FacebookTwitterg+Mail

'ਮੁਕਲਾਵਾ' ਫਿਲਮ ਦਾ ਪਹਿਲਾ ਐਪੀਸੋਡ 'ਤਾਂਘ ਮੁਕਲਾਵੇ ਦੀ' ਕੱਲ ਹੋਵੇਗਾ ਰਿਲੀਜ਼

muklawa episode 1
30 April, 2019 04:39:48 PM

ਜਲੰਧਰ (ਬਿਊਰੋ)— 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮੁਕਲਾਵਾ' ਦੇ ਟਰੇਲਰ ਨੂੰ ਜਿਥੇ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਉਥੇ ਹੀ ਇਸ ਫਿਲਮ ਦਾ ਰਿਲੀਜ਼ ਹੋਇਆ ਪਹਿਲਾ ਗੀਤ 'ਕਾਲਾ ਸੂਟ' ਵੀ ਯੂਟਿਊਬ 'ਤੇ ਟਰੈਂਡ ਕਰ ਰਿਹਾ ਹੈ।ਹਾਲ ਹੀ 'ਚ ਫਿਲਮ ਦੇ ਹੀਰੋ ਐਮੀ ਵਿਰਕ ਨੇ 'ਮੁਕਲਾਵਾ' ਫਿਲਮ ਨੂੰ ਲੈ ਕੇ ਇਕ ਅਪਡੇਟ ਸਾਂਝੀ ਕੀਤੀ ਹੈ। ਐਮੀ ਵਿਰਕ ਵਲੋਂ ਸਾਂਝੇ ਕੀਤੇ ਗਏ ਇਸ ਪੋਸਟਰ ਦੀ ਕੈਪਸ਼ਨ 'ਚ ਲਿਖਿਆ ਹੈ, 'ਕੱਲ ਸਵੇਰੇ ਅਸੀਂ 'ਤਾਂਘ ਮੁਕਲਾਵੇ ਦੀ' (ਐਪੀਸੋਡ 1' ਰਿਲੀਜ਼ ਕਰਨ ਜਾ ਰਹੇ ਹਾਂ, ਜੋ ਫਿਲਮ ਦੇ ਡਾਇਲਾਗਸ ਤੇ ਸੀਨਜ਼ ਦੀ ਇਕ ਸੀਰੀਜ਼ ਹੋਵੇਗੀ।' ਇਹ ਐਪੀਸੋਡ 'ਵਾਈਟ ਹਿੱਲ ਮਿਊਜ਼ਿਕ' ਦੇ ਯੂਟਿਊਬ ਚੈਨਲ 'ਤੇ ਦੇਖਿਆ ਜਾ ਸਕੇਗਾ, ਜੋ 1 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਦੱਸਣਯੋਗ ਹੈ ਕਿ 'ਮੁਕਲਾਵਾ' ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਕੌਰ ਭੰਗੂ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ ਤੇ ਨਿਰਮਲ ਰਿਸ਼ੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਵਾਈਟ ਹਿੱਲ ਸਟੂਡੀਓ ਤੇ ਗਰੇਸਲੇਟ ਪਿਕਚਰਜ਼ ਵਲੋਂ ਪ੍ਰੋਡਿਊਸ ਕੀਤੀ ਇਸ ਫਿਲਮ ਦੇ ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਹਨ।


Tags: MuklawaAmmy VirkSonam BajwaGurpreet GhuggiKaramjit AnmolSarabjit CheemaDrishtii GarewalGunbir Singh SidhuSimerjit SinghWhite Hill Studio

Edited By

Lakhan

Lakhan is News Editor at Jagbani.