ਮੁੰਬਈ (ਬਿਊਰੋ)— ਅਨੁਭਵ ਸਿਨਹਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਮੁਲਕ' ਨੂੰ ਸਿਨੇਮਾਘਰਾਂ 'ਚ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਤੋਂ ਬਾਅਦ ਫਿਲਮ ਦੀ ਟੀਮ ਵਲੋਂ ਸਕਸੈੱਸ ਪਾਰਟੀ ਦਾ ਆਯੋਜਨ ਕੀਤਾ ਗਿਆ।
ਇਸ ਪਾਰਟੀ 'ਚ ਤਾਪਸੀ ਪੰਨੂ ਪਿੰਕ ਕਲਰ ਦੀ ਸਾੜ੍ਹੀ 'ਚ ਨਜ਼ਰ ਆਈ। ਇਸ ਫਿਲਮ 'ਚ ਤਾਪਸੀ ਇਕ ਵਕੀਲ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਇਕ ਮੁਸਲਿਮ ਸ਼ਖਸ ਨੂੰ ਉਸ ਦਾ ਅਧਿਕਾਰ ਦਿਵਾਉਣ ਦੇ ਪੱਖ 'ਚ ਖੜੀ ਤਾਪਸੀ ਦਾ ਕਿਰਦਾਰ ਅਸਰਦਾਰ ਰਿਹਾ। ਉੱਥੇ ਹੀ ਫਿਲਮ 'ਚ ਮੁਸਲਿਮ ਪਰਿਵਾਰ ਦੇ ਮੁੱਖੀਆ ਮੁਰਾਦ ਅਲੀ ਮੁਹੱਮਦ ਦਾ ਕਿਰਦਾਰ ਰਿਸ਼ੀ ਕਪੂਰ ਨੇ ਬਾਖੂਬੀ ਨਿਭਾਇਆ।
ਇਸ ਫਿਲਮ 'ਚ ਆਸ਼ੁਤੋਸ਼ ਰਾਣਾ ਕਾਫੀ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਵਕੀਲ ਦੀ ਭੂਮਿਕਾ ਦੀ ਨਜ਼ਰ ਆਏ। 'ਮੁਲਕ' ਦੀ ਸਟਾਰਕਾਸਟ ਸਮੇਤ ਮਨੋਜ ਪਾਹਵਾ, ਨੀਨਾ ਗੁਪਤਾ ਵਰਗੇ ਸਟਾਰਜ਼ ਪਾਰਟੀ 'ਚ ਨਜ਼ਰ ਆਏ।