ਫਿਲਮ - ਮੁਕਲਾਵਾ
ਡਾਇਰੈਕਟਰ - ਸਿਮਰਜੀਤ ਸਿੰਘ
ਪ੍ਰੋਡਿਊਸਰ - ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ
ਸਟੋਰੀ ਤੇ ਸਕ੍ਰੀਨਪਲੇਅ - ਉਪਿੰਦਰ ਵੜੈਚ ਤੇ ਜਗਜੀਤ ਸੈਣੀ
ਡਾਇਲਾਗਸ - ਰਾਜੂ ਵਰਮਾ
ਕੰਸੈਪਟ - ਪੀਰੀਅਡ ਡਰਾਮਾ
ਸਟਾਰ ਕਾਸਟ — ਐਮੀ ਵਿਰਕ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਬੀ. ਐੱਨ. ਸ਼ਰਮਾ, ਸਰਬਜੀਤ ਚੀਮਾ ਤੇ ਦ੍ਰਿਸ਼ਟੀ ਗਰੇਵਾਲ
ਅੱਜ ਯਾਨੀਕਿ 24 ਮਈ ਨੂੰ 2 ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਹਨ ਪਰ ਅਸੀਂ ਗੱਲ ਕਰਦੇ ਹਾਂ ਫਿਲਮ 'ਮੁਕਲਾਵਾ' ਦੀ। ਵਿਆਹ ਤੋਂ ਬਾਅਦ 'ਮੁਕਲਾਵਾ' ਵਾਲੀ ਰਸਮ 'ਤੇ ਆਧਾਰਿਤ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਸਟਾਰਰ 'ਮੁਕਲਾਵਾ' ਦਰਸ਼ਕਾਂ ਦੀ ਪਸੰਦ 'ਤੇ ਖਰੀ ਉਤਰੀ ਹੈ। ਅੱਜ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ 'ਮੁਕਲਾਵਾ' ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। 'ਵਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਸ' ਦੀ ਇਸ ਸਾਂਝੀ ਪੇਸਕਸ਼ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ।
ਡਾਇਰੈਕਸ਼ਨ
'ਮੁਕਲਾਵਾ' ਫਿਲਮ ਦੀ ਡਾਇਰੈਕਸ਼ਨ ਬਾਕਮਾਲ ਹੈ ਕਿਉਂਕਿ ਇਸ ਫਿਲਮ ਨੂੰ ਉੱਘੇ ਡਾਇਰੈਕਟਰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾ 'ਅੰਗਰੇਜ' ਤੇ 'ਨਿੱਕਾ ਜ਼ੈਲਦਾਰ' ਸੀਰੀਜ਼ ਦੀਆਂ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ। ਸਿਮਰਜੀਤ ਨੇ 'ਮੁਕਲਾਵਾ' ਫਿਲਮ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਡਾਇਰੈਕਟ ਕੀਤਾ ਹੈ। ਦਰਸ਼ਕਾਂ ਨੂੰ ਫਿਲਮ ਦਾ ਹਰੇਕ ਸੀਨ ਬਹੁਤ ਪਸੰਦ ਆ ਰਿਹਾ ਹੈ।
ਸਟੋਰੀ, ਸਕ੍ਰੀਨਪਲੇਅ ਤੇ ਡਾਇਲਾਗਸ
ਫਿਲਮ ਦੀ ਕਹਾਣੀ ਵਧੀਆ ਹੋਵੇ ਤਾਂ ਫਿਲਮ ਦਰਸ਼ਕਾਂ ਦੀ ਪਸੰਦ 'ਤੇ ਖਰੀ ਜ਼ਰੂਰ ਉਤਰਦੀ ਹੈ। 'ਮੁਕਲਾਵਾ' ਦੀ ਕਹਾਣੀ ਦਰਸ਼ਕਾਂ ਨੂੰ ਪੁਰਾਤਨ ਸਮੇਂ ਨਾਲ ਜੋੜਦੀ ਹੈ, ਜਿੱਥੇ ਨੋਜਵਾਨ ਦਰਸ਼ਕਾਂ ਨੂੰ ਇਹ ਫਿਲਮ ਪੁਰਾਣੇ ਸਮੇਂ 'ਚ ਹੋਣ ਵਾਲੇ 'ਮੁਕਲਾਵਾ' ਬਾਰੇ ਦੱਸਦੀ ਹੈ ਉਥੇ ਹੀ ਬਜ਼ੁਰਗਾਂ 'ਚ ਇਹ ਫਿਲਮ ਉਨ੍ਹਾਂ ਦੇ ਸਮੇਂ ਦੀ ਯਾਦ ਨੂੰ ਵੀ ਤਾਜ਼ਾ ਕਰਦੀ ਹੈ। ਫਿਲਮ ਦੇ ਡਾਇਲਾਗਸ ਫਿਲਮ ਮੁਤਾਬਕ ਢੁਕਵੇਂ ਹਨ।
ਮਿਊਜ਼ਿਕ
ਜਿਥੇ ਦਰਸ਼ਕਾਂ ਨੂੰ ਫਿਲਮ ਬਹੁਤ ਪਸੰਦ ਆ ਰਹੀ ਹੈ, ਉਥੇ ਹੀ ਦਰਸ਼ਕਾਂ ਨੇ ਇਸ ਫਿਲਮ ਗੀਤਾਂ ਨੂੰ ਵੀ ਬਹੁਤ ਸਰਾਹਿਆ ਹੈ। ਫਿਲਮ ਦੇ ਹਰੇਕ ਗੀਤ 'ਚ ਬਹੁਤ ਖਾਸੀਅਤ ਹੈ। ਕਿਹਾ ਜਾਂਦਾ ਹੈ ਕਿ ਫਿਲਮ ਦਾ ਮਿਊਜ਼ਿਕ ਵਧੀਆ ਹੋਵੇ ਤਾਂ ਫਿਲਮ ਵੀ ਜ਼ਰੂਰ ਹਿੱਟ ਹੁੰਦੀ ਹੈ। ਫਿਲਮ ਦੇ ਜ਼ਿਆਦਾਤਰ ਗੀਤ ਐਮੀ ਵਿਰਕ ਤੇ ਮੰਨਤ ਨੂਰ ਨੇ ਹੀ ਗਾਏ ਹਨ। ਫਿਲਮ ਦਾ ਇਕ ਗੀਤ ਹੈਪੀ ਰਾਏਕੋਟੀ ਤੇ ਇਕ ਗੀਤ ਕਰਮਜੀਤ ਅਨਮੋਲ ਨੇ ਵੀ ਗਾਇਆ ਹੈ। ਗੀਤਾਂ ਨੂੰ ਮਿਊਜ਼ਿਕ ਗੁਰਮੀਤ ਸਿੰਘ ਤੇ ਚਿਤਾਹ ਨੇ ਦਿੱਤਾ ਹੈ।
ਰਿਸਪੌਂਸ
ਬੇਸ਼ੱਕ ਇਹ ਫਿਲਮ ਇਕ ਪੀਰੀਅਡ ਡਰਾਮਾ ਫਿਲਮ ਹੈ ਪਰ ਦਰਸ਼ਕਾਂ ਨੂੰ ਇਸ ਦੀ ਪੇਸ਼ਕਾਰੀ ਬਹੁਤ ਪਸੰਦ ਆਈ । ਫਿਲਮ 'ਚ ਜਿੱਥੇ ਪਤੀ-ਪਤਨੀ ਦਾ ਰੁਮਾਂਸ਼ ਹੈ ਉੱਥੇ ਪਰਿਵਾਰ ਦੀ ਅੱਣਖ ਤੇ ਪਿਆਰ ਨੂੰ ਵੀ ਬਹੁਤ ਸੋਹਣੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਸ਼ਕਾਂ ਨੇ ਫਿਲਮ ਦੀ ਸਿਚੂਏਸ਼ਨ ਕਾਮੇਡੀ ਨੂੰ ਪਸੰਦ ਕੀਤਾ ।ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਪੂਰਨ ਤੋਰ 'ਤੇ ਪਰਿਵਾਰਿਕ ਫਿਲਮ ਕਹਿ ਕੇ ਨਿਵਾਜ਼ਿਆ ਹੈ ਤੇ 5 ਚੋਂ 5 ਅਤੇ 5 ਚੋਂ 4 ਸਟਾਰ ਦਿੱਤੇ ਹਨ ।