FacebookTwitterg+Mail

'ਤਾਰਕ ਮਹਿਤਾ' ਦੀ ਬਬੀਤਾ ਨਾਲ ਰਿਲੇਸ਼ਨਸ਼ਿਪ 'ਚ ਸੀ ਇਹ ਬਾਲੀਵੁੱਡ ਐਕਟਰ, ਬੇਦਰਦੀ ਨਾਲ ਚਾੜ ਚੁੱਕਾ ਹੈ ਕੁਟਾਪਾ

munmun dutta relationship armaan kohli
19 August, 2017 11:59:15 AM

ਮੁੰਬਈ— ਜੇਕਰ ਤੁਸੀਂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇਖਦੇ ਹੋ, ਤਾਂ ਤੁਸੀਂ ਬਬਿਤਾ ਜੀ ਨੂੰ ਵੀ ਜਾਣਦੇ ਹੋਵੋਗੇ ਪਰ ਉਹ ਜਾਨ-ਪਛਾਣ ਸਿਰਫ ਉਨ੍ਹਾਂ ਦੇ ਬਬਿਤਾ ਦੀ ਦੇ ਰੋਲ ਤੱਕ ਹੀ ਸੀਮਤ ਹੋਵੇਗੀ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਛੋਟੇ ਪਰਦੇ ਦੀ ਇਹ ਬਬਿਤਾ ਜੀ ਅਸਲ ਜ਼ਿੰਦਗੀ 'ਚ ਮੁਨਮੁਨ ਦੱਤਾ ਦੇ ਨਾਂ ਨਾਲ ਜਾਣੀ ਜਾਂਦੀ ਹੈ। 

Punjabi Bollywood Tadka

ਹਾਲ ਹੀ 'ਚ ਉਨ੍ਹਾਂ ਦੇ ਰਿਲੇਸ਼ਨਸ਼ਿਪ ਦੇ ਬਾਰੇ 'ਚ ਇਕ ਖਬਰ ਆਈ ਹੈ। ਇਸ ਖਬਰ ਦੀ ਮੰਨੀਏ ਤਾਂ ਮੁਨਮੁਨ ਦੱਤਾ ਬਾਲੀਵੁੱਡ ਦੇ ਇਕ ਐਕਟਰ ਨਾਲ ਰਿਲੇਸ਼ਨਸ਼ਿਪ 'ਚ ਰਹਿ ਚੁੱਕੀ ਹੈ। ਹਾਲਾਂਕਿ ਇਹ ਰਿਲੇਸ਼ਨਸ਼ਿਪ ਵਧੇਰੇ ਨਹੀਂ ਚੱਲਿਆ ਅਤੇ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਇਹ ਕਹਾਣੀ ਕੋਈ ਇਕ-ਦੋ ਸਾਲ ਪੁਰਾਣੀ ਨਹੀਂ ਹੈ।

Punjabi Bollywood Tadka

ਸਾਲ 2008 'ਚ ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਇਸੇ ਸਾਲ ਦੋਹਾਂ ਦਾ ਬ੍ਰੇਕਅੱਪ ਵੀ ਹੋ ਗਿਆ। ਮੁਨਮੁਨ ਦੀ ਕਹਾਣੀ ਦਾ ਇਹ ਹੀਰੋ ਸੀ ਅਰਮਾਨ ਕੋਹਲੀ। ਦੱਸਿਆ ਜਾਂਦਾ ਹੈ ਕਿ ਮੁਨਮੁਨ ਦੇ ਉਨ੍ਹਾਂ ਨਾਲ ਬ੍ਰੇਕਅੱਪ ਦਾ ਕਾਰਨ ਸੀ ਅਰਮਾਨ ਦਾ ਗੁੱਸਾ।

Punjabi Bollywood Tadka

ਸੁਣਨ 'ਚ ਤਾਂ ਇੱਥੋਂ ਤੱਕ ਆਉਂਦਾ ਹੈ ਕਿ ਵੈਲੇਨਟਾਈਨ ਡੇ 'ਤੇ ਅਰਮਾਨ ਕੋਹਲੀ ਨੇ ਮੁਨਮੁਨ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਹੁਣ ਤੁਸੀਂ ਸੋਚੇਂਗੇ ਕਿ ਹੁਣ ਇਨ੍ਹਾਂ ਸਾਰੀਆਂ ਗੱਲਾਂ ਦਾ ਕੀ ਮਤਲਬ! ਤਾਂ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਡਾਲੀ ਬਿੰਦਰਾ ਨੇ ਇਨ੍ਹਾਂ ਗੱਲਾਂ ਦਾ ਖੁਲਾਸਾ ਕੀਤਾ ਹੈ।

Punjabi Bollywood Tadka

ਉਨ੍ਹਾਂ ਨੇ ਤਾਂ ਇਹ ਵੀ ਕਿਹਾ ਕਿ ਅਰਮਾਨ ਮੁਨਮੁਨ ਦੇ ਨਾਲ ਹਮੇਸ਼ਾ ਗਲਤ ਵਿਵਹਾਰ ਕਰਦਾ ਸੀ। ਡਾਲੀ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਤੀ ਕੈਜਾਦਾ ਨੇ ਮੁਨਮੁਨ ਅਤੇ ਅਰਮਾਨ ਦਾ ਰਿਸ਼ਤਾ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਅਜਿਹਾ ਮੁਮਕਿਨ ਨਹੀਂ ਹੋ ਪਾਇਆ।

Punjabi Bollywood Tadka

ਪਰੇਸ਼ਾਨ ਹੋ ਕੇ ਮੁਨਮੁਨ ਨੂੰ ਅਰਮਾਨ ਦੇ ਵਿਰੁੱਧ ਪੁਲਸ 'ਚ ਸ਼ਿਕਾਇਤ ਵੀ ਦਰਜ ਕਰਾਉਣੀ ਪਈ। ਪੁਲਸ ਨੇ ਇਸ 'ਤੇ ਐਕਸ਼ਨ ਲਿਆ।

Punjabi Bollywood Tadka


Tags: Tv celebrityTaarak mehta ka ooltah chashmahBabita jiMunmun duttaAarmaan kohliਤਾਰਕ ਮਹਿਤਾਬਬੀਤਾ