FacebookTwitterg+Mail

ਰੌਸ਼ਨ ਪ੍ਰਿੰਸ ਦੀ ਫਿਲਮ 'ਮੁੰਡਾ ਫਰੀਦਕੋਟੀਆ' ਦਾ ਟਰੇਲਰ ਰਿਲੀਜ਼ (ਵੀਡੀਓ)

munda faridkotia official trailer
01 May, 2019 04:26:39 PM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਰੌਸ਼ਨ ਪ੍ਰਿੰਸ ਤੇ ਅਦਾਕਾਰਾ ਸ਼ਰਨ ਕੌਰ ਦੀ ਆਉਣ ਵਾਲੀ ਫਿਲਮ 'ਮੁੰਡਾ ਫਰੀਦਕੋਟੀਆ' ਦਾ ਟਰੇਲਰ ਹਾਲ ਰਿਲੀਜ਼ ਹੋਇਆ ਹੈ। ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 2 ਮਿੰਟ 34 ਸੈਕਿੰਡ ਦੇ ਟਰੇਲਰ 'ਚ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ ਦੀ ਖਾਸ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਟਰੇਲਰ 'ਚ ਕਾਮੇਡੀ ਦੇ ਪੰਚ ਤੇ ਸਰਹੱਦੀ ਪਿਆਰ ਨੂੰ ਵੀ ਦਿਖਾਇਆ ਗਿਆ ਹੈ। 'ਮੁੰਡਾ ਫਰੀਦਕੋਟੀਆ' 'ਚ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ ਤੋਂ ਇਲਾਵਾ ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਹੌਬੀ ਧਾਲੀਵਾਲ, ਗੁਰਮੀਤ ਸੱਜਨ, ਸੁਮਿਤ ਗੁਲਾਟੀ, ਰੁਪਿੰਦਰ ਰੂਪੀ ਤੇ ਨਵਪ੍ਰੀਤ ਬੰਗਾ ਵਰਗੇ ਕਲਾਕਾਰ ਨਜ਼ਰ ਆਉਣਗੇ।


ਦੱਸਣਯੋਗ ਹੈ ਕਿ ਫਿਲਮ 'ਮੁੰਡਾ ਫਰੀਦਕੋਟੀਆ' ਨੂੰ ਦਿਲਜੀਤ ਸਿੰਘ ਥਿੰਦ ਤੇ ਮੌਂਟੀ ਸਿੱਕਾ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੇ ਡਾਇਰੈਕਟਰ ਮਨਦੀਪ ਸਿੰਘ ਚਾਹਲ ਹਨ ਅਤੇ ਸਕ੍ਰੀਨਪਲੇਅ ਅੰਜਲੀ ਖੁਰਾਣਾ ਨੇ ਲਿਖੇ ਹਨ। ਫਿਲਮ ਦੇ ਡਾਇਲਾਗਸ ਦੀਪ ਜਗਦੀਪ ਜਾਈਦੇ, ਅੰਜਲੀ ਖੁਰਾਣਾ, ਰਵਿੰਦਰ ਮੰਡ ਤੇ ਪ੍ਰਵੀਨ ਕੁਮਾਰ ਨੇ ਲਿਖੇ ਹਨ। 'ਯੈਲੋ ਮਿਊਜ਼ਿਕ' ਦੇ ਬੈਨਰ ਹੇਠ 'ਮੁੰਡਾ ਫਰੀਦਕੋਟੀਆ' 14 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।  

 


Tags: Munda FaridkotiaOfficial TrailerRoshan PrinceSharan KaurNavpreet BangaNavpreet BangaMukul DevKaramjit AnmolB N SharmaDeep Jagdeep JaedyAnjali KhuranaMandeep Singh ChahalDaljit Singh ThindMonty Sikka

Edited By

Sunita

Sunita is News Editor at Jagbani.