FacebookTwitterg+Mail

ਕਰੋੜਾਂ ਦੀ ਧੋਖਾਧੜੀ ਦੇ ਮਾਮਲੇ 'ਚ 'ਮਰਡਰ 2' ਦਾ ਐਕਟਰ ਪਤਨੀ ਸਮੇਤ ਗ੍ਰਿਫਤਾਰ

murder 2 actor prashant narayanan arrested in cheating case
09 September, 2019 03:05:20 PM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਤੇ ਕੇਰਲ ਨਿਵਾਸੀ ਪ੍ਰਸ਼ਾਂਤ ਨਾਰਾਇਣ ਨੂੰ ਧੋਖੇਧੜੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਮੇਂ ਉਹ ਜੇਲ 'ਚ ਹੈ। ਇਹ ਜਾਣਕਾਰੀ ਕੇਰਲਾ ਪੁਲਸ ਦੇ ਇਕ ਅਧਿਕਾਰੀ ਨੇ ਦਿੱਤੀ ਹੈ। ਅਭਿਨੇਤਾ ਤੇ ਉਸ ਦੀ ਬੰਗਾਲੀ ਪਤਨੀ ਸ਼ੋਨਾ ਨੂੰ ਮੁੰਬਈ ਤੋਂ ਗ੍ਰਿਫਤਾਰ ਕਰਨ ਵਾਲੇ ਇੰਸਪੈਕਟਰ ਏ. ਪ੍ਰਤਾਪ ਨੇ ਕਿਹਾ ''ਹੁਣ ਪ੍ਰਸ਼ਾਂਤ ਨਾਰਾਇਣ ਤੇ ਸ਼ੋਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲਾ ਧੋਖਾਧੜੀ ਨਾਲ ਸਬੰਧਿਤ ਹੈ। ਸ਼ਿਕਾਇਤਕਰਤਾ ਥਾਮਸ ਪੈਨਿਕਰ ਹੈ, ਜੋ ਮਲਿਆਲਮ ਫਿਲਮ ਦੇ ਨਿਰਮਾਤਾ ਹਨ, ਜਿਸ 'ਚ ਨਾਰਾਇਣ ਨੇ ਸਾਲ 2017 'ਚ ਅਭਿਨੈ ਕੀਤਾ ਸੀ। ਫਿਲਮ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਜਾਣਨ ਲੱਗੇ।''

ਦੱਸਣਯੋਗ ਹੈ ਕਿ ਪੈਨਿਕਰ ਨੂੰ ਪ੍ਰਸ਼ਾਂਤ ਨਾਰਾਇਣ ਨੇ ਦੱਸਿਆ ਸੀ ਕਿ ਮੇਰੀ ਪਤਨੀ ਦੇ ਪਿਤਾ ਦੀ ਮੁੰਬਈ 'ਚ ਇਕ ਕੰਪਨੀ ਹੈ ਅਤੇ ਜੇਕਰ ਤੁਸੀਂ ਇਸ 'ਚ ਨਿਵੇਸ਼ ਕੀਤਾ ਤਾਂ ਤੁਹਾਨੂੰ ਉਥੇ ਦਾ ਡਾਇਰੈਕਟਰ ਬਣਾਇਆ ਜਾਵੇਗਾ। ਇਸ ਤੋਂ ਬਾਅਦ ਪੈਨਿਕਰ ਨੇ 1.20 ਕਰੋੜ ਰੁਪਏ ਦਾ ਨਿਵੇਸ਼ ਕੀਤਾ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ।'' ਦੱਸ ਦਈਏ ਕਿ ਤਿੰਨ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਅਭਿਨੇਤਾ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਸ਼ਾਂਤ ਨਾਰਾਇਣ ਨੇ 50 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ। 


Tags: Murder 2Prashant NarayananArrestedCheating CaseKerala police

Edited By

Sunita

Sunita is News Editor at Jagbani.