FacebookTwitterg+Mail

ਜਾਣੋ 'ਮੁਕਲਾਵਾ' ਫਿਲਮ ਦੀ ਹੁਣ ਤੱਕ ਦੀ ਕੁਲੈਕਸ਼ਨ

muklawa 4 days box office collection
28 May, 2019 08:56:19 PM

ਜਲੰਧਰ(ਬਿਊਰੋ) - ਪੰਜਾਬੀ ਸਿਨੇਮਾ ਕੰਟੈਂਟ ਤੇ ਕਮਾਈ ਪੱਖੋਂ ਕਾਫੀ ਮਜ਼ਬੂਤ ਹੁੰਦਾ ਜਾ ਰਿਹਾ ਹੈ।ਪੰਜਾਬੀ ਫਿਲਮਾਂ ਦਾ ਬਣਨਾ ਤੇ ਰਿਲੀਜ਼ ਤੋਂ ਦਰਸ਼ਕਾਂ ਦੀ ਪਸੰਦ 'ਤੇ ਖਰੇ ਉਤਰਨਾ ਬਹੁਤ ਵੱਡੀ ਗੱਲ ਹੈ। ਗੱਲ ਕਰ ਰਹੇ ਹਾਂ ਹਾਲ ਹੀ 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਮੁਕਲਾਵਾ' ਦੀ ਜਿਸ ਨੇ ਬਾਕਸ ਆਫਿਸ 'ਤੇ ਕਮਾਈ ਦੇ ਵੱਡੇ ਰਿਕਾਰਡ ਬਣਾਏ ਹਨ । 24 ਮਈ ਨੂੰ ਰਿਲੀਜ਼ ਹੋਈ ਇਸ ਫਿਲਮ ਦੀ ਪਹਿਲੇ ਦਿਨ ਦੀ ਹੀ ਕਮਾਈ ਕਰੋੜਾਂ 'ਚ ਹੈ । ਬਾਕਸ ਆਫਿਸ ਇੰਡੀਆ ਦੀ ਰਿਪੋਰਟ ਅਨੁਸਾਰ 'ਮੁਕਲਾਵਾ' ਨੇ ਸੋਮਵਾਰ ਤੱਕ ਕਿੰਨੀ ਕਮਾਈ ਕੀਤੀ ਹੈ ਆਓ ਮਾਰਦੇ ਹਾਂ ਇਕ ਨਜ਼ਰ -

ਪਹਿਲੇ ਦਿਨ  = 1,02,00,000

ਦੂਜੇ ਦਿਨ  = 1,38,00,000

ਤੀਜੇ ਦਿਨ  = 1,85,00,000

ਚੌਥੇ ਦਿਨ  =  81,00,000

ਕੁਲ = 5,06,00,000

ਇਸ ਤੋਂ ਇਲਾਵਾ ਇਸ ਫਿਲਮ ਦੀ ਵਿਦੇਸ਼ਾਂ ਦੀ ਕੁਲੈਕਸ਼ਨ = 5,60,00000 

Punjabi Bollywood Tadkaਦੱਸਣਯੋਗ ਹੈ ਕਿ ਇਸ ਫਿਲਮ ਨੂੰ 'ਵਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਸ' ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਉਪਿੰਦਰ ਵੜੈਚ ਤੇ ਜਗਜੀਤ ਸੈਣੀ ਵਲੋਂ ਇਸ ਫਿਲਮ ਦੀ ਕਹਾਣੀ ਤੇ ਸਕ੍ਰੀਲਪਲੇਅ ਲਿਖਿਆ ਗਿਆ ਹੈ, ਜਦਕਿ ਡਾਇਲਾਗਸ ਰਾਜੂ ਵਰਮਾ ਨੇ ਲਿਖੇ ਹਨ। ਸਿਮਰਜੀਤ ਸਿੰਘ ਵਲੋਂ ਡਾਇਰੈਕਟ ਕੀਤੀ ਗਈ ਇਹ ਫਿਲਮ ਪੂਰਨ ਤੌਰ 'ਤੇ ਦਰਸ਼ਕਾਂ ਦੀ ਪਸੰਦ 'ਤੇ ਖਰੀ ਉਤਰੀ ਹੈ। ਇਸ ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ ਹੈ। ਇਸ ਤੋਂ ਇਲਾਵਾ ਫਿਲਮ 'ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਸਰਬਜੀਤ ਚੀਮਾ, ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ ਤੇ ਦ੍ਰਿਸ਼ਟੀ ਗਰੇਵਾਲ ਦੀ ਬਾ-ਕਮਾਲ ਅਦਾਕਾਰੀ ਨੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ।ਫਿਲਮ ਦਾ ਲਾਜਵਾਬ ਮਿਊਜ਼ਿਕ ਵੀ ਇਸ ਦੀ ਕਾਮਯਾਬੀ ਦਾ ਵੱਡਾ ਕਾਰਨ ਹੈ ।ਕੁਲ ਮਿਲਾ ਕੇ ਫਿਲਮ ਦੇ ਮੇਕਰਜ਼ ਵਲੋਂ ਦਰਸ਼ਕਾਂ ਨੂੰ ਇਕ ਬਿਹਤਰੀਨ ਫਿਲਮ ਦੇਣ ਦਾ ਵਚਨ ਪੂਰਾ ਕੀਤਾ ਗਿਆ ਹੈ। 


Tags: MuklawaBox Office CollectionIndiaAmmy VirkSonam BajwaOverseas CollectionPunjabi CinemaWhite Hill StudioGunbir Singh SidhuManmord Sidhu

About The Author

Lakhan

Lakhan is content editor at Punjab Kesari