FacebookTwitterg+Mail

'ਮੁਕਲਾਵਾ' ਦੀ ਇਹ 'ਬੋਲੀਆਂ' ਭੰਗੜਾ ਪਾਉਣ ਨੂੰ ਕਰਨਗੀਆਂ ਮਜ਼ਬੂਰ(ਵੀਡੀਓ)

muklawa song boliyaan
18 May, 2019 03:15:02 PM

ਜਲੰਧਰ (ਬਿਊਰੋ) : ਟਰੇਲਰ ਤੇ ਹੁਣ ਤੱਕ ਰਿਲੀਜ਼ ਹੋਏ ਹਿੱਟ ਗੀਤਾਂ ਕਾਰਨ ਚਰਚਾ ਦਾ ਵਿਸ਼ਾ ਬਣੀ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮੁਕਲਾਵਾ' ਨੇ ਅੱਜ ਆਪਣੇ ਮਿਊਜ਼ਿਕ 'ਚ ਹੋਰ ਵਾਧਾ ਕੀਤਾ ਹੈ। ਅੱਜ 'ਮੁਕਲਾਵਾ' ਫਿਲਮ ਦਾ ਨਵਾਂ ਗੀਤ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਨਾਂ 'ਬੋਲੀਆਂ' ਹੈ। ਫਿਲਮ ਦੇ ਇਸ ਗੀਤ ਨੂੰ ਸੁਣ ਕੇ ਤੁਸੀਂ ਵੀ ਭੰਗੜਾ ਪਾਉਣ ਨੂੰ ਮਜ਼ਬੂਰ ਹੋ ਜਾਉਗੇ। ਫਿਲਮ ਦੇ ਗੀਤ 'ਬੋਲੀਆਂ' ਨੂੰ ਸੁਰੀਲੀ ਆਵਾਜ਼ ਵਾਲੀ ਗਾਇਕਾ ਮੰਨਤ ਨੂਰ ਨੇ ਗਾਇਆ ਹੈ ਤੇ ਉਨ੍ਹਾਂ ਦਾ ਸਾਥ ਮਿੰਦਾ ਨੇ ਦਿੱਤਾ ਹੈ। ਇਸ ਗੀਤ ਨੂੰ ਹਰਮਨਜੀਤ ਨੇ ਲਿਖਿਆ ਹੈ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਫਿਲਮ ਦੀ ਸਾਰੀ ਟੀਮ ਇਨ੍ਹਾਂ 'ਬੋਲੀਆਂ' 'ਚ ਨੱਚਦੀ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ 'ਮੁਕਲਾਵਾ' ਫਿਲਮ ਨੂੰ ਸਟੋਰੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖੇ ਹਨ ਜਦਕਿ ਡਾਇਲਾਗਸ ਰਾਜੂ ਵਰਮਾ ਦੇ ਹਨ। ਸਿਮਰਜੀਤ ਸਿੰਘ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ । 'ਵ੍ਹਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਸ' ਦੀ ਇਸ ਸਾਂਝੀ ਪੇਸਕਸ਼ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਇਸ ਫਿਲਮ 'ਚ ਗੁਰਪ੍ਰੀਤ ਘੁੱਗੀ, ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸਰਬਜੀਤ ਚੀਮਾ ਤੇ ਦ੍ਰਿਸ਼ਟੀ ਗਰੇਵਾਲ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ ।'ਵਾਈਟ ਹਿੱਲ ਸਟੂਡੀਓ' ਵੱਲੋਂ ਹੀ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।


Tags: MuklawaAmmy VirkSonma BajwaMannat NoorMindaHarmanjeetGurmeet SinghWhite Hill MusicSimerjit SinghGunbir Singh SidhuManmord Sidhu

Edited By

Lakhan

Lakhan is News Editor at Jagbani.