FacebookTwitterg+Mail

ਰਿਸ਼ੀ ਕਪੂਰ ਤੇ ਤਾਪਸੀ ਦੀ ਫਿਲਮ 'ਮੁਲਕ' ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

mulq trailer
09 July, 2018 04:24:07 PM

ਮੁੰਬਈ (ਬਿਊਰੋ)— ਰਿਸ਼ੀ ਕਪੂਰ ਅਤੇ ਤਾਪਸੀ ਪਨੂੰ ਜਲਦ ਹੀ ਫਿਲਮ 'ਮੁਲਕ' 'ਚ ਦਮਦਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਹੋਇਆ, ਜੋ ਫਿਲਮ ਪ੍ਰਤੀ ਕਾਫੀ ਸਸਪੈਂਸ ਵਧਾ ਰਿਹਾ ਹੈ। ਇਸ ਟਰੇਲਰ 'ਚ ਦੇਸ਼ ਭਗਤੀ ਨਾਲ ਜੁੜੇ ਸ਼ਾਨਦਾਰ ਡਾਇਲਾਗ ਸੁਣਨ ਨੂੰ ਮਿਲ ਰਹੇ ਹਨ। ਇਸ ਫਿਲਮ 'ਚ ਰਿਸ਼ੀ ਕਪੂਰ ਇਕ ਬਜ਼ੁਰਗ ਮੁਸਲਮਾਨ ਦੇ ਕਿਰਦਾਰ 'ਚ ਹਨ, ਜਿਸ ਦੇ ਪੂਰੇ ਪਰਿਵਾਰ 'ਤੇ ਅੱਤਵਾਦੀ ਹੋਣ ਦਾ ਦੋਸ਼ ਲਾਇਆ ਜਾਂਦਾ ਹੈ। ਤਾਪਸੀ ਅਤੇ ਆਸ਼ੁਤੋਸ਼ ਰਾਣਾ ਵਕੀਲ ਦੇ ਕਿਰਦਾਰ 'ਚ ਹਨ, ਜਦਕਿ ਰਜਤ ਕਪੂਰ ਪੁਲਸ ਅਧਿਕਾਰੀ ਦੀ ਭੂਮਿਕਾ ਨਿਭਾਅ ਰਹੇ ਹਨ।

ਦੱਸਣਯੋਗ ਹੈ ਕਿ ਫਿਲਮ 'ਚ ਤਾਸਪੀ ਤੇ ਰਿਸ਼ੀ ਤੋਂ ਇਲਾਵਾ ਪ੍ਰਤੀਕ ਬੱਬਰ, ਮਨੋਜ ਪਾਹਵਾ, ਰਜਤ ਕਪੂਰ, ਆਸ਼ੁਤੋਸ਼ ਰਾਣਾ ਅਤੇ ਨੀਤਾ ਗੁਪਤਾ ਵਰਗੇ ਸਟਾਰਜ਼ ਦਿਖਾਈ ਦੇਣਗੇ। ਇਸ ਫਿਲਮ ਦੀ ਸ਼ੂਟਿੰਗ ਬਨਾਰਸ ਅਤੇ ਲਖਨਓ 'ਚ ਸ਼ੂਟ ਹੋਈ ਹੈ। ਫਿਲਮ ਦਾ ਨਿਰਦੇਸ਼ਨ ਅਨੁਭਵ ਸਿਨਹਾ ਨੇ ਕੀਤਾ ਹੈ ਅਤੇ ਕਹਾਣੀ ਵੀ ਉਨ੍ਹਾਂ ਵਲੋਂ ਹੀ ਲਿਖੀ ਗਈ ਹੈ, ਜਦਕਿ ਦੀਪਕ ਮੁਕਟ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਹ ਫਿਲਮ ਧਰਮ ਦੇ ਮੁੱਦੇ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇਹ ਫਿਲਮ 3 ਅਗਸਤ ਨੂੰ ਰਿਲੀਜ਼ ਹੋਵੇਗੀ।


Tags: Taapsee Pannu Rishi Kapoor Mulq Prateik Babbar Trailer Bollywood Actor

Edited By

Kapil Kumar

Kapil Kumar is News Editor at Jagbani.