FacebookTwitterg+Mail

ਮੁੜ ਉੱਡੀ ਮੁਮਤਾਜ਼ ਦੇ ਦਿਹਾਂਤ ਅਫਵਾਹ, ਫੈਨਜ਼ ਨੂੰ ਲੱਗਾ ਸਦਮਾ

mumtaz is healthy and looking beautiful as always
04 May, 2019 02:14:21 PM

ਮੁੰਬਈ (ਬਿਊਰੋ) : ਹਾਲ ਹੀ 'ਚ ਮਸ਼ਹੂਰ ਅਦਾਕਾਰਾ ਮੁਮਤਾਜ਼ ਦੇ ਦਿਹਾਂਤ ਦੀ ਅਫਵਾਹ ਸੋਸ਼ਲ ਮੀਡੀਆ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਖਬਰ ਮੁਤਾਬਕ, ਮੁੰਬਈ ਦੇ ਇਕ ਨਿੱਜੀ ਹਸਪਤਾਲ 'ਚ ਮੁਮਤਾਜ਼ ਦਾ ਦਿਹਾਂਤ ਹੋ ਗਿਆ। ਪਹਿਲਾ ਤਾਂ ਲੋਕਾਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ ਪਰ ਟਰੈਡ ਐਨਾਲਿਸਟ ਕੋਮਲ ਨਾਹਟਾ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਆਪਣੇ ਟਵਿਟਰ ਹੈਂਡਲ 'ਤੇ ਇਕ ਇਮੋਸ਼ਨਲ ਟਵੀਟ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਦੇ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ। ਖਬਰ ਵਾਇਰਲ ਹੁੰਦੇ ਹੀ ਮੁਮਤਾਜ਼ ਦੇ ਪਰਿਵਾਰ ਨੇ ਇਸ ਦਾ ਖੰਡਨ ਕੀਤਾ ਅਤੇ ਨਾਲ ਹੀ ਇਸ ਤਰ੍ਹਾਂ ਦੀਆਂ ਅਫਵਾਹਾਂ ਉਡਾਉਣ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ। ਇਸ ਤੋਂ ਬਾਅਦ ਨਾਹਟਾ ਨੇ ਵੀ ਆਪਣਾ ਟਵੀਟ ਡਿਲੀਟ ਕੀਤਾ ਅਤੇ ਦੂਜਾ ਟਵੀਟ ਕਰਕੇ ਮੁਆਫੀ ਮੰਗੀ।

 

ਡਾਇਰੈਕਟਰ ਮਿਲਾਪ ਜਾਵੇਰੀ ਨੇ ਵੀ ਕੀਤਾ ਖੰਡਨ

ਮੁਮਤਾਜ਼ ਦੇ ਭਤੀਜੇ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ, ''ਅਭਿਨੇਤਰੀ ਬਿਲਕੁਲ ਠੀਕ ਹੈ। ਸਾਨੂੰ ਪਤਾ ਨਹੀਂ ਕਿ ਕੌਣ ਅਜਿਹੀਆਂ ਖਬਰਾਂ ਫੈਲਾ ਰਿਹਾ ਹੈ। ਉਥੇ ਹੀ ਫਿਲਮ ਡਾਇਰੈਕਟਰ ਮਿਲਾਪ ਜਾਵੇਰੀ ਨੇ ਟਵੀਟ ਕਰਕੇ ਇਸ ਖਬਰ ਦਾ ਖੰਡਨ ਕੀਤਾ। ਜਾਵੇਰੀ ਨੇ ਲਿਖਿਆ, ''ਮੁਮਤਾਜ਼ ਅੰਟੀ ਜ਼ਿੰਦਾ ਹੈ ਅਤੇ ਬਿਲਕੁਲ ਠੀਕ ਹੈ। ਮੇਰੀ ਉਨ੍ਹਾਂ ਨਾਲ ਗੱਲ ਹੋਈ ਹੈ, ਉਹ ਚਾਹੁੰਦੇ ਹਨ ਕਿ ਮੇਰੇ ਬਾਰੇ ਅਜਿਹੀਆਂ ਅਫਵਾਹਾਂ ਨਾ ਫੈਲਾਈਆਂ ਜਾਣ।'' ਉਥੇ ਹੀ ਮੁਮਤਾਜ਼ ਦੀ ਧੀ ਤਾਨਿਯਾ ਮਾਧਵਾਨੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਕਰਕੇ ਖਬਰ ਦਾ ਖੰਡਨ ਕੀਤਾ ਅਤੇ ਮੁਮਤਾਜ਼ ਦੀ ਤੰਦਰੁਸਤ ਹੋਣ ਦੀ ਜਾਣਕਾਰੀ ਦਿੱਤੀ।

ਖੁਦ ਮੁਮਤਾਜ਼ ਆਈ ਸਾਹਮਣੇ

ਇਸ ਤੋਂ ਬਾਅਦ ਖੁਦ ਮੁਮਤਾਜ਼ ਸਾਹਮਣੇ ਆਈ ਅਤੇ ਇਕ ਪ੍ਰਾਈਵੇਟ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤਾ। ਉਨ੍ਹਾਂ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਇਹ ਖਬਰ ਕਿਸ ਨੇ ਫੈਲਾਈ ਹੈ ਅਤੇ ਕਿਉਂ? ਇਹ ਮੇਰੇ ਨਾਲ ਪਹਿਲੀ ਵਾਰ ਹੋ ਰਿਹਾ ਹੈ। ਇਸ ਸਮੇਂ ਮੈਂ ਆਪਣੇ ਪਰਿਵਾਰ ਨਾਲ ਲੰਡਨ 'ਚ ਹਾਂ ਅਤੇ ਖੁਸ਼ ਹਾਂ। ਕੁਝ ਮਹੀਨੇ ਪਹਿਲਾਂ ਵੀ ਮੇਰੇ ਦਿਹਾਂਤ ਦੀ ਅਫਵਾਹ ਉੱਡੀ ਸੀ। ਇਸ ਨਾਲ ਮੇਰੇ ਫੈਨਜ਼ ਕਾਫੀ ਦੁੱਖੀ ਹੋਏ ਸਨ।


Tags: MumtazDeath HoaxSocial MediaTanya MadhvaniMilapKomal NahtaBollywood Celebrity

Edited By

Sunita

Sunita is News Editor at Jagbani.