FacebookTwitterg+Mail

ਮੁੱਖ ਮੰਤਰੀ ਨੇ ਪਾਇਆ ਨਵਾਂ ਪੁਆੜਾ, ਹੱਥ ਜੋੜ ਕੇ ਮੰਗਣੀ ਪਈ ਮੁਆਫੀ (ਵੀਡੀਓ)

mukh mantri dharampreet
06 August, 2019 10:32:31 AM

ਜਲੰਧਰ (ਬਿਊਰੋ) — ਧਮਕ ਬੇਸ ਵਾਲਾ ਮੁੱਖ ਮੰਤਰੀ ਅਕਸਰ ਆਪਣੀਆਂ ਵੀਡੀਓਜ਼ ਨੂੰ ਲੈ ਕੇ ਵਿਵਾਦਾਂ 'ਚ ਘਿਰਿਆ ਰਹਿੰਦਾ ਹੈ। ਹੁਣ ਇਕ ਵਾਰ ਫਿਰ ਮੁੱਖ ਮੰਤਰੀ ਵਿਵਾਦਾਂ 'ਚ ਘਿਰ ਚੁੱਕਾ ਹੈ, ਜਿਸ ਦਾ ਕਾਰਨ ਹਾਲ ਹੀ 'ਚ ਉਸ ਵਲੋਂ ਇਕ ਬਜ਼ੁਰਗ 'ਤੇ ਬਣਾਈ ਗਈ ਵੀਡੀਓ ਹੈ। ਜੀ ਹਾਂ, ਇਸ ਵੀਡੀਓ 'ਚ ਮੁੱਖ ਮੰਤਰੀ ਬਜ਼ੁਰਗ ਦੇ ਕੰਮ ਨੂੰ ਲੈ ਕੇ ਕਾਫੀ ਮਜ਼ਾਕ ਉਡਾ ਰਿਹਾ ਹੈ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਮੁੱਖ ਮੰਤਰੀ ਦੀ ਇਸ ਵੀਡੀਓ ਤੋਂ  ਬਾਅਦ ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਵੀ ਮੁੱਖ ਮੰਤਰੀ ਨੂੰ ਜਵਾਬ ਦਿੱਤਾ ਹੈ। ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਵੀ ਇਕ ਵੀਡੀਓ ਪੋਸਟ ਕਰਕੇ ਮੁੱਖ ਮੰਤਰੀ ਨੂੰ ਜਵਾਬ ਦਿੰਦੇ ਹੋਏ ਕਿਹਾ, 'ਉਹ ਮਿਹਨਤ ਦੀ ਕਮਾਈ ਖਾਂਦੇ ਹਨ ਤੇ ਉਨ੍ਹਾਂ ਲਈ ਕੋਈ ਕੰਮ ਛੋਟਾ ਨਹੀਂ ਹੈ।' ਜਦੋਂ ਮੁੱਖ ਮੰਤਰੀ ਨੇ ਇਹ ਸਾਰਾ ਮਾਮਲਾ ਭਖਦਾ ਦੇਖਿਆ ਤਾਂ ਉਸ ਨੇ ਬਜ਼ੁਰਗ ਦੇ ਪਰਿਵਾਰ ਕੋਲੋਂ ਹੁਣ ਮੁਆਫੀ ਮੰਗ ਲਈ।


Tags: Mukh MantriDharampreetVideo ViralPunjabi Singer

Edited By

Sunita

Sunita is News Editor at Jagbani.