FacebookTwitterg+Mail

ਦਿੱਗਜ ਅਦਾਕਾਰ ਮੁਕੇਸ਼ ਰਿਸ਼ੀ ਬਣੇ ਫਿਲਮ ਨਿਰਮਾਤਾ, ਫਿਲਮ ਦੀ ਸ਼ੂਟਿੰਗ ਸ਼ੁਰੂ

mukesh rishi
03 March, 2020 10:08:45 AM

ਚੰਡੀਗੜ੍ਹ (ਬਿਊਰੋ) : ਭਾਰਤੀ ਫਿਲਮ ਇੰਡਸਟਰੀ ਦੇ ਨਾਮਵਰ ਤੇ ਦਿੱਗਜ ਅਦਾਕਾਰ ਮੁਕੇਸ਼ ਰਿਸ਼ੀ ਬਤੌਰ ਫਿਲਮ ਨਿਰਮਾਤਾ ਪੰਜਾਬੀ ਸਿਨੇਮੇ ਨਾਲ ਜੁੜ ਗਏ ਹਨ। ਉਨ੍ਹਾਂ ਦੇ ਨਿੱਜੀ ਬੈਨਰ 'ਗੇੜੀ ਰੂਟ ਫਿਲਮਸ' ਦੀ ਪਹਿਲੀ ਫਿਲਮ 'ਨਿਡਰ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫਿਲਮ ਜ਼ਰੀਏ ਉਹ ਆਪਣੇ ਪੁੱਤਰ ਰਾਘਵ ਰਿਸ਼ੀ ਨੂੰ ਬਤੌਰ ਅਦਾਕਾਰ ਪੰਜਾਬੀ ਸਿਨੇਮੇ ਨਲ ਜੋੜਨ ਜਾ ਰਹੇ ਹਨ। ਇਸ ਫਿਲਮ ਨੂੰ ਮਨਦੀਪ ਸਿੰਘ ਚਾਹਲ ਡਾਇਰੈਕਟ ਕਰ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਬਾਲੀਵੁੱਡ ਦੇ ਨਾਮਵਰ ਲੇਖਕ ਮਾਰੁਖ ਮਿਰਜ਼ਾ ਬੇਗ ਨੇ ਲਿਖੇ ਹਨ। ਫ਼ਿਲਮ ਦੇ ਸੰਵਾਦ ਸੁਰਮੀਤ ਮਾਵੀ ਨੇ ਲਿਖੇ ਹਨ। ਫ਼ਿਲਮ ਦੇ ਐਸੋਸੀਏਟ ਪ੍ਰੋਡਿਊਸਰ ਰਤਨ ਔਲਖ ਹਨ। ਫ਼ੈਸ਼ਨ ਤੇ ਹਿੰਦੀ ਫਿਲਮ ਇੰਡਸਟਰੀ ਦੀ ਅਦਾਕਾਰਾ ਕੁਲਨੂਰ ਬਰਾੜ ਇਸ ਫ਼ਿਲਮ ਜ਼ਰੀਏ ਬਤੌਰ ਹੀਰੋਇਨ ਪੰਜਾਬੀ ਸਿਨੇਮੇ 'ਚ ਆਪਣੀ ਸ਼ੁਰੂਆਤ ਕਰ ਰਹੀ ਹੈ। ਰਾਘਵ ਰਿਸ਼ੀ ਅਤੇ ਕੁਲਨੂਰ ਬਰਾੜ ਦੀ ਜੋੜੀ ਤੋਂ ਇਲਾਵਾ ਇਸ ਫ਼ਿਲਮ ਵਿਚ ਮੁਕੇਸ਼ ਰਿਸ਼ੀ, ਯੁਵਰਾਜ ਔਲਖ, ਦਿਵਜੋਤ, ਵਿੰਦੂ ਦਾਰਾ ਸਿੰਘ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਮਲਕੀਤ ਰੌਣੀ, ਦੀਪ ਮਨਦੀਪ, ਸਤਵੰਤ ਕੌਰ, ਰੋਜ ਕੌਰ, ਜੋਤ ਅਰੋੜਾ, ਵਿਕਰਮਜੀਤ ਵਿਰਕ, ਮਨਿੰਦਰ ਕੈਲੇ ਅਤੇ ਪਰਮਜੀਤ ਸਮੇਤ ਕਈ ਹੋਰ ਚਰਚਿਤ ਅਤੇ ਨਵੇਂ ਚਿਹਰੇ ਨਜ਼ਰ ਆਉਣਗੇ।
Punjabi Bollywood Tadka
ਫ਼ਿਲਮ ਦੀ ਸ਼ੂਟਿੰਗ ਦੌਰਾਨ ਫ਼ਿਲਮ ਦੇ ਨਿਰਮਾਤਾ ਅਤੇ ਅਦਾਕਾਰ ਮੁਕੇਸ਼ ਰਿਸ਼ੀ ਨੇ ਦੱਸਿਆ ਕਿ ਪੰਜਾਬ ਨਾਲ ਉਸ ਦਾ ਮੁੱਢ ਤੋਂ ਗੂੜਾ ਨਾਤਾ ਹੈ। ਉਸ ਨੇ ਚੰਡੀਗੜ੍ਹ 'ਚ ਰਹਿ ਕੇ ਪੜ੍ਹਾਈ ਕੀਤੀ ਹੈ। ਪੰਜਾਬੀ ਫਿਲਮਾਂ ਵੱਲ ਉਨ੍ਹਾਂ ਦਾ ਝੁਕਾਅ ਸ਼ੁਰੂ ਤੋਂ ਹੀ ਸੀ। ਉਹ ਕਈ ਪੰਜਾਬੀ ਫ਼ਿਲਮਾਂ ਵਿਚ ਕੰਮ ਵੀ ਕਰ ਚੁੱਕੇ ਹਨ। ਉਨ੍ਹਾਂ ਦਾ ਬੇਟਾ ਸਾਊਥ ਅਤੇ ਤੇਲੁਗੂ ਫ਼ਿਲਮ ਇੰਡਸਟਰੀ ਵਿਚ ਕੰਮ ਕਰ ਰਿਹਾ ਸੀ ਪਰ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਨ੍ਹਾਂ ਦਾ ਬੇਟਾ ਪੰਜਾਬੀ ਫਿਲਮ ਇੰਡਸਟਰੀ ਵਿਚ ਆਪਣੀ ਪਛਾਣ ਬਣਾਵੇ। ਉਹ ਕੁਝ ਸਮੇਂ ਤੋਂ ਇਕ ਅਜਿਹੀ ਕਹਾਣੀ ਲੱਭ ਰਹੇ ਸਨ, ਜਿਸ ਨਾਲ ਪੰਜਾਬੀ ਦਰਸ਼ਕਾਂ ਨੂੰ ਇਕ ਵੱਖਰੀ ਫਿਲਮ ਵੀ ਦੇਖਣ ਨੂੰ ਮਿਲੇ ਅਤੇ ਉਹ ਆਪਣੇ ਘਰੇਲੂ ਬੈਨਰ ਹੇਠ ਆਪਣੇ ਬੇਟੇ ਰਾਘਵ ਰਿਸ਼ੀ ਨੂੰ ਵੀ ਪੰਜਾਬੀ ਸਿਨੇਮੇ ਨਾਲ ਜੋੜ ਸਕਣ।  ਉਨ੍ਹਾਂ ਦੀ ਇਹ ਪਹਿਲੀ ਇਕ ਬਾਪ ਅਤੇ ਬੇਟੇ ਦੀ ਕਹਾਣੀ ਹੈ, ਜਿਸ ਵਿਚ ਐਕਸ਼ਨ ਵੀ ਹੈ, ਰੋਮਾਂਸ ਵੀ ਹੈ, ਡਰਾਮਾ ਵੀ ਹੈ ਅਤੇ ਆਪਣੇ ਕੰਮ ਪ੍ਰਤੀ ਇਮਾਨਦਾਰ ਰਹਿਣ ਵਾਲੇ ਲੋਕਾਂ ਦਾ ਜਜ਼ਬਾ ਵੀ ਹੈ। ਇਸ ਫਿਲਮ 'ਚ ਦਰਸ਼ਕਾਂ ਨੂੰ ਹਰ ਤਰ੍ਹਾਂ ਦਾ ਰੰਗ ਦੇਖਣ ਨੂੰ ਮਿਲੇਗਾ। ਨਿਰਦੇਸ਼ਕ ਮਨਦੀਪ ਸਿੰਘ ਚਾਹਲ ਅਤੇ ਐਸੋਸੀਏਟ ਨਿਰਮਾਤਾ ਰਤਨ ਔਲਖ ਮੁਤਾਬਕ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ, ਪੰਜਾਬ, ਹਿਮਾਚਲ ਅਤੇ ਆਸ ਪਾਸ ਦੇ ਇਲਾਕਿਆਂ 'ਚ ਕੀਤੀ ਜਾ ਰਹੀ ਹੈ। ਇਹ ਫਿਲਮ ਇਸੇ ਸਾਲ ਰਿਲੀਜ਼ ਕੀਤੀ ਜਾਵੇਗੀ, ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੁੰਦਿਆਂ ਹੀ ਇਸ ਦੀ ਰਿਲੀਜ਼ ਡੇਟ ਵੀ ਅਨਾਊਂਸ ਕੀਤੀ ਜਾਵੇਗੀ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਮਿਊਜ਼ਿਕ ਵੀ ਦਮਦਾਰ ਬਣਾਉਣ ਲਈ ਫਿਲਮ ਦੀ ਸੁਮੱਚੀ ਟੀਮ ਬੇਹੱਦ ਮਿਹਨਤ ਕਰ ਰਹੀ ਹੈ। ਇਸ ਫ਼ਿਲਮ ਦੇ ਐਸੋਸੀਏਟ ਨਿਰਦੇਸ਼ਕ ਮਨਪ੍ਰੀਤ ਸਿੰਘ ਬਰਾੜ ਹਨ। ਫ਼ਿਲਮ ਦੇ ਕੈਮਰਾਮੈਨ ਨਜ਼ੀਬ ਖਾਨ ਹਨ ਅਤੇ ਐਕਸ਼ਨ ਡਾਇਰੈਕਟਰ ਮਹਿਮੂਦ ਅਕਬਰ ਬਖ਼ਸ਼ੀ ਹਨ। ਫ਼ਿਲਮ ਦੀ ਡ੍ਰੈਸ ਡਿਜਾਈਨਰ ਅੰਮ੍ਰਿਤ ਸੰਧੂ ਹਨ। ਫ਼ਿਲਮ ਦੇ ਗੀਤ ਕੁਮਾਰ ਨੇ ਲਿਖੇ ਹਨ ਅਤੇ ਸੰਗੀਤ ਸਨੀ ਇੰਦਰ ਦਾ ਹੋਵੇਗਾ।


Tags: Mukesh RishiNiddarGeri Roots FilmsRaghav Rishi ਮੁਕੇਸ਼ ਰਿਸ਼ੀ ਗੇੜੀ ਰੂਟ ਫਿਲਮਸਨਿਡਰ

About The Author

sunita

sunita is content editor at Punjab Kesari