ਜਲੰਧਰ (ਬਿਊਰੋ) – 24 ਮਈ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮੁਕਲਾਵਾ' ਜਿੱਥੇ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਥੇ ਹੀ ਇਸ ਫਿਲਮ ਦੇ ਹੁਣ ਤੱਕ ਰਿਲੀਜ਼ ਹੋਏ ਗਾਣਿਆਂ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਫਿਲਮ ਦੀ ਡਾਇਰੈਕਸ਼ਨ ਅਤੇ ਆਰਟ ਡਾਇਰੈਕਟਰ ਵੱਲੋਂ ਬਣਾਏ ਬਾਕਮਾਲ ਸੈੱਟ ਬਾਰੇ ਗੱਲ ਕੀਤੀ ਜਾਵੇ ਤਾਂ ਦਰਸ਼ਕ ਹੈਰਾਨ ਹੋਣਗੇ ਕਿ ਪੰਜਾਬੀ ਫਿਲਮਾਂ ਦੇ ਸੈੱਟ ਬਣਾਉਣ 'ਤੇ ਵੀ ਕਾਫੀ ਮਿਹਨਤ ਲੱਗਦੀ ਹੈ। ਡਾਇਰੈਕਟਰ ਸਿਮਰਜੀਤ ਸਿੰਘ ਵੱਲੋਂ ਬਣਾਈ ਗਈ ਇਸ ਫਿਲਮ ਦੀ ਮੇਕਿੰਗ ਵੀਡੀਓ ਸਾਹਮਣੇ ਆਈ ਹੈ।ਇਨ੍ਹਾਂ ਮੇਕਿੰਗ ਵੀਡੀਓਜ਼ 'ਚ ਦਰਸ਼ਕ ਦੇਖ ਸਕਦੇ ਹਨ ਕਿ ਐਮੀ ਵਿਰਕ (ਸ਼ਿੰਦਾ) ਤੇ ਸੋਨਮ ਬਾਜਵਾ (ਤਾਰੋ) ਦੇ ਘਰ ਕਿਵੇਂ ਬਣੇ ।
ਪੰਜਾਬੀ ਫਿਲਮ 'ਮੁਕਲਾਵਾ' ਦੀ ਮੇਕਿੰਗ ਵੀਡੀਓ
ਦਰਅਸਲ ਪੁਰਾਣੇ ਪੰਜਾਬ 'ਤੇ ਫਿਲਮਾਂ ਬਣਾਉਣ ਲਈ ਜੋ ਸੈੱਟ ਬਣਾਏ ਜਾਂਦੇ ਹਨ, ਉਨ੍ਹਾਂ ਸੈੱਟ 'ਤੇ ਹਰੇਕ ਗੱਲ ਦਾ ਧਿਆਨ ਰੱਖਣਾ ਲਾਜ਼ਮੀ ਹੈ। ਮੇਕਿੰਗ ਵੀਡੀਓਜ਼ ਵਿਚ ਫਿਲਮ ਦੇ ਪ੍ਰੋਡਿਊਸਰ ਮਨਮੌੜ ਸਿੱਧੂ ਦੀ ਸ਼ਮੂਲੀਅਤ ਵੀ ਦੇਖੀ ਗਈ ਹੈ।ਇਨ੍ਹਾਂ ਵੀਡੀਓਜ਼ 'ਚ ਪੁਰਾਣੇ ਕੱਚੇ ਘਰ, ਮੰਜੇ, ਚਰਖੇ, ਪਿੱਤਲ ਦੇ ਭਾਂਡੇ ਤੇ ਹੋਰ ਵੀ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਹੈ, ਜੋ ਪੁਰਾਣੇ ਸਮੇਂ 'ਚ ਹੁੰਦਾ ਸੀ।ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਫਿਲਮ ਦੇ ਸੈੱਟ ਇੰਨੇ ਵਧੀਆ ਤਰੀਕੇ ਨਾਲ ਬਣਾਏ ਗਏ ਹਨ ਤਾਂ ਫਿਲਮ ਕਿੰਨੀਂ ਵਧੀਆ ਹੋਵੇਗੀ ।
ਪੰਜਾਬੀ ਫਿਲਮ 'ਮੁਕਲਾਵਾ' ਦੀ ਮੇਕਿੰਗ ਵੀਡੀਓ
'ਮੁਕਲਾਵਾ' ਫਿਲਮ ਦੀ ਸਟੋਰੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖਿਆ ਹੈ ਤੇ ਡਾਇਲਾਗਸ ਰਾਜੂ ਵਰਮਾ ਨੇ ਲਿਖੇ ਹਨ। ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਇਸ ਫਿਲਮ 'ਚ ਗੁਰਪ੍ਰੀਤ ਘੁੱਗੀ, ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਦ੍ਰਿਸ਼ਟੀ ਗਰੇਵਾਲ ਤੇ ਸਰਬਜੀਤ ਚੀਮਾ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਸਿਮਰਜੀਤ ਸਿੰਘ ਵੱਲੋਂ ਡਾਇਰੈਕਟਰ ਕੀਤੀ ਇਸ ਫਿਲਮ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ।