FacebookTwitterg+Mail

B'Day : 12 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਫਿਲਮੀ ਕਰੀਅਰ, ਸ਼ਮੀ ਕਪੂਰ ਨਾਲ ਕਰਨਾ ਚਾਹੁੰਦੀ ਸੀ ਵਿਆਹ

mumtaz birthday
31 July, 2017 03:26:08 PM

ਮੁੰਬਈ— 70 ਦੇ ਦਹਾਕੇ ਦੀ ਅਭਿਨੇਤਰੀ ਮੁਮਤਾਜ ਅੱਜ 70 ਸਾਲਾਂ ਦੀ ਹੋ ਗਈ ਹੈ। 'ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ' ਗੀਤ ਬੀਤੇ ਜਮਾਨੇ ਦੀ ਇਸ ਮਸ਼ਹੂਰ ਅਦਾਕਾਰਾ 'ਤੇ ਫਿਲਮਾਇਆ ਗਿਆ ਸੀ। ਮੁਮਤਾਜ਼ ਦਾ ਜਨਮ 31 ਜੁਲਾਈ ਨੂੰ 1947 ਨੂੰ ਮੱਧਵਰਤੀ ਮੁਸਲਿਮ ਪਰਿਵਾਰ 'ਚ ਹੋਇਆ ਸੀ। ਘਰ ਦੀ ਮਾਲੀ ਹਾਲਤ ਕਾਫੀ ਖਸਤਾ ਸੀ। ਇਸ ਵਜ੍ਹਾ ਨਾਲ ਸਿਰਫ 12 ਸਾਲ ਦੀ ਉਮਰ 'ਚ ਉਨ੍ਹਾਂ ਮਨੋਰੰਜਨ ਜਗਤ ਦੀ ਦੁਨੀਆ 'ਚ ਕਦਮ ਰੱਖ ਲਿਆ ਸੀ। ਆਪਣੀ ਛੋਟੀ ਭੈਣ ਮਲਿਕਾ ਨਾਲ ਉਹ ਰੋਜ਼ਾਨਾ ਸਟੂਡਿਊ ਦੇ ਚੱਕਰ ਲਗਾਉਂਦੀ ਸੀ। ਉਨ੍ਹਾਂ ਦੀ ਮਾਂ ਨਾਜ਼ ਅਤੇ ਚਾਚੀ ਨੀਲੋਫਰ ਪਹਿਲੇ ਤੋਂ ਫਿਲਮੀ ਦੁਨੀਆ 'ਚ ਮੌਜੂਦ ਸਨ।

Punjabi Bollywood Tadka

ਦੋਵੇਂ ਜੁਨੀਅਰ ਅਦਾਕਾਰਾਂ ਹੋਣ ਕਰਕੇ ਆਪਣੀ ਬੇਟੀਆਂ ਦੀ ਸਿਫਰਾਰਸ਼ ਕਰਨ ਦੇ ਕਾਬਲ ਨਹੀਂ ਸਨ ਪਰ ਆਪਣੀ ਲਗਨ ਅਤੇ ਮਿਹਨਤ ਨਾਲ 70 ਦੇ ਦਹਾਕੇ 'ਚ ਉਨ੍ਹਾਂ ਸਟਾਰ ਦੀ ਹੈਸੀਅਤ ਹਾਸਲ ਕਰ ਲਈ ਸੀ।
ਫਿਲਮੀ ਕਰੀਅਰ
ਮੁਮਤਾਜ਼ ਨੇ ਦਾਰਾ ਸਿੰਘ ਤੋਂ ਲੈ ਕੇ ਦਿਲੀਪ ਕੁਮਾਰ ਵਰਗੇ ਦਿਗਜ਼ ਅਭਿਨੇਤਾਵਾਂ ਨਾਲ ਅਦਾਕਾਰੀ ਦੀਆਂ ਸਫਲਤਾ ਦੀ ਪੋੜੀਆਂ 'ਤੇ ਚੜ ਚੁੱਕੀ ਸੀ। ਮੁਮਤਾਜ਼ ਆਪਣੇ ਫਿਲਮੀ ਕਰੀਅਰ ਦੌਰਾਨ ਸ਼ਮੀ ਕਪੂਰ, ਦੇਵਾਨੰਦ, ਸੰਜੀਵ ਕੁਮਾਰ, ਸ਼ਸ਼ੀ ਕਪੂਰ ਵਰਗੇ ਨਾਮੀ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ।

Punjabi Bollywood Tadka

ਫਿਲਮ 'ਦੋ ਰਾਸਤੇ' ਦੀ ਸਫਲਤਾ ਨਾਲ ਮੁਮਤਾਜ਼ ਨੇ ਸਫਲਤਾ ਦਾ ਇਕ ਵੱਡਾ ਮੁਕਾਮ ਹਾਸਲ ਕਰ ਲਿਆ ਸੀ। ਸਾਲ 1969 ਤੋਂ 1974 ਤਕ ਦਿਨਾਂ 'ਚ ਸੱਚਾ ਝੂਠ', 'ਆਪਣਾ ਦੇਸ਼', 'ਦੁਸ਼ਮਨ', 'ਰੋਟੀ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka

ਦੇਵਾਨੰਦ ਦੀ ਫਿਲਮ 'ਹਰੇ ਰਾਮਾ ਰਹੇ ਕ੍ਰਿਸ਼ਣਾ' ਨੇ ਮੁਮਤਾਜ਼ ਦੇ ਕਰੀਅਰ ਨੂੰ ਸੁਨਿਹਰਾ ਕਰ ਦਿੱਤਾ ਸੀ ਜਿਸ ਨਾਲ ਮੁਮਤਾਜ਼ ਦਾ ਸਟਾਰ ਬਣਨ ਦਾ ਸੁਪਨਾ ਸੱਚ ਹੋ ਗਿਆ ਸੀ।

Punjabi Bollywood Tadka
ਵਿਆਹੁਤਾ ਜੀਵਣ
ਮੁਮਤਾਜ਼ ਨੇ ਫਿਲਮਾਂ 'ਚ ਸਫਲਤਾ ਹਾਸਲ ਕਰਨ ਤੋਂ ਬਾਅਦ ਗੁਜਰਾਤੀ ਮੂਲ ਦੇ ਲੰਡਨ 'ਚ ਰਹਿਣ ਵਾਲੇ ਮਿਯੂਰ ਵਾਧਵਾਨੀ ਨਾਮਕ ਬਿਜਨੈੱਸਮੈਨ ਨਾਲ 1974 'ਚ ਵਿਆਹ ਦੇ ਬੰਧਨ 'ਚ ਬੱਝ ਗਈ ਸੀ। ਵਿਆਹ ਤੋਂ ਬਾਅਦ ਉਹ ਬ੍ਰਿਟੇਨ 'ਚ ਚਲੀ ਗਈ ਸੀ। ਵਿਆਹ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਸੰਜੇ ਖਾਨ , ਫਿਰੋਜ਼ ਖਾਨ, ਦੇਵਾਨੰਦ ਵਰਗੇ ਸਿਤਾਰਿਆਂ ਨਾਲ ਜੋੜਿਆ ਜਾ ਚੁੱਕਿਆ ਸੀ। ਇਸ ਤੋਂ ਇਲਾਵਾ ਮੁਮਤਾਜ਼ ਜਦੋਂ 18 ਸਾਲਾਂ ਦੀ ਸੀ ਤਾਂ ਸ਼ਮੀ ਕਪੂਰ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਉਸ ਸਮੇਂ ਮੁਮਤਾਜ਼ ਵੀ ਉਨ੍ਹਾਂ ਨੂੰ ਪਿਆਰ ਕਰਦੀ ਸੀ। ਸ਼ਮੀ ਚਾਹੁੰਦੇ ਸੀ ਕਿ ਮੁਮਤਾਜ਼ ਆਪਣਾ ਫਿਲਮੀ ਕਰੀਅਰ ਛੱਡ ਕੇ ਮੇਰੇ ਨਾਲ ਵਿਆਹ ਕਰ ਲਵੇ ਪਰ ਮੁਮਤਾਜ਼ ਦੇ ਮਨ੍ਹਾ ਕਰਨ ਤੋਂ ਬਾਅਦ ਸ਼ਮੀ ਨਾਲ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ ਸੀ।

Punjabi Bollywood Tadka
ਮੁਮਤਾਜ਼ ਨੂੰ 1967 ਦੀ ਫਿਲਮ 'ਰਾਮ ਅੋਰ ਸ਼ਾਮ' ਅਤੇ 1969 'ਆਦਮੀ ਅੋਰ ਇੰਨਸਾਨ' ਦੇ ਲਈ ਫਿਲਮਫੇਅਰ ਬੈਸਟ ਸਪੋਟਿੰਗ ਅਭਿਨੇਤਰੀ ਦਾ ਐਵਾਰਡ ਮਿਲਿਆ ਸੀ। ਇਸ ਤੋਂ ਇਲਾਵਾ 1996 'ਚ ਆਈਫਾ ਐਵਾਰਡਸ 'ਚ ਲਾਈਫ ਟਾਈਮ ਅਚੀਵਮੈਂਟ ਐਵਾਡਰ ਨਾਲ ਸਨਮਾਨਿਤ ਕੀਤਾ ਗਿਆ ਸੀ।


Tags: Bollywood Celebrity Mumtaz Birthday Shammi Kapoor Filmy Carrier ਮੁਮਤਾਜ ਫਿਲਮੀ ਕਰੀਅਰ