FacebookTwitterg+Mail

ਆਦਿੱਤਿਆ ਪੰਚੋਲੀ ਤੇ ਕੰਗਨਾ ਰਣੌਤ 'ਚ ਛਿੜੀ ਕਾਨੂੰਨੀ ਜੰਗ, ਮਾਮਲਾ ਪੁੱਜਾ ਕੋਰਟ

mumbai court summons kangana and  rangoli chandel in defamation case
26 June, 2019 09:32:32 AM

ਮੁੰਬਈ (ਬਿਊਰੋ) : ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਆਦਿੱਤਿਆ ਪੰਚੋਲੀ 'ਚ ਕਾਨੂੰਨੀ ਜੰਗ ਛਿੜ ਚੁੱਕੀ ਹੈ। ਕੰਗਨਾ ਨੇ ਇਕ ਟੀ. ਵੀ. ਚੈਨਲ ਦੇ ਪ੍ਰੋਗਰਾਮ 'ਚ ਜਨਤਕ ਤੌਰ 'ਤੇ ਆਦਿੱਤਿਆ 'ਤੇ ਕੁਝ ਇਲਜ਼ਾਮ ਲਾਏ ਸਨ, ਜਿਸ ਤੋਂ ਬਾਅਦ ਐਕਟਰ ਨੇ ਉਸ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਸੀ। ਹੁਣ ਇਕ ਵਾਰ ਫਿਰ ਅੰਧੇਰੀ ਮੈਜਿਸਟ੍ਰੈਟ ਕੋਰਟ ਨੇ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਸੰਮਨ ਜਾਰੀ ਕੀਤਾ ਹੈ। ਇਹ ਸੰਮਨ ਆਦਿੱਤਿਆ ਪੰਚੋਲੀ ਵੱਲੋਂ ਸਾਲ 2017 'ਚ ਅਪਰਾਧਕ ਮਾਮਲੇ 'ਚ ਦਿੱਤਾ ਗਿਆ ਹੈ। ਕੇਸ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ। 2017 'ਚ ਕੰਗਨਾ ਨੇ ਦੱਸਿਆ ਸੀ ਕਿ ਐਕਟਰ ਨਾਲ ਆਪਣੇ ਰਿਸ਼ਤਿਆਂ 'ਤੇ ਕਿਵੇਂ ਸਰੀਰਕ ਤੌਰ ਅਤੇ ਮਾਨਸਿਕ ਪੀੜ ਤੋਂ ਲੰਘੀ ਸੀ। ਇਸ ਸਿਲਸਿਲੇ 'ਚ ਐਕਟਰ ਦੇ ਵਕੀਲ ਸਿਦੱਕੀ ਨੂੰ 26 ਸਤੰਬਰ 2017 'ਚ ਇਹ ਨੋਟਿਸ ਮਿਲਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਾਨੂੰਨ ਤੋਂ ਇਲਾਵਾ ਕਿਸੇ ਪੀੜਤਾ ਮਹਿਲਾ ਨੂੰ ਮਾਣਹਾਨੀ ਦਾ ਦਾਅਵਾ ਕਰਨ ਦੀ ਧਮਕੀ ਦੇ ਕੇ ਉਸ ਨੂੰ ਚੁੱਪ ਕਰਵਾਉਣ ਦਾ ਐਡੀਸ਼ਨਲ ਫਾਇਦਾ ਕਿਸੇ ਆਦਮੀ ਨੂੰ ਨਹੀਂ ਮਿਲਿਆ ਹੈ। 

 

ਸਿੱਦੀਕੀ ਨੇ ਆਪਣੇ ਬਿਆਨ ਨੇ 'ਚ ਕਿਹਾ, ''ਆਦਿੱਤਿਆ ਪੰਚੋਲੀ ਤੇ ਜ਼ਰੀਨਾ ਵਹਾਨ ਦੇ ਵਕੀਲ ਵਲੋਂ ਮਿਲੇ ਮਾਣਹਾਨੀ ਦੇ ਨੋਟਿਸ ਦਾ ਉਚਿਤ ਜਵਾਬ ਦਿੱਤਾ ਗਿਆ ਹੈ। ਮੇਰੀ ਮੁਵੱਕਲ ਜੋ ਅਪਰਾਧ ਦੀ ਸ਼ਿਕਾਰ ਰਹੀ ਹੈ, ਉਨ੍ਹਾਂ ਨੇ ਪਹਿਲਾਂ ਤੋਂ ਹੀ ਸਾਲ 2007 ਤੋਂ ਵੱਖ-ਵੱਖ ਮੀਡੀਆ ਪਲੇਟਫਾਰਮ 'ਤੇ ਬੇਬਾਕੀ ਨਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਬੋਲਿਆ ਹੈ।


Tags: Mumbai Court SummonsKangana RanautRangoli ChandelDefamation CaseAditya PancholiZarina Wahab

Edited By

Sunita

Sunita is News Editor at Jagbani.