FacebookTwitterg+Mail

'ਮੁਲਕ' ਦਾ ਟੀਜ਼ਰ ਰਿਲੀਜ਼, ਅਹਿਮ ਕਿਰਦਾਰ 'ਚ ਦਿਖੇ ਰਿਸ਼ੀ ਕਪੂਰ (ਵੀਡੀਓ)

mulq
29 June, 2018 07:24:01 PM

ਮੁੰਬਈ (ਬਿਊਰੋ)— ਰਿਸ਼ੀ ਕਪੂਰ ਅਤੇ ਤਾਪਸੀ ਪਨੂੰ ਜਲਦ ਹੀ ਫਿਲਮ 'ਮੁਲਕ' 'ਚ ਦਮਦਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ, ਜੋ ਫਿਲਮ ਪ੍ਰਤੀ ਕਾਫੀ ਸਸਪੈਂਸ ਵਧਾ ਰਿਹਾ ਹੈ। ਮੁਲਕ 'ਚ ਰਿਸ਼ੀ ਕਪੂਰ ਇਕ ਬਜ਼ੁਰਗ ਮੁਸਲਮਾਨ ਦੇ ਰੂਪ 'ਚ ਦਿਖਾਈ ਦੇ ਰਹੇ ਹਨ। ਫਿਲਮ 'ਚ ਉਨ੍ਹਾਂ 'ਤੇ ਦੇਸ਼ਦ੍ਰੋਹ ਦਾ ਦੋਸ਼ ਹੁੰਦਾ ਹੈ। ਉੱਥੇ ਹੀ ਅਦਾਲਤ 'ਚ ਤਾਪਸੀ ਪਨੂੰ ਉਨ੍ਹਾਂ ਦਾ ਕੇਸ ਲੜਦੀ ਹੈ।

ਦੱਸਣਯੋਗ ਹੈ ਕਿ ਫਿਲਮ 'ਚ ਤਾਸਪੀ ਤੇ ਰਿਸ਼ੀ ਤੋਂ ਇਲਾਵਾ ਪ੍ਰਤੀਕ ਬੱਬਰ, ਮਨੋਜ ਪਾਹਵਾ, ਰਜਤ ਕਪੂਰ, ਆਸ਼ੁਤੋਸ਼ ਰਾਣਾ ਅਤੇ ਨੀਤਾ ਗੁਪਤਾ ਵਰਗੇ ਸਟਾਰਜ਼ ਦਿਖਾਈ ਦੇਣਗੇ। 3 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਸ਼ੂਟਿੰਗ ਬਨਾਰਸ ਅਤੇ ਲਖਨਓ 'ਚ ਸ਼ੂਟ ਹੋਈ ਹੈ। ਫਿਲਮ ਦਾ ਨਿਰਦੇਸ਼ਨ ਅਨੁਭਵ ਸਿਨਹਾ ਨੇ ਕੀਤਾ ਹੈ ਅਤੇ ਕਹਾਣੀ ਵੀ ਉਨ੍ਹਾਂ ਵਲੋਂ ਹੀ ਲਿਖੀ ਗਈ ਹੈ, ਜਦਕਿ ਦੀਪਕ ਮੁਕਟ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਹ ਫਿਲਮ ਧਰਮ ਦੇ ਮੁੱਦੇ 'ਤੇ ਆਧਾਰਿਤ ਹੈ।

Punjabi Bollywood Tadka

 


Tags: Taapsee Pannu Rishi Kapoor Mulq Prateik Babbar Teaser Bollywood Actor

Edited By

Kapil Kumar

Kapil Kumar is News Editor at Jagbani.