FacebookTwitterg+Mail

Box Office Collection : ਪਹਿਲੇ ਦਿਨ 'ਮੁਕਲਾਵਾ' ਨੇ ਕੀਤੀ ਇੰਨੇ ਕਰੋੜ ਦੀ ਕਮਾਈ

muklawa 1st day box office collection
25 May, 2019 09:01:10 PM

ਜਲੰਧਰ (ਬਿਊਰੋ)— 24 ਮਈ ਯਾਨੀ ਕਿ ਕੱਲ ਰਿਲੀਜ਼ ਹੋਈ ਪੰਜਾਬੀ ਫਿਲਮ 'ਮੁਕਲਾਵਾ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਫਿਲਮ ਨੂੰ ਵੱਡੀ ਗਿਣਤੀ 'ਚ ਦਰਸ਼ਕ ਦੇਖਣ ਜਾ ਰਹੇ ਹਨ। ਜੇਕਰ ਪਹਿਲੇ ਦਿਨ ਦੀ ਗੱਲ ਕਰੀਏ ਤਾਂ ਸਿਨੇਮਾਘਰਾਂ 'ਚ ਦਰਸ਼ਕਾਂ ਦੀ ਕਾਫੀ ਗਿਣਤੀ ਦੇਖਣ ਨੂੰ ਮਿਲੀ। ਵੱਡੀ ਗਿਣਤੀ 'ਚ ਫਿਲਮ ਦੇਖਣ ਆਏ ਦਰਸ਼ਕਾਂ ਨੇ ਫਿਲਮ ਨੂੰ ਖੂਬ ਸਰਾਹਿਆ ਹੈ।

Punjabi Bollywood Tadka
ਫਿਲਮ ਦੀ ਪਹਿਲੇ ਦਿਨ ਦੀ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਬਾਕਸ ਆਫਿਸ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਭਾਰਤ 'ਚ 'ਮੁਕਲਾਵਾ' ਦੀ ਕੁਲੈਕਸ਼ਨ 1 ਕਰੋੜ 2 ਲੱਖ ਹੈ। 'ਮੁਕਲਾਵਾ' ਦੀ ਪਹਿਲੇ ਦਿਨ ਦੀ ਇਸ ਵੱਡੀ ਕੁਲੈਕਸ਼ਨ ਨੇ ਫਿਲਮ ਦੀ ਟੀਮ ਦੇ ਹੌਸਲੇ ਵਧਾਏ ਹਨ।'ਮੁਕਲਾਵਾ' ਪੂਰਨ ਤੌਰ 'ਤੇ ਪੀਰੀਅਡ ਰੋਮਾਂਟਿਕ ਫਿਲਮ ਹੈ। ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਨਾਲ-ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਸਰਬਜੀਤ ਚੀਮਾ, ਨਿਰਮਲ ਰਿਸ਼ੀ ਤੇ ਦ੍ਰਿਸ਼ਟੀ ਗਰੇਵਾਲ ਦੀ ਬਾਕਮਾਲ ਐਕਟਿੰਗ ਦੇਖਣ ਨੂੰ ਮਿਲਦੀ ਹੈ।

 

 
 
 
 
 
 
 
 
 
 
 
 
 
 

Shukar 🤗... WAHEGURU JI

A post shared by Ammy Virk ( ਐਮੀ ਵਿਰਕ ) (@ammyvirk) on May 25, 2019 at 3:52am PDT

ਸਿਮਰਜੀਤ ਸਿੰਘ ਵਲੋਂ ਡਾਇਰੈਕਟ ਕੀਤੀ ਗਈ ਇਸ ਫਿਲਮ ਨੇ ਮੁੜ ਤੋਂ ਇਹ ਸਾਬਿਤ ਕਰ ਦਿੱਤਾ ਹੈ ਕਿ ਦਰਸ਼ਕ ਹਮੇਸ਼ਾ ਚੰਗੇ ਵਿਸ਼ੇ ਨੂੰ ਤਰਜੀਹ ਦਿੰਦੇ ਹਨ। 'ਵਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਸ' ਦੀ ਸਾਂਝੀ ਪੇਸ਼ਕਸ਼ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ।
 


Tags: MuklawaBox Office India CollectionAmmy VirkSonam BajwaPunjabi MovieFirst Day CollectionWhite Hill StudioGunbir Singh SidhuManmord Sidhu

About The Author

Lakhan

Lakhan is content editor at Punjab Kesari