FacebookTwitterg+Mail

B'Day: ਮੁਮਤਾਜ਼ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ ਬਾਰੇ

mumtaz  s birthday
31 July, 2019 02:33:04 PM

ਮੁੰਬਈ(ਬਿਊਰੋ)— 70 ਦੇ ਦਹਾਕੇ ਦੀ ਅਭਿਨੇਤਰੀ ਮੁਮਤਾਜ ਅੱਜ ਆਪਣਾ 72ਵਾਂ ਜਨਮਦਿਨ ਮਨਾ ਰਹੀ ਹੈ। 'ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ' ਗੀਤ ਬੀਤੇ ਜਮਾਨੇ ਦੀ ਇਸ ਮਸ਼ਹੂਰ ਅਦਾਕਾਰਾ 'ਤੇ ਫਿਲਮਾਇਆ ਗਿਆ ਸੀ। ਮੁਮਤਾਜ਼ ਦਾ ਜਨਮ 31 ਜੁਲਾਈ ਨੂੰ 1947 ਨੂੰ ਮੱਧਵਰਤੀ ਮੁਸਲਮ ਪਰਿਵਾਰ 'ਚ ਹੋਇਆ ਸੀ। ਘਰ ਦੀ ਮਾਲੀ ਹਾਲਤ ਕਾਫੀ ਖਸਤਾ ਸੀ। ਇਸ ਕਾਰਨ ਸਿਰਫ 12 ਸਾਲ ਦੀ ਉਮਰ 'ਚ ਉਨ੍ਹਾਂ ਮਨੋਰੰਜਨ ਜਗਤ ਦੀ ਦੁਨੀਆ 'ਚ ਕਦਮ ਰੱਖ ਲਿਆ ਸੀ। ਆਪਣੀ ਛੋਟੀ ਭੈਣ ਮਲਿਕਾ ਨਾਲ ਉਹ ਰੋਜ਼ਾਨਾ ਸਟੂਡੀਓ ਦੇ ਚੱਕਰ ਲਗਾਉਂਦੀ ਸੀ। ਉਨ੍ਹਾਂ ਦੀ ਮਾਂ ਨਾਜ਼ ਅਤੇ ਚਾਚੀ ਨੀਲੋਫਰ ਪਹਿਲੇ ਤੋਂ ਫਿਲਮੀ ਦੁਨੀਆ 'ਚ ਮੌਜੂਦ ਸਨ। ਦੋਵੇਂ ਜੁਨੀਅਰ ਅਦਾਕਾਰਾਂ ਹੋਣ ਕਰਕੇ ਆਪਣੀ ਬੇਟੀਆਂ ਦੀ ਸਿਫਰਾਰਸ਼ ਕਰਨ ਦੇ ਕਾਬਲ ਨਹੀਂ ਸਨ ਪਰ ਆਪਣੀ ਲਗਨ ਅਤੇ ਮਿਹਨਤ ਨਾਲ 70 ਦੇ ਦਹਾਕੇ 'ਚ ਉਨ੍ਹਾਂ ਸਟਾਰ ਦੀ ਹੈਸੀਅਤ ਹਾਸਲ ਕਰ ਲਈ ਸੀ।
Punjabi Bollywood Tadka
 

ਫਿਲਮੀ ਕਰੀਅਰ

ਮੁਮਤਾਜ਼ ਨੇ ਦਾਰਾ ਸਿੰਘ ਤੋਂ ਲੈ ਕੇ ਦਿਲੀਪ ਕੁਮਾਰ ਵਰਗੇ ਦਿਗਜ਼ ਅਭਿਨੇਤਾਵਾਂ ਨਾਲ ਅਦਾਕਾਰੀ ਦੀਆਂ ਸਫਲਤਾ ਦੀ ਪੋੜੀਆਂ 'ਤੇ ਚੜ ਚੁੱਕੀ ਸੀ। ਮੁਮਤਾਜ਼ ਆਪਣੇ ਫਿਲਮੀ ਕਰੀਅਰ ਦੌਰਾਨ ਸ਼ਮੀ ਕਪੂਰ, ਦੇਵਾਨੰਦ, ਸੰਜੀਵ ਕੁਮਾਰ, ਸ਼ਸ਼ੀ ਕਪੂਰ ਵਰਗੇ ਨਾਮੀ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਫਿਲਮ 'ਦੋ ਰਾਸਤੇ' ਦੀ ਸਫਲਤਾ ਨਾਲ ਮੁਮਤਾਜ਼ ਨੇ ਸਫਲਤਾ ਦਾ ਇਕ ਵੱਡਾ ਮੁਕਾਮ ਹਾਸਲ ਕਰ ਲਿਆ ਸੀ। ਸਾਲ 1969 ਤੋਂ 1974 ਤਕ ਦਿਨਾਂ 'ਚ 'ਸੱਚਾ ਝੂਠ', 'ਆਪਣਾ ਦੇਸ਼', 'ਦੁਸ਼ਮਨ', 'ਰੋਟੀ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
Punjabi Bollywood Tadka

ਵਿਆਹੁਤਾ ਜ਼ਿੰਦਗੀ

ਮੁਮਤਾਜ਼ ਨੇ ਫਿਲਮਾਂ 'ਚ ਸਫਲਤਾ ਹਾਸਲ ਕਰਨ ਤੋਂ ਬਾਅਦ ਗੁਜਰਾਤੀ ਮੂਲ ਦੇ ਲੰਡਨ 'ਚ ਰਹਿਣ ਵਾਲੇ ਮਿਯੂਰ ਵਾਧਵਾਨੀ ਨਾਮਕ ਬਿਜਨੈੱਸਮੈਨ ਨਾਲ 1974 'ਚ ਵਿਆਹ ਦੇ ਬੰਧਨ 'ਚ ਬੱਝ ਗਈ ਸੀ। ਵਿਆਹ ਤੋਂ ਬਾਅਦ ਉਹ ਬ੍ਰਿਟੇਨ 'ਚ ਚਲੀ ਗਈ ਸੀ। ਵਿਆਹ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਸੰਜੇ ਖਾਨ, ਫਿਰੋਜ਼ ਖਾਨ, ਦੇਵਾਨੰਦ ਵਰਗੇ ਸਿਤਾਰਿਆਂ ਨਾਲ ਜੋੜਿਆ ਜਾ ਚੁੱਕਿਆ ਸੀ।
Punjabi Bollywood Tadka
ਇਸ ਤੋਂ ਇਲਾਵਾ ਮੁਮਤਾਜ਼ ਜਦੋਂ 18 ਸਾਲਾਂ ਦੀ ਸੀ ਤਾਂ ਸ਼ਮੀ ਕਪੂਰ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਉਸ ਸਮੇਂ ਮੁਮਤਾਜ਼ ਵੀ ਉਨ੍ਹਾਂ ਨੂੰ ਪਿਆਰ ਕਰਦੀ ਸੀ। ਸ਼ਮੀ ਚਾਹੁੰਦੇ ਸਨ ਕਿ ਮੁਮਤਾਜ਼ ਆਪਣਾ ਫਿਲਮੀ ਕਰੀਅਰ ਛੱਡ ਕੇ ਮੇਰੇ ਨਾਲ ਵਿਆਹ ਕਰ ਲਵੇ ਪਰ ਮੁਮਤਾਜ਼ ਦੇ ਮਨ੍ਹਾ ਕਰਨ ਤੋਂ ਬਾਅਦ ਸ਼ਮੀ ਨਾਲ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ ਸੀ।
Punjabi Bollywood Tadka
ਮੁਮਤਾਜ਼ ਨੂੰ 1967 ਦੀ ਫਿਲਮ 'ਰਾਮ ਓਰ ਸ਼ਾਮ' ਅਤੇ 1969 'ਆਦਮੀ ਅੋਰ ਇੰਨਸਾਨ' ਦੇ ਲਈ ਫਿਲਮਫੇਅਰ ਬੈਸਟ ਸਪੋਟਿੰਗ ਅਭਿਨੇਤਰੀ ਦਾ ਐਵਾਰਡ ਮਿਲਿਆ ਸੀ। ਇਸ ਤੋਂ ਇਲਾਵਾ 1996 'ਚ ਆਈਫਾ ਐਵਾਰਡਸ 'ਚ ਲਾਈਫ ਟਾਈਮ ਅਚੀਵਮੈਂਟ ਐਵਾਡਰ ਨਾਲ ਸਨਮਾਨਿਤ ਕੀਤਾ ਗਿਆ ਸੀ।
Punjabi Bollywood Tadka


Tags: MumtazHappy BirthdayDo RaasteDushmanLoaferFilm Star Birthdayਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari