FacebookTwitterg+Mail

'ਮੁਕਲਾਵਾ' ਫਿਲਮ ਦਾ ਪਹਿਲਾ ਗੀਤ 'ਕਾਲਾ ਸੂਟ' ਰਿਲੀਜ਼ (ਵੀਡੀਓ)

muklawa new song kala suit
27 April, 2019 01:03:59 PM

ਜਲੰਧਰ (ਬਿਊਰੋ) – 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮੁਕਲਾਵਾ' ਦਾ ਪਹਿਲਾ ਗੀਤ ਅੱਜ ਰਿਲੀਜ਼ ਹੋ ਗਿਆ ਹੈ। 'ਕਾਲਾ ਸੂਟ' ਡਿਊਟ ਗੀਤ ਹੈ, ਜਿਸ ਨੂੰ ਐਮੀ ਵਿਰਕ ਤੇ ਮੰਨਤ ਨੂਰ ਨੇ ਆਪਣੀ ਸੁਰੀਲੀ ਆਵਾਜ਼ ਵਿਚ ਗਾਇਆ ਹੈ। ਗੁਰਮੀਤ ਸਿੰਘ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ ਤੇ ਹਰਮਨਜੀਤ ਵੱਲੋਂ ਇਸ ਗੀਤ ਨੂੰ ਕਲਮਬੱਧ ਕੀਤਾ ਗਿਆ ਹੈ। ਇਹ ਰੋਮਾਂਟਿਕ ਗੀਤ ਫਿਲਮ ਦੇ ਹੀਰੋ ਐਮੀ ਵਿਰਕ ਤੇ ਸੋਨਮ ਬਾਜਵਾ 'ਤੇ ਫਿਲਮਾਇਆ ਗਿਆ ਹੈ। ਦਰਸ਼ਕਾਂ ਵੱਲੋਂ ਇਹ ਗੀਤ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ 'ਮੁਕਲਾਵਾ' ਫਿਲਮ ਵਿਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਕੌਰ ਭੰਗੂ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ ਤੇ ਨਿਰਮਲ ਰਿਸ਼ੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਵ੍ਹਾਈਟ ਹਿੱਲ ਸਟੂਡੀਓ ਅਤੇ ਗਰ੍ਰੈਸਲੇਟ ਪਿਕਚਰਜ਼ ਵੱਲੋਂ ਪ੍ਰੋਡਿਊਸ ਕੀਤੀ ਇਸ ਫਿਲਮ ਦੇ ਪ੍ਰੋਡਿਊਸਰ ਗੁਨਬੀਰ ਸਿੰਘ ਤੇ ਮਨਮੌੜ ਸਿੱਧੂ ਹਨ।


Tags: MuklawaAmmy VirkSonam BajwaMannat NoorSimerjit SinghGunbir Singh SidhuManmord SidhuWhite Hill Studio

Edited By

Lakhan

Lakhan is News Editor at Jagbani.