ਦੇਖਿਆ ਹੈ। ਜਾਣਕਾਰੀ ਦਿੰਦਿਆਂ ਸੂਫੀ ਬਲਵੀਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਵਾਈਟ ਹਿੱਲ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਸਚਿਨ ਅਹੂਜਾ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਖੁਦ ਮੇਰੇ ਵੱਲੋਂ ਕੀਤਾ ਗਿਆ ਹੈ। ਇਸ ਸਿੰਗਲ ਟਰੈਕ ਦੀ ਵੀਡੀਓ ਕਮਲ ਪ੍ਰੀਤ ਜੋਨੀ ਵੱਲੋਂ ਚੰਡੀਗੜ੍ਹ ਦੀਆਂ ਵੱਖ- ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ ਹੈ, ਜੋ ਯੂਟਿਊਬ ਤੇ ਪੰਜਾਬੀ ਚੈਨਲਾਂ 'ਤੇ ਚਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।