FacebookTwitterg+Mail

'ਮੁਕਲਾਵਾ' 'ਚ ਕੰਮ ਕਰਨਾ ਮੇਰੇ ਲਈ ਖੁਸ਼ਕਿਸਮਤੀ : ਐਮੀ ਵਿਰਕ

muklawa
08 May, 2019 09:28:56 AM

ਜਲੰਧਰ(ਬਿਊਰੋ)— 'ਮੁਕਲਾਵਾ' ਵਿਚ ਕੰਮ ਕਰਨਾ ਮੇਰੇ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ ਅਤੇ ਮੇਰੀਆਂ ਹੁਣ ਤੱਕ ਆਈਆਂ ਸਾਰੀਆਂ ਫ਼ਿਲਮਾਂ ਨਾਲੋਂ ਇਹ ਵੱਖਰੀ ਹੈ। ਚੰਗੇ ਬੈਨਰਾਂ ਨਾਲ ਕੰਮ ਕਰਨ ਦਾ ਸੁਪਨਾ ਹਰ ਕਲਾਕਾਰ ਦਾ ਹੁੰਦਾ ਹੈ ਤੇ 'ਮੁਕਲਾਵਾ' ਦੇ ਬੈਨਰ ਨਾਲ ਜੁੜਨਾ ਸਾਰੀ ਟੀਮ ਲਈ ਮਾਣ ਵਾਲੀ ਗੱਲ ਹੈ। ਇਹ ਫ਼ਿਲਮ ਦਰਸ਼ਕਾਂ ਅੱਗੇ ਸਭ ਰੰਗ ਪੇਸ਼ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਕੀਤਾ।

   ਐਮੀ ਵਿਰਕ ਸੋਨਮ ਬਾਜਵਾ ਇਮੇਜ਼ ਐਚਡੀ ਫੋਟੋ 

 Punjabi Bollywood Tadka,ammy virk sonam bajwa image hd photo wallpaper gallery,ਐਮੀ ਵਿਰਕ ਸੋਨਮ ਬਾਜਵਾ ਇਮੇਜ਼ ਐਚਡੀ ਫੋਟੋ ਵਾਲਪੇਪਰ ਗੈਲਰੀ
ਐਮੀ ਵਿਰਕ ਨੇ ਕਿਹਾ ਕਿ 'ਮੁਕਲਾਵਾ' ਵਿਚ ਬੀਤੇ ਵਕਤ ਨੂੰ ਪੇਸ਼ ਕੀਤਾ ਗਿਆ ਹੈ। ਉਹ ਵੇਲਾ ਜਿਹੜਾ ਅਸੀਂ ਹੁਣ ਤੱਕ ਆਪਣੇ ਮਾਪਿਆਂ, ਦਾਦੇ-ਦਾਦੀ, ਨਾਨੇ-ਨਾਨੇ ਕੋਲੋਂ ਸੁਣਿਆ ਹੀ ਹੈ। ਅੱਜ ਜਦੋਂ ਵਿਆਹ ਤੋਂ ਪਹਿਲਾਂ ਹੀ ਮੁੰਡਾ-ਕੁੜੀ ਗੱਲਾਂਬਾਤਾਂ ਕਰਦੇ ਹਨ ਜਾਂ ਲਵ ਮੈÎਰਿਜ ਦਾ ਰੁਝਾਨ ਵਧ ਰਿਹਾ ਹੈ ਤਾਂ 'ਮੁਕਲਾਵਾ' ਵਿਚ ਬੀਤੇ ਵੇਲੇ ਦੀ ਸੰਗ ਨੂੰ ਪੇਸ਼ ਕੀਤਾ ਗਿਆ ਹੈ। ਫ਼ਿਲਮ ਦਾ ਇਕ-ਇਕ ਸੀਨ ਰੋਮਾਂਚਿਤ ਕਰਨ ਵਾਲਾ ਹੈ। ਇਕ ਮੁੰਡੇ ਅੰਦਰ 'ਮੁਕਲਾਵੇ' ਦੀ ਕੇਹੀ ਤਾਂਘ ਹੈ, ਇਹ ਦਰਸ਼ਕ ਟ੍ਰੇਲਰ ਵਿਚ ਵੀ ਦੇਖ ਚੁੱਕੇ ਹਨ।

