FacebookTwitterg+Mail

ਭਾਰੀ ਮੀਂਹ 'ਚ ਮੁੰਬਈ ਪੁਲਸ ਨੇ ਕੀਤੀ ਸੋਨਮ ਕਪੂਰ ਦੀ ਮਦਦ

mumbai police help to actress sonam kapoor
02 July, 2019 09:39:02 PM

ਮੁੰਬਈ (ਬਿਊਰੋ) -ਭਾਰੀ ਮੀਂਹ ਤੋਂ ਹਰ ਕੋਈ ਪਰੇਸ਼ਾਨ ਹੈ। ਖਾਸ ਗੱਲ ਇਹ ਹੈ ਕਿ ਮੁੰਬਈ 'ਚ ਰਹਿਣ ਵਾਲੇ ਕਲਾਕਾਰ ਵੀ ਬੱਚ ਨਾ ਸਕੇ। ਕੋਈ ਕਿਸੇ ਥਾਂ ਫੱਸਿਆ ਰਹਿ ਗਿਆ ਤੇ ਕਿਸੇ ਨੂੰ ਬੰਦ ਰਸਤਿਆਂ ਕਾਰਨ ਕਾਫੀ ਪਰੇਸ਼ਾਨੀ ਝੱਲਣੀ ਪਈ। ਅਜਿਹੇ 'ਚ ਖੂਬਸੂਰਤ ਅਦਾਕਾਰਾ ਸੋਨਮ ਕਪੂਰ ਵੀ ਮੁਸ਼ਕਿਲ 'ਚ ਫੱਸ ਗਈ।

 

ਹਾਲਾਂਕਿ ਮੁੰਬਈ ਪੁਲਸ ਨੇ ਛੇਤੀ ਹੀ ਇਸ ਮੁਸੀਬਤ ਨੂੰ ਹੱਲ ਕਰ ਦਿੱਤਾ।ਦਸਣਯੋਗ ਹੈ ਕਿ ਸੋਨਮ ਕਪੂਰ ਲੰਡਨ ਰਵਾਨਾ ਹੋਣ ਵਾਲੀ ਸੀ ਪਰ ਮੁੰਬਈ ਵਿਚ ਭਾਰੀ ਮੀਂਹ ਕਾਰਨ ਸੋਨਮ ਕਨਫਿਊਜ਼ ਸੀ ਕਿ ਏਅਰਪੋਟ ਖੁੱਲ੍ਹਾ ਹੈ ਜਾਂ ਨਹੀਂ। ਸੋਨਮ ਨੇ ਇਸ ਸਬੰਧੀ ਟਵਿੱਟਰ 'ਤੇ ਮਦਦ ਮੰਗੀ। ਸੋਨਮ ਨੇ ਟਵਿੱਟਰ 'ਤੇ ਲਿਖਿਆ 'ਕੀ ਕੋਈ ਦੱਸ ਸਕਦਾ ਹੈ ਕਿ ਏਅਰਪੋਟ ਖੁੱਲ੍ਹਾ ਹੈ ਜਾਂ ਨਹੀਂ'।

Punjabi Bollywood Tadka

ਮੁੰਬਈ ਪੁਲਸ ਨੇ ਸੋਨਮ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ 'ਮੌਸਮ ਮੁਤਾਬਕ ਏਅਰਪੋਰਟ 'ਤੇ ਉਡਾਨ ਟੇਕਆਫ ਤੇ ਲੈਂਡ ਕਰ ਰਹੀ ਹੈ। ਏਅਰਪੋਟ 'ਤੇ ਪਹੁੰਚਣ ਤੋਂ ਪਹਿਲਾਂ ਕਿਰਪਾ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰ ਲਓ ਕਿਉਂਕਿ ਮੀਂਹ ਕਾਰਨ ਏਅਰਪੋਟ ਪਹੁੰਚਣ 'ਤੇ ਕਾਫੀ ਸਮਾਂ ਲੱਗ ਸਕਦਾ ਹੈ।

 


Tags: Sonam KapoorMumbai PoliceRain ProblemMumabi Police Help Sonam Kapoor

About The Author

Lakhan

Lakhan is content editor at Punjab Kesari