FacebookTwitterg+Mail

ਨਸੀਰੂਦੀਨ ਦੀ ਧੀ ਹੀਬਾ ਸ਼ਾਹ ਖਿਲਾਫ ਮਾਮਲਾ ਦਰਜ, ਲੱਗੇ ਗੰਭੀਰ ਦੋਸ਼

mumbai police have registered a non cognizable offence heeba shah
25 January, 2020 04:30:59 PM

ਮੁੰਬਈ (ਬਿਊਰੋ) — ਹਾਲ ਹੀ 'ਚ ਬਾਲੀਵੁੱਡ ਐਕਟਰ ਨਸੀਰੂਦੀਨ ਸ਼ਾਹ ਆਪਣੇ ਇਕ ਬਿਆਨ ਨੂੰ ਲੈ ਕੇ ਸੁਰਖੀਆਂ 'ਚ ਆਏ ਸਨ ਪਰ ਇਸੇ ਦੌਰਾਨ ਉਨ੍ਹਾਂ ਦੀ ਬੇਟੀ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨਸੀਰੂਦੀਨ ਦੀ ਧੀ ਤੇ ਅਦਾਕਾਰਾ ਹੀਬਾ ਸ਼ਾਹ ਖਿਲਾਫ ਮੁੰਬਈ ਪੁਲਸ ਨੇ ਗੈਰ ਕਾਨੂੰਨੀ ਤਰੀਕੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਅਭਿਨੇਤਰੀ 'ਤੇ ਇਕ ਕਲੀਨਿਕ ਦੇ ਦੋ ਕਰਮਚਾਰੀਆਂ ਨਾਲ ਕੁੱਟਮਾਰ ਦਾ ਦੋਸ਼ ਲੱਗਾ ਹੈ। ਦਰਅਸਲ, ਹੀਬਾ ਸ਼ਾਹ 'ਤੇ ਵੈਟਨਰੀ ਕਲੀਨਿਕ 'ਚ ਕੁੱਟਮਾਰ ਦਾ ਦੋਸ਼ ਲਾਇਆ ਹੈ। ਕਲੀਨਿਕ ਵਲੋਂ ਹੀਬਾ 'ਤੇ ਦੋਸ਼ ਲਾਇਆ ਹੈ ਕਿ ਅਦਾਕਾਰਾ ਨੇ 16 ਜਨਵਰੀ ਨੂੰ ਉਸ ਦੀਆਂ 2 ਮਹਿਲਾ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ। ਉਥੇ ਹੀ ਪੁਲਸ ਵੀ ਮਾਮਲੇ ਦੀ ਜਾਂਚ 'ਚ ਜੁੱਟ ਚੁੱਕੀ ਹੈ। ਏ. ਐੱਨ. ਆਈ. ਨੇ ਟਵਿੱਟਰ 'ਤੇ ਸੀ. ਸੀ. ਟੀ. ਵੀ. ਫੁਟੇਜ ਦੀਆਂ ਵੀ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਦੱਸਣਯੋਗ ਹੈ ਕਿ ਫੇਲਾਈਨ ਫਾਊਂਡੇਸ਼ਨ ਮੁਤਾਬਕ, 16 ਜਨਵਰੀ ਨੂੰ ਹੀਬਾ ਆਪਣੀ ਦੋਸਤ ਦੀਆਂ ਦੋ ਬਿੱਲੀਆਂ ਦੀ ਨਸਬੰਦੀ ਕਰਾਉਣ ਪਹੁੰਚੀ ਸੀ ਪਰ ਕਿਸੇ ਕਾਰਨ ਬਿੱਲੀਆਂ ਦੀ ਨਸਬੰਦੀ ਨਹੀਂ ਕੀਤੀ ਜਾ ਸਕੀ, ਜਿਸ ਕਰਕੇ ਹੀਬਾ ਉਥੇ ਦੇ ਸਟਾਫ ਨੂੰ ਧਮਕਾਉਣ ਲੱਗੀ। ਗੱਲ ਇੰਨੀ ਵਧ ਗਈ ਕਿ ਹੀਬਾ ਉਥੇ ਮੌਜੂਦਾ ਸਟਾਫ ਨਾਲ ਕੁੱਟਮਾਰ ਕਰਨ ਲੱਗੀ। ਪੁਲਸ ਨੇ ਹੀਬਾ ਖਿਲਾਫ ਆਈ. ਪੀ. ਸੀ. 323, 504 ਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਥੇ ਹੀ ਹੀਬਾ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਰਹੀ ਹੈ। ਹੀਬਾ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ।


Tags: MumbaiVersova PoliceRegistered CaseNon CognizableHeeba ShahNaseeruddin ShahAllegedly Assaulting 2 EmployeesVeterinary Clinic

About The Author

sunita

sunita is content editor at Punjab Kesari