   ਮੁਕਲਾਵਾ ਮੂਵੀ ਇਮੇਜ਼ ਐਚਡੀ ਫੋਟੋ ਡਾਊਨਲੋਡ

Punjabi Bollywood Tadka
ਐਮੀ ਨੇ ਕਿਹਾ ਕਿ ਫ਼ਿਲਮ ਵਿਚ ਉਨ੍ਹਾਂ ਦੀ ਸਹਿ ਨਾਇਕਾ ਸੋਨਮ ਬਾਜਵਾ ਹੈ। ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐੱਨ. ਸ਼ਰਮਾ, ਸਰਬਜੀਤ ਚੀਮਾ, ਨਿਰਮਲ ਰਿਸ਼ੀ ਸਮੇਤ ਸਾਰੇ ਕਲਾਕਾਰਾਂ ਨੇ ਕਮਾਲ ਦਾ ਕੰਮ ਕੀਤਾ ਹੈ। ਫ਼ਿਲਮ 'ਵ੍ਹਾਈਟ ਹਿੱਲ ਸੂਟਡੀਓ' ਦੇ ਬੈਨਰ ਹੇਠ ਤਿਆਰ ਹੋਈ ਹੈ, ਜਿਨ੍ਹਾਂ ਦਾ ਪੰਜਾਬੀ ਸਿਨੇਮੇ ਨੂੰ ਪੈਰਾਂ ਸਿਰ ਕਰਨ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਹਨ, ਜਿਨ੍ਹਾਂ ਕਈ ਹਿੱਟ ਫ਼ਿਲਮਾਂ ਪੰਜਾਬੀ ਸਿਨੇਮੇ ਨੂੰ ਦਿੱਤੀਆਂ ਹਨ। ਐਮੀ ਵਿਰਕ ਨੇ ਕਿਹਾ ਕਿ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਨੇ ਪ੍ਰਚਾਰ ਵਿਚ ਕੋਈ ਕਮੀ ਨਹੀਂ ਛੱਡੀ।

   ਮੁਕਲਾਵਾ ਫਿਲਮ ਰਿਲੀਜ਼ ਡੇਟ 

Punjabi Bollywood Tadka
'ਮੁਕਲਾਵਾ' ਪੂਰੀ ਤਰ੍ਹਾਂ ਪਰਿਵਾਰਕ ਫ਼ਿਲਮ ਹੈ, ਜਿਸ ਵਿਚ ਹਾਸਾ ਵੀ ਆਵੇਗਾ, ਪਿਆਰ ਦੇ ਰੰਗ ਵੀ ਦਿਸਣਗੇ, ਰਿਸ਼ਤਿਆਂ ਦੀ ਅਹਿਮੀਅਤ ਵੀ ਝਲਕੇਗੀ ਤੇ ਸਭ ਤੋਂ ਵੱਡੀ ਗੱਲ ਇਸ ਵਿਚ ਫੂਹੜ ਕਿਸਮ ਦਾ ਹਾਸਾ ਨਹੀਂ ਹੋਵੇਗਾ। ਦਰਸ਼ਕ ਆਪਣੀ ਪਤਨੀ, ਮਾਂ, ਭੈਣ, ਪਿਤਾ, ਭਰਾ, ਬੱਚਿਆਂ ਸਭ ਨੂੰ ਸਿਨੇਮਾਘਰ ਵਿਚ ਲਿਜਾਣ ਵਿਚ ਮਾਣ ਮਹਿਸੂਸ ਕਰਨਗੇ।


Tags: MuklawaSimerjit SinghAmmy VirkSonam BajwaKaramjit AnmolGurpreet Ghuggi

Edited By

Manju

Manju is News Editor at Jagbani.