FacebookTwitterg+Mail

'ਮੁਕਲਾਵਾ' ਫਿਲਮ ਦਾ ਤੀਜਾ ਗੀਤ 'ਜੁੱਤੀ' ਰਿਲੀਜ਼ (ਵੀਡੀਓ)

muklawa movie song jutti
09 May, 2019 01:03:01 PM

ਜਲੰਧਰ(ਬਿਊਰੋ) – 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮੁਕਲਾਵਾ' ਦਾ ਤੀਜਾ ਗੀਤ 'ਜੁੱਤੀ' ਅੱਜ ਰਿਲੀਜ਼ ਹੋ ਗਿਆ ਹੈ। ਭੰਗੜੇ ਵਾਲੇ ਇਸ ਗੀਤ 'ਚ ਅਦਾਕਾਰ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ ਖੂਬ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਵੀ ਫਿਲਮ ਦੇ ਪਹਿਲਾ ਰਿਲੀਜ਼ ਹੋਏ 2 ਗੀਤਾਂ 'ਕਾਲਾ ਸੂਟ' ਤੇ 'ਗੁਲਾਬੀ ਪਾਣੀ' ਦੀ ਤਰ੍ਹਾਂ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।'ਜੁੱਤੀ' ਗੀਤ ਵੀ ਡਿਊਟ ਗੀਤ ਹੈ। ਜਿਸ ਨੂੰ ਐਮੀ ਵਿਰਕ ਤੇ ਮੰਨਤ ਨੂਰ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਨੂੰ ਕਲਮਬੱਧ ਰਾਜੂ ਵਰਮਾ ਨੇ ਕੀਤਾ ਹੈ। ਜਦਕਿ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਇਹ ਗੀਤ 'ਵਾਈਟ ਹਿੱਲ ਮਿਊਜਿਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

'ਮੁਕਲਾਵਾ' ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਹਨ । ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਸਰਬਜੀਤ ਚੀਮਾ, ਨਿਰਮਲ ਰਿਸ਼ੀ ਤੇ ਦ੍ਰਿਸ਼ਟੀ ਗਰੇਵਾਲ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦੀ ਸਟੋਰੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖੇ ਹਨ ਤੇ ਡਾਇਲਾਗਸ ਰਾਜੂ ਵਰਮਾ ਦੇ ਹਨ।ਸਿਮਰਜੀਤ ਸਿੰਘ ਇਸ ਫਿਲਮ ਦੇ ਡਾਇਰੈਕਟਰ ਹਨ।'ਵਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਸ' ਦੀ ਸਾਂਝੀ ਪੇਸਕਸ਼ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ।  


Tags: MuklawaAmmy VirkSonam BajwaMannat NoorSimerjit SinghRaju VermaGurmeet SinghWhite Hill MusicNew Movie Songਪਾਲੀਵੁੱਡ ਸਮਾਚਾਰ

Edited By

Lakhan

Lakhan is News Editor at Jagbani.