FacebookTwitterg+Mail

ਆਉਣ ਵਾਲੀ 3ਡੀ ਐਨੀਮੇਟਿਡ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਦਾ ਮਿਊਜ਼ਿਕ ਕੀਤਾ ਲਾਂਚ

music launch dastaan e miri piri
14 May, 2019 07:05:13 PM

ਚੰਡੀਗੜ੍ਹ (ਬਿਊਰੋ)— ਜਿਵੇਂ ਨਾਮ ਤੋਂ ਸਿੱਧ ਹੁੰਦਾ ਹੈ ਕਿ ਪੰਜਾਬੀ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਮੀਰੀ ਪੀਰੀ ਦੇ ਇਤਿਹਾਸ ਨੂੰ ਉਜਾਗਰ ਕਰੇਗੀ। 1604 ਈ: 'ਤੇ ਆਧਾਰਿਤ ਇਹ ਫਿਲਮ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਗਲਾਂ ਦੇ ਅੱਤਿਆਚਾਰਾਂ ਦੇ ਖਿਲਾਫ ਦੋ ਤਲਵਾਰਾਂ ਮੀਰੀ ਤੇ ਪੀਰੀ ਧਾਰਨ ਕਰਨ ਨੂੰ ਸਮਰਪਿਤ ਹੈ।

Punjabi Bollywood Tadka

ਮੀਰੀ ਤੇ ਪੀਰੀ ਦੋਵੇਂ ਸੰਸਾਰਕ ਤੇ ਅਧਿਆਤਮਕ ਸ਼ਕਤੀ ਨੂੰ ਦਰਸਾਉਂਦੀਆਂ ਹਨ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਛਟਮਪੀਰ ਪ੍ਰੋਡਕਸ਼ਨਜ਼ ਤੇ ਵਾਈਟ ਹਿੱਲ ਸਟੂਡੀਓ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਐਨੀਮੇਟਿਡ ਫਿਲਮ ਰਿਲੀਜ਼ ਕਰਨ ਨੂੰ ਤਿਆਰ ਹਨ। ਹਾਲ ਹੀ 'ਚ ਫਿਲਮ ਦੇ ਮੇਕਰਜ਼ ਨੇ ਇਸ ਫਿਲਮ ਦਾ ਮਿਊਜ਼ਿਕ ਲਾਂਚ ਕੀਤਾ। ਪੂਰੇ ਸੰਸਾਰ 'ਚ ਦਰਸ਼ਕਾਂ ਵਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਐਨੀਮੇਟਿਡ ਫਿਲਮ ਨੂੰ ਡਾਇਰੈਕਟ ਕੀਤਾ ਹੈ ਵਿਨੋਦ ਲਾਂਜੇਵਰ ਨੇ। ਇਸ ਕਹਾਣੀ ਨੂੰ ਲਿਖਿਆ ਹੈ ਗੁਰਜੋਤ ਸਿੰਘ ਆਹਲੂਵਾਲੀਆ ਨੇ ਜੋ ਇਸ ਫਿਲਮ ਦੇ ਸਹਿ-ਨਿਰਦੇਸ਼ਕ ਵੀ ਹਨ।

Punjabi Bollywood Tadka

ਰਿਸਰਚ ਨੂੰ ਸੰਪੂਰਨ ਕੀਤਾ ਹੈ ਡਾ. ਆਈ. ਐੱਸ. ਗੋਗੋਆਣੀ ਨੇ। ਫਿਲਮ ਦਾ ਸਕ੍ਰੀਨਪਲੇਅ ਲਿਖਿਆ ਹੈ ਸਾਗਰ ਕੋਟੀਕਰ ਤੇ ਸਾਹਨੀ ਸਿੰਘ ਨੇ। ਫਿਲਮ ਨੂੰ ਸੰਗੀਤ ਦਿੱਤਾ ਹੈ ਕੁਲਜੀਤ ਸਿੰਘ ਨੇ। ਫਿਲਮ ਦਾ ਬੈਕਗਰਾਊਂਡ ਸਕੋਰ ਦਿੱਤਾ ਹੈ ਅਨਾਮਿਕ ਚੌਹਾਨ ਨੇ। ਬਰੂਮਹਾ ਸਟੂਡੀਓਜ਼ ਨੇ ਇਸ ਫਿਲਮ ਦੀ ਐਨੀਮੇਸ਼ਨ ਕੀਤੀ ਹੈ। ਪੂਰੇ ਪ੍ਰਾਜੈਕਟ ਨੂੰ ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਨਵਦੀਪ ਕੌਰ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਨੋਬਲਪ੍ਰੀਤ ਸਿੰਘ, ਬਲਰਾਜ ਸਿੰਘ, ਮਨਮੋਹਨ ਸਿੰਘ ਮਾਰਸ਼ਲ ਫਿਲਮ ਦੇ ਕੋ-ਪ੍ਰੋਡਿਊਸਰ ਹਨ।

Punjabi Bollywood Tadka

ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ। ਕੈਲਾਸ਼ ਖੇਰ ਨੇ ਇਸ ਫਿਲਮ ਦਾ ਟਾਈਟਲ ਗੀਤ ਗਾਇਆ ਹੈ। ਉਸਤਾਦ ਰਾਸ਼ਿਦ ਖਾਨ ਤੇ ਸ਼ਫਕਤ ਅਮਾਨਤ ਅਲੀ ਨੇ ਵੀ ਆਪਣੀ ਆਵਾਜ਼ ਫ਼ਿਲਮ ਦੇ ਬਾਕੀ ਕੁਝ ਹੋਰ ਗੀਤਾਂ ਨੂੰ ਦਿੱਤੀ ਹੈ। 'ਦਾਸਤਾਨ-ਏ-ਮੀਰੀ ਪੀਰੀ' ਫਿਲਮ ਨੂੰ ਵਰਲਡ ਵਾਈਡ ਰਿਲੀਜ਼ ਵਾਈਟ ਹਿੱਲ ਸਟੂਡੀਓਜ਼ ਵੱਲੋਂਕੀਤਾ ਜਾਵੇਗਾ।ਇਹ ਫਿਲਮ 5 ਜੂਨ, 2019 ਨੂੰ ਵਿਸ਼ਵ ਭਰ 'ਚ ਰਿਲੀਜ਼ ਹੋਵੇਗੀ।

 

 


Tags: Dastaan E Miri PiriChhattampeer Production3D Animated FilmDharmik FilmMusic LaunchWhite Hill MusicShafqat Amanat AliKailash KherKuljeet Singh

Edited By

Lakhan

Lakhan