FacebookTwitterg+Mail

ਕਰਮਜੀਤ ਅਨਮੋਲ ਦੀ ਆਵਾਜ਼ 'ਚ 'ਮੁਕਲਾਵਾ' ਦਾ ਗੀਤ 'ਦਵਾਈ' ਰਿਲੀਜ਼ (ਵੀਡੀਓ)

muklawa song dawai
23 May, 2019 01:39:08 PM

ਜਲੰਧਰ(ਬਿਊਰੋ) - 24 ਮਈ ਯਾਨੀ ਕੱਲ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਪੰਜਾਬੀ ਫਿਲਮ 'ਮੁਕਲਾਵਾ' ਨੂੰ ਦੇਖਣ ਦੀ ਤਾਂਘ ਦਰਸ਼ਕਾਂ 'ਚ ਵੱਧਦੀ ਜਾ ਰਹੀ ਹੈ।ਦਰਸ਼ਕ ਇਸ ਫਿਲਮ ਦੇ ਟਰੇਲਰ ਅਤੇ ਗਾਣਿਆਂ ਤੋਂ ਬਾਅਦ ਫਿਲਮ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।'ਮੁਕਲਾਵਾ' ਫਿਲਮ ਦਾ ਹਾਲ ਹੀ 'ਚ ਇਕ ਹੋਰ ਨਵਾਂ ਗੀਤ 'ਦਵਾਈ' ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਕਰਮਜੀਤ ਅਨਮੋਲ ਨੇ ਗਾਇਆ ਹੈ।ਇਸ ਗੀਤ ਨੂੰ ਵੀਤ ਬਲਜੀਤ ਨੇ ਲਿਖਿਆ ਤੇ ਗੁਰਮੀਤ ਸਿੰਘ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ।ਇਸ ਗੀਤ 'ਚ ਐਮੀ ਵਿਰਕ ਤੇ ਕਰਮਜੀਤ ਅਨਮੋਲ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ 'ਮੁਕਲਾਵਾ' ਫਿਲਮ ਦੀ ਸਟੋਰੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖੇ ਹਨ ਜਦਕਿ ਡਾਇਲਾਗਸ ਰਾਜੂ ਵਰਮਾ ਦੇ ਹਨ। ਸਿਮਰਜੀਤ ਸਿੰਘ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ।'ਵਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਸ' ਦੀ ਇਸ ਸਾਂਝੀ ਪੇਸਕਸ਼ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਇਸ ਫਿਲਮ 'ਚ ਗੁਰਪ੍ਰੀਤ ਘੁੱਗੀ, ਬੀ. ਐਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸਰਬਜੀਤ ਚੀਮਾ ਤੇ ਦ੍ਰਿਸ਼ਟੀ ਗਰੇਵਾਲ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ ।'ਵਾਈਟ ਹਿੱਲ ਸਟੂਡੀਓ' ਵੱਲੋਂ ਹੀ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।


Tags: MuklawaKaramjit AnmolVeet BaljeetGurmeet SinghAmmy VirkSonam BajwaSimerjit SinghNew Punjabi Movie Song

Edited By

Lakhan

Lakhan is News Editor at Jagbani.