FacebookTwitterg+Mail

14 ਸਾਲ ਬਾਅਦ ਮੁਕੇਸ਼ ਖੰਨਾ ਨੇ ਬਿਆਨ ਕੀਤਾ ਦਰਦ, ਇਸ ਕਾਰਨ ਬੰਦ ਹੋਇਆ 'ਸ਼ਕਤੀਮਾਨ'

mukesh khanna
18 August, 2019 12:33:15 PM

ਮੁੰਬਈ(ਬਿਊਰੋ)— 90 ਦੇ ਦਹਾਕੇ 'ਚ ਹਰ ਬੱਚੇ ਨੂੰ ਐਤਵਾਰ ਦਾ ਇੰਤਜ਼ਾਰ ਹੁੰਦਾ ਸੀ ਕਿਉਂਕਿ ਉਸ ਦਿਨ ਟੀ.ਵੀ. 'ਤੇ 'ਸ਼ਕਤੀਮਾਨ' ਆਉਂਦਾ ਸੀ। ਮੁਕੇਸ਼ ਖੰਨਾ ਨੂੰ ਫਿਲਮਾਂ ਤੋਂ ਓਨੀ ਪਾਪੂਲੈਰਿਟੀ ਨਹੀਂ ਮਿਲੀ, ਜਿੰਨੀ ਉਨ੍ਹਾਂ ਨੂੰ 'ਸ਼ਕਤੀਮਾਨ' ਤੋਂ ਮਿਲੀ ਸੀ। ਦੇਖਦੇ ਹੀ ਦੇਖਦੇ ਇਹ ਸ਼ੋਅ ਹਰ ਬੱਚੇ ਦਾ ਫੇਵਰੇਟ ਬਣ ਗਿਆ ਪਰ ਕੁਝ ਕਾਰਨਾਂ ਕਰਕੇ ਇਸ ਸੀਰੀਅਲ ਨੂੰ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਅਜਿਹਾਂ ਅਫਵਾਹਾਂ ਫੈਲੀਆਂ ਕਿ ਬੱਚਿਆਂ ਕਾਰਨ ਇਸ ਸੀਰੀਅਲ ਨੂੰ ਬੰਦ ਕੀਤਾ ਗਿਆ ਹੈ ਪਰ ਹੁਣ ਮੁਕੇਸ਼ ਖੰਨਾ ਨੇ ਇਸ ਸੀਰੀਅਲ ਬਾਰੇ ਖੁੱਲ ਕੇ ਗੱਲਬਾਤ ਕੀਤੀ ਹੇ ।
Punjabi Bollywood Tadka
ਮੀਡੀਆ ਰਿਪੋਰਟਾਂ ਮੁਤਾਬਕ ਮੁਕੇਸ਼ ਖੰਨਾ ਜਲਦ ਹੀ ਇਸ ਦਾ ਦੂਜਾ ਸੀਜ਼ਨ ਲੈ ਕੇ ਆ ਸਕਦੇ ਹਨ । ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਨੂੰ ਪਹਿਲਾਂ ਸ਼ਨੀਵਾਰ ਸਵੇਰੇ ਤੇ ਮੰਗਲਵਾਰ ਸ਼ਾਮ ਨੂੰ ਪ੍ਰਸਾਰਿਤ ਕੀਤਾ ਜਾਂਦਾ ਸੀ । ਉਸ ਸਮੇਂ ਸ਼ੋਅ ਲਈ ਦੂਰਦਰਸ਼ਨ ਨੂੰ ਤਿੰਨ ਲੱਖ ਤੋਂ ਜ਼ਿਆਦਾ ਦੀ ਰਕਮ ਦੇਣੀ ਪੈਂਦੀ ਸੀ ਅਤੇ ਜ਼ਿਆਦਾਤਰ ਸ਼ੋਅ ਸਪੋਂਸਰ ਹੁੰਦੇ ਸਨ ਅਤੇ ਇਨ੍ਹਾਂ ਇਸ਼ਤਿਹਾਰਾਂ ਤੋਂ ਹੀ ਉਨ੍ਹਾਂ ਨੂੰ ਕਮਾਈ ਹੁੰਦੀ ਸੀ। ਕਰੀਬ 100-150 ਦੇ ਕਰੀਬ ਐਪੀਸੋਡ ਇਸ ਤਰ੍ਹਾਂ ਹੀ ਚਲਾਏ । ਇਸ ਤੋਂ ਬਾਅਦ ਦੂਰਦਰਸ਼ਨ ਵੱਲੋਂ ਕਿਹਾ ਗਿਆ ਕਿ ਇਸ ਸ਼ੋਅ ਐਨਾ ਹਰਮਨ ਪਿਆਰਾ ਹੈ ।
Punjabi Bollywood Tadka
ਅਜਿਹੇ 'ਚ ਇਸ ਸੀਰੀਅਲ ਨੂੰ ਐਤਵਾਰ ਨੂੰ ਪ੍ਰਸਾਰਿਤ ਕਰਨਾ ਚਾਹੀਦਾ ਹੈ, ਇਸ ਦਿਨ ਬੱਚਿਆਂ ਨੂੰ ਛੁੱਟੀ ਵੀ ਹੁੰਦੀ ਹੈ । ਜਿਸ ਕਾਰਨ ਐਤਵਾਰ ਨੂੰ ਪ੍ਰਸਾਰਿਤ ਹੋਣ ਕਾਰਨ ਸੱਤ ਲੱਖ ਤੋਂ ਵੀ ਜ਼ਿਆਦਾ ਦੀ ਰਕਮ ਉਨ੍ਹਾਂ ਨੂੰ ਦੇਣੀ ਪਈ ਅਤੇ ਇਸ ਤੋਂ ਅਗਲੇ ਸਾਲ ਜਦੋਂ ਇੱਕ ਸੌ ਚਾਰ ਐਪੀਸੋਡ ਹੋਏ ਤਾਂ ਦਸ ਲੱਖ ਤੋਂ ਵੀ ਜ਼ਿਆਦਾ ਦੀ ਰਕਮ ਮੈਨੂੰ ਦੇਣੀ ਪਈ ਅਤੇ ਜਿਉਂ ਹੀ ਇਕ ਸੌ ਚਾਰ ਐਪੀਸੋਡ ਹੁੰਦੇ ਤਾਂ ਫੀਸ ਡੇਢ ਗੁਣਾ ਵਧ ਜਾਂਦੀ ਸੀ ।
Punjabi Bollywood Tadka
ਇਸੇ ਦੌਰਾਨ ਮੈਨੂੰ ਪਤਾ ਲੱਗਿਆ ਕਿ ਉਹ ਫੀਸ 16 ਲੱਖ ਕਰਨ ਦੀ ਸੋਚ ਰਹੇ ਨੇ ਤਾਂ ਮੈਂ ਇਸ ਦਾ ਵਿਰੋਧ ਵੀ ਕੀਤਾ ਪਰ ਮੇਰੀ ਗੱਲ ਨਹੀਂ ਮੰਨੀ ਗਈ, ਜਿਸ ਕਾਰਨ ਮੈਨੂੰ ਵੱਡਾ ਨੁਕਸਾਨ ਹੋ ਰਿਹਾ ਸੀ । ਜਿਸ ਕਾਰਨ ਇਸ ਸ਼ੋਅ ਨੂੰ ਮਜਬੂਰੀ 'ਚ  ਬੰਦ ਕਰਨਾ ਪਿਆ ਸੀ।


Tags: Mukesh KhannaShaktimaanClosedTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari