FacebookTwitterg+Mail

'ਮੁੰਡਾ ਫਰੀਦਕੋਟੀਆ' ਦਾ ਗੀਤ 'ਗੱਭਰੂ ਫਰੀਦਕੋਟੀਆ' ਹੋਇਆ ਰਿਲੀਜ਼ (ਵੀਡੀਓ)

munda faridkotia movie song gabru faridkotia
09 May, 2019 07:22:24 PM

ਜਲੰਧਰ (ਬਿਊਰੋ)— 14 ਜੂਨ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ ਫਿਲਮ 'ਮੁੰਡਾ ਫਰੀਦਕੋਟੀਆ' ਦਾ ਹਾਲ ਹੀ 'ਚ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਟਰੇਲਰ ਤੋਂ ਬਾਅਦ ਹੁਣ ਫਿਲਮ ਦਾ ਪਹਿਲਾ ਗੀਤ 'ਗੱਭਰੂ ਫਰੀਦਕੋਟੀਆ' ਰਿਲੀਜ਼ ਹੋਇਆ ਹੈ। ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ 'ਤੇ ਫਿਲਮਾਇਆ ਇਹ ਗੀਤ ਖੂਬ ਚਰਚਾ 'ਚ ਹੈ। ਇਸ ਗੀਤ ਡਿਊਟ ਗੀਤ ਨੂੰ ਆਵਾਜ਼ ਰੌਸ਼ਨ ਪ੍ਰਿੰਸ ਤੇ ਮੰਨਤ ਨੂਰ ਨੇ ਦਿੱਤੀ ਹੈ। ਕੰਗ ਸੋਨਪਾਲ ਵਲੋਂ ਲਿਖੇ ਇਸ ਗੀਤ ਨੂੰ ਗੁਰਮੀਤ ਸਿੰਘ ਨੇ ਸੰਗੀਤ ਦਿੱਤਾ ਹੈ। ਯੈਲੋ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦਲਮੋਰਾ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਦਲਜੀਤ ਸਿੰਘ ਥਿੰਦ ਤੇ ਮੋਂਟੀ ਸਿੱਕਾ ਨੇ ਪ੍ਰੋਡਿਊਸ ਕੀਤਾ ਹੈ। ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ ਸਟਾਰਰ ਇਸ ਫਿਲਮ 'ਚ ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਗੁਰਮੀਤ ਸਾਜਣ, ਸੁਮੀਤ ਗੁਲਾਟੀ, ਰੁਪਿੰਦਰ ਰੂਪੀ ਤੇ ਜਤਿੰਦਰ ਕੌਰ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਅੰਜਨੀ ਖੁਰਾਣਾ ਨੇ ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਲਿਖਿਆ ਹੈ। ਫਿਲਮ ਨੂੰ ਮਨਦੀਪ ਸਿੰਘ ਚਾਹਲ ਨੇ ਡਾਇਰੈਕਟ ਕੀਤਾ ਹੈ।


Tags: Munda FaridkotiaRoshan PrinceSharan KaurNavpreet BangaMannat NoorMandeep Singh ChahalYellow MusicPunjabi Movie Song

Edited By

Lakhan

Lakhan is News Editor at Jagbani.