FacebookTwitterg+Mail

ਪਹਿਲੀ ਤਿਮਾਹੀ 'ਚ ਮਲਟੀਪਲੈਕਸ ਚੇਨ ਨੂੰ ਲਗਭਗ 75 ਕਰੋੜ ਦਾ ਘਾਟਾ, ਅੱਗੇ ਹਾਲਾਤ ਹੋ ਸਕਦੇ ਹਨ ਖਰਾਬ

multiplex chain pvr loss rs 74 61 crore in fourth quarter
10 June, 2020 06:31:13 PM

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਦਾ ਅਸਰ ਦੁਨੀਆ ਭਰ 'ਚ ਪੈ ਰਿਹਾ ਹੈ ਨਾ ਸਿਰਫ਼ ਹੈਲਥ 'ਤੇ ਅਸਰ ਸਗੋਂ ਆਰਥਿਕ ਸਥਿਤੀ ਵੀ ਖਰਾਬ ਹੋਈ ਹੈ। ਭਾਰਤ 'ਚ ਤਾਲਾਬੰਦੀ ਨੇ ਬਿਜ਼ਨੈੱਸ ਦੀ ਕਮਰ ਤੋੜੀ ਹੈ। ਇਨ੍ਹਾਂ 'ਚ ਇੱਕ ਮਲਟੀਪਲੈਕਸ ਤੇ ਸਿਨੇਮਾ ਘਰਾਂ ਦਾ ਬਿਜ਼ਨੈੱਸ ਵੀ ਹੈ। ਲਗਭਗ ਢਾਈ ਮਹੀਨੇ ਤੋਂ ਬੰਦ ਚੱਲ ਰਹੇ ਸਿਨੇਮਾਘਰ ਕਾਫ਼ੀ ਨੁਕਸਾਨ ਝੱਲ ਰਹੇ ਹਨ। ਇਸ ਦੌਰਾਨ ਮਲਟੀਪਲੈਕਸ ਚੇਨ ਦੇ ਆਪਰੇਟਰ ਪੀਵੀਆਰ ਪ੍ਰਾਈਵੇਟ ਲਿਮੀਟਿਡ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ।

ਨਿਊਜ਼ ਏਜੰਸੀ ਪੀ. ਟੀ. ਆਈ. ਮੁਤਾਬਕ ਕੰਪਨੀ ਨੇ ਸੋਮਵਾਰ ਨੂੰ ਚੌਥੇ ਤਿਮਾਹੀ ਦੀ ਰਿਪੋਰਟ ਦਿੱਤੀ ਜੋ ਮਾਰਚ 'ਚ ਖ਼ਤਮ ਹੋਈ ਹੈ। ਇਸ ਤਿਮਾਹੀ ਦੌਰਾਨ ਕੰਪਨੀ ਨੂੰ ਲਗਪਗ 74.61 ਕਰੋੜ ਦਾ ਘਾਟਾ ਹੋਇਆ ਹੈ। ਜਦੋਂਕਿ ਪਿਛਲੇ ਸਾਲ ਇਸ ਤਿਮਾਹੀ (ਜਨਵਰੀ-ਮਾਰਚ) ਦੌਰਾਨ ਕੰਪਨੀ ਨੂੰ 46.75 ਕਰੋੜ ਦਾ ਫਾਇਦਾ ਹੋਇਆ ਸੀ। ਪਿਛਲੇ ਸਾਲ ਕੰਪਨੀ ਕੁੱਲ 837.63 ਕਰੋੜ ਦਾ ਰੈਵੀਨਿਊ ਜਨਰੇਟ ਕੀਤਾ ਸੀ। ਦੂਜੇ ਪਾਸੇ ਇਸ ਸਾਲ ਇਹ ਘੱਟ ਕੇ 645.13 ਕਰੋੜ ਰਹਿ ਗਿਆ ਹੈ। ਤਾਲਾਬੰਦੀ ਕਾਰਨ ਪਿਛਲੇ ਕੁਝ ਮਹੀਨਿਆਂ 'ਚ ਇਕ ਦਿਨ ਵੀ ਸਿਨੇਮਾ ਘਰ ਨਹੀਂ ਖੁੱਲ੍ਹੇ। ਹੁਣ ਸਵਾਲ ਇਹ ਹੈ ਕਿ ਪਹਿਲੇ ਤਿਮਾਹੀ 74.61 ਕਰੋੜ ਦਾ ਘਾਟਾ ਹੋਇਆ ਹੈ। ਤਾਂ ਅਗਲੀ ਤਿਮਾਹੀ 'ਚ ਇਹ ਕਿੱਥੋ ਤਕ ਪਹੁੰਚੇਗਾ। ਕੁੱਲ ਮਿਲਾ ਕੇ ਮਲਟੀਪਲੈਕਸ ਕੰਪਨੀਆਂ ਨੂੰ ਜ਼ਬਰਦਸਤ ਨੁਕਸਾਨ ਹੋਣ ਵਾਲਾ ਹੈ। ਨਿੱਜੀ ਚੈਨਲ ਨੂੰ ਪੀ. ਵੀ. ਆਰ. ਨੇ ਦਿੱਤੇ ਆਪਣੇ ਬਿਆਨ 'ਚ ਕਿਹਾ ਹੈ 11 ਮਾਰਚ 2020 ਤੋਂ ਕੰਪਨੀ ਨੇ ਵੱਖ-ਵੱਖ ਰੈਗੂਲੇਟਰ ਅਧਿਕਾਰੀਆਂ ਦੇ ਆਦੇਸ਼ 'ਤੇ ਆਪਣੀ ਸਕ੍ਰੀਨ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ 'ਚ ਸਾਡੇ ਦੇਸ਼ ਦੇ ਜ਼ਿਆਦਾਤਰ ਸਿਨੇਮਾਘਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ ਇਸ ਸਮੇਂ ਪੀ. ਵੀ. ਆਰ. 71 ਸ਼ਹਿਰਾਂ 'ਚ 176 ਥਾਵਾਂ 'ਤੇ ਕੁੱਲ 845 ਸਲੂਕ੍ਰੀਨ ਨੂੰ ਚਲਾਉਂਦਾ ਹੈ। ਇਸ ਤੋਂ ਇਲਾਵਾ ਕਈ ਤੇ ਮਲਟੀਪਲੈਕਸ ਚੇਨ ਇੰਡੀਆ 'ਚ ਕੰਮ ਕਰਦੇ ਹਨ। ਇਸ 'ਚ ਆਈ. ਓ. ਨੈਕਸ. ਵਰਗੀਆਂ ਚੇਨ ਵੀ ਸ਼ਾਮਲ ਹੈ। ਸਿਨੇਮਾਘਰਾਂ ਦੇ ਬੰਦ ਹੋਣ ਤੋਂ ਇਲਾਵਾ ਹਾਲ 'ਚ ਕੁਝ ਫਿਲਮਾਂ ਸਿੱਧੀਆਂ ਪਲੇਟਫਾਰਮ 'ਤੇ ਰਿਲੀਜ਼ ਹੋਣ ਲੱਗੀਆਂ ਹਨ। ਮਲਟੀਪਲੈਕਸ ਐਸੋਸੀਏਸ਼ਨ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦੀ ਅਪੀਲ ਹੈ ਕਿ ਜਦੋਂ ਮਾਹੌਲ ਆਮ ਹੋ ਜਾਵੇਗਾ ਤੇ ਸਿਨੇਮਾ ਘਰ ਖੁੱਲ੍ਹਣ ਤਾਂ ਫਿਲਮਾਂ ਉੱਥੇ ਰਿਲੀਜ਼ ਕੀਤੀਆਂ ਜਾਣ।


Tags: Multiplex ChainPVR LossFourth QuarterCovid 19Coronavirus ਮਲਟੀਪਲੈਕਸ ਚੇਨਪਹਿਲੀ ਤਿਮਾਹੀ

About The Author

sunita

sunita is content editor at Punjab Kesari