FacebookTwitterg+Mail

ਮੁੰਬਈ ਦੀ ਸੁਸ਼ਮਿਤਾ ਸਿੰਘ ਨੇ ਜਿੱਤਿਆ 'ਮਿਸ ਟੀਨ ਵਰਲਡ 2019' ਦਾ ਤਾਜ

mumbai girl sushmita singh wins the title of miss teen world 2019
03 June, 2019 09:29:44 AM

ਮੁੰਬਈ (ਬਿਊਰੋ) — ਮੁੰਬਈ ਦੀ ਸੁਸ਼ਮਿਤਾ ਸਿੰਘ (18) ਨੇ ਮਿਸ ਟੀਨ ਵਰਲਡ- 2019 ਦਾ ਤਾਜ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਇਹ ਮੁਕਾਬਲਾ ਅਲ ਸਲਵਾਡੋਰ (ਯੂ. ਐੱਸ. ਏ.) ਵਿਚ ਹੋਇਆ। 8 ਦਿਨਾਂ ਤੱਕ ਚੱਲੇ ਇਸ ਈਵੈਂਟ ਵਿਚ 27 ਮਈ ਨੂੰ ਸੁਸ਼ਮਿਤਾ ਨੂੰ ਮਿਸ ਟੀਨ ਵਲਰਡ ਦਾ ਤਾਜ ਪਹਿਨਾਇਆ ਗਿਆ। ਇਸ ਮੁਕਾਬਲੇ ਵਿਚ ਦੁਨੀਆਭਰ 'ਚੋਂ ਲੜਕੀਆਂ ਨੇ ਹਿੱਸਾ ਲਿਆ ਸੀ। ਇਹ ਤਾਜ ਬਿਹੇਵੀਅਰ, ਫਿਟਨੈੱਸ, ਫ਼ੈਸ਼ਨ, ਇੰਟੈਲੀਜੈਂਸ ਅਤੇ ਗਲੈਮਰ ਦੇ ਆਧਾਰ 'ਤੇ ਦਿੱਤਾ ਗਿਆ। ਸੁਸ਼ਮਿਤਾ ਨੂੰ ਪਿਛਲੇ ਸਾਲ ਇਹ ਮੁਕਾਬਲਾ ਜਿੱਤਣ ਵਾਲੀ ਡੋਮੇਨਿਕਨ ਰਿਪਬਲਿਕ ਦੀ ਮਿਸ ਏਂਗਿਵੇਟੇ ਟੋਰਿਬਓ ਨੇ ਇਹ ਤਾਜ ਪਹਿਨਾਇਆ।


ਮੁਕਾਬਲੇ ਦੇ ਅਖੀਰ ਵਿਚ ਜਦੋਂ ਸੁਸ਼ਮਿਤਾ ਕੋਲੋਂ ਸਵਾਲ ਪੁੱਛਿਆ ਗਿਆ ਕਿ ਜੇਕਰ ਉਸ ਨੂੰ ਇਹ ਤਾਜ ਪਹਿਨਾਇਆ ਜਾਂਦਾ ਹੈ ਤਾਂ ਦੁਨੀਆ ਦੀ ਸੇਵਾ ਕਿਸ ਤਰ੍ਹਾਂ ਕਰੇਗੀ, ਇਸ 'ਤੇ ਸੁਸ਼ਮਿਤਾ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਸੀ ਕਿ ਮੈਂ ਖੂਬਸੂਰਤ ਨਹੀਂ ਹਾਂ ਪਰ ਮੈਂ ਸਖਤ ਮਿਹਨਤ ਕੀਤੀ। ਹੁਣ ਇਸ ਤਾਜ ਤੋਂ ਬਾਅਦ ਸੁਸ਼ਮਿਤਾ ਹਜ਼ਾਰਾਂ ਲੜਕੀਆਂ ਲਈ ਪ੍ਰੇਰਨਾ ਸ੍ਰੋਤ ਬਣ ਚੁੱਕੀ ਹੈ।


Tags: Sushmita SinghMumbai GirlSushmita SinghWinsMiss Teen World 2019Angivette Toribio

Edited By

Sunita

Sunita is News Editor at Jagbani.