FacebookTwitterg+Mail

ਐਮੀ ਤੇ ਸੋਨਮ 'ਮੁਕਲਾਵਾ' 'ਚ ਤੀਜੀ ਵਾਰ ਆਉਣਗੇ ਇਕੱਠੇ ਨਜ਼ਰ

muklawa ammy virk sonam bajwa story
03 May, 2019 07:18:32 PM

ਜਲੰਧਰ (ਬਿਊਰੋ)— ਕਈ ਸੁਪਰਹਿੱਟ ਫਿਲਮਾਂ ਦੇਣ ਵਾਲੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਮੁੜ ਤੀਜੀ ਵਾਰ ਇਕੱਠੀ ਨਜ਼ਰ ਆਵੇਗੀ। ਇਹ ਜੋੜੀ ਪਹਿਲਾਂ 'ਨਿੱਕਾ ਜ਼ੈਲਦਾਰ' ਤੇ 'ਨਿੱਕਾ ਜ਼ੈਲਦਾਰ 2' 'ਚ ਨਜ਼ਰ ਆ ਚੁੱਕੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਜੋੜੀ ਦੀ ਪਹਿਲੀ ਫਿਲਮ ਸਿਮਰਜੀਤ ਸਿੰਘ ਨੇ ਹੀ ਡਾਇਰੈਕਟ ਕੀਤੀ ਸੀ, ਜਿਨ੍ਹਾਂ ਨੇ ਬਾਅਦ 'ਚ 'ਨਿੱਕਾ ਜ਼ੈਲਦਾਰ 2' ਤੇ ਹੁਣ 'ਮੁਕਲਾਵਾ' ਡਾਇਰੈਕਟ ਕੀਤੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਐਮੀ ਵਿਰਕ ਤੇ ਸੋਨਮ ਬਾਜਵਾ ਦਾ ਇਸ ਫਿਲਮ 'ਚ ਰੋਲ ਕਾਫੀ ਦਿਲਚਸਪ ਹੈ। ਹਾਲਾਂਕਿ 'ਮੁਕਲਾਵਾ' ਫਿਲਮ ਇਨ੍ਹਾਂ ਦੋਵਾਂ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਅਲੱਗ ਹੈ। ਟਰੇਲਰ ਮੁਤਾਬਕ ਐਮੀ ਵਿਰਕ ਦਾ ਕਿਰਦਾਰ 'ਸ਼ਿੰਦਾ' ਨਾਂ ਦੇ ਇਕ ਵਿਆਹੇ ਮੁੰਡੇ ਦਾ ਹੈ, ਜੋ ਵਿਆਹ ਤੋਂ ਬਾਅਦ ਆਪਣੀ ਘਰਵਾਲੀ ਨੂੰ ਦੇਖਣ ਦੀ ਤਾਂਘ ਰੱਖਦਾ ਹੈ। ਦੂਜੇ ਪਾਸੇ ਸੋਨਮ ਬਾਜਵਾ ਨੇ ਫਿਲਮ 'ਚ 'ਤਾਰੋ' ਨਾਂ ਦੀ ਉਸ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜੋ ਵਿਆਹ ਤੋਂ ਬਾਅਦ ਆਪਣੇ ਘਰਵਾਲੇ ਨੂੰ ਤਾਂ ਮਿਲਦੀ ਹੈ ਪਰ ਉਸ ਨੂੰ ਡਰ ਰਹਿੰਦਾ ਹੈ ਕਿ ਕਿਤੇ ਉਸ ਦੇ ਘਰਵਾਲਿਆਂ ਨੂੰ ਪਤਾ ਨਾ ਲੱਗ ਜਾਏ।

Punjabi Bollywood Tadka
ਫਿਲਮ 24 ਮਈ ਨੂੰ ਵਰਲਡਾਈਡ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖਿਆ ਹੈ। 'ਵਾਈਟ ਹਿੱਲ ਸਟੂਡੀਓ' ਤੇ ਗਰੇਸਲੇਟ ਦੀ ਇਹ ਸਾਂਝੀ ਪੇਸ਼ਕਸ 'ਮੁਕਲਾਵਾ' 24 ਮਈ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਹਨ।


Tags: MuklawaAmmy VirkSonam BajwaSimerjit SinghWhite Hill StudioGunbir Singh SidhuManmord SidhuRaju VermaPollywood Punjabi NewsPunjabi Film StarsPollywood Khabarਪਾਲੀਵੁੱਡ ਸਮਾਚਾਰ

Edited By

Lakhan

Lakhan is News Editor at Jagbani.