FacebookTwitterg+Mail

ਵਿਦੇਸ਼ਾਂ 'ਚ ਵੀ ਵੱਡੇ ਪੱਧਰ 'ਤੇ ਰਿਲੀਜ਼ ਹੋਵੇਗੀ 'ਮੁਕਲਾਵਾ'

muklawa cinema listing
20 May, 2019 02:27:21 PM

ਜਲੰਧਰ (ਬਿਊਰੋ)— 'ਮੁਕਲਾਵਾ' ਫਿਲਮ ਦੀ ਰਿਲੀਜ਼ਿੰਗ ਨੂੰ ਸਿਰਫ ਚਾਰ ਦਿਨ ਬਾਕੀ ਰਹਿ ਗਏ ਹਨ ਤੇ ਦਰਸ਼ਕਾਂ 'ਚ ਇਸ ਫਿਲਮ ਪ੍ਰਤੀ ਕਾਫੀ ਉਤਸ਼ਾਹ ਵੀ ਦੇਖਿਆ ਜਾ ਰਿਹਾ ਹੈ। 23 ਮਈ ਨੂੰ ਜਿਥੇ 'ਮੁਕਲਾਵਾ' ਪੰਜਾਬ ਤੇ ਹੋਰਨਾਂ ਸੂਬਿਆਂ 'ਚ ਵੱਡੇ ਪੱਧਰ 'ਤੇ ਰਿਲੀਜ਼ ਹੋਵੇਗੀ, ਉਥੇ ਹੀ ਇਸ ਫਿਲਮ ਨੂੰ ਵਿਦੇਸ਼ਾਂ 'ਚ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਫਿਲਮ ਦੀ ਵਿਦੇਸ਼ਾਂ 'ਚ ਸਿਨੇਮਾ ਲਿਸਟਿੰਗ ਸਾਹਮਣੇ ਆਈ ਹੈ, ਜੋ ਹੇਠ ਲਿਖੇ ਅਨੁਸਾਰ ਹੈ—


ਇਟਲੀPunjabi Bollywood Tadka
ਸਵੀਡਨ

Punjabi Bollywood Tadka
ਡੈੱਨਮਾਰਕ

Punjabi Bollywood Tadka
ਸਾਈਪਰਸ

Punjabi Bollywood Tadka
ਨੋਰਵੇ

Punjabi Bollywood Tadka
ਆਸਟ੍ਰੀਆ

Punjabi Bollywood Tadka
ਨੀਦਰਲੈਂਡ

Punjabi Bollywood Tadka
ਜਰਮਨੀ

Punjabi Bollywood Tadka
ਬੈਲਜੀਅਮ
Punjabi Bollywood Tadka
ਜ਼ਿਕਰਯੋਗ ਹੈ ਕਿ 'ਮੁਕਲਾਵਾ' ਫਿਲਮ ਦੀ ਕਹਾਣੀ ਤੇ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖਿਆ ਹੈ, ਜਦਕਿ ਡਾਇਲਾਗਸ ਰਾਜੂ ਵਰਮਾ ਦੇ ਹਨ। ਸਿਮਰਜੀਤ ਸਿੰਘ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। 'ਵਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਜ਼' ਦੀ ਇਸ ਸਾਂਝੀ ਪੇਸ਼ਕਸ਼ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਇਸ ਫਿਲਮ 'ਚ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸਰਬਜੀਤ ਚੀਮਾ ਤੇ ਦ੍ਰਿਸ਼ਟੀ ਗਰੇਵਾਲ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 'ਵਾਈਟ ਹਿੱਲ ਸਟੂਡੀਓ' ਵਲੋਂ ਹੀ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।


Tags: MuklawaAmmy VirkSonam BajwaCinema ListingWhite Hill StudiosItalySwedenDenemarkCyprusNorwayAustriaNetherlandsGermanyBelgium

Edited By

Lakhan

Lakhan is News Editor at Jagbani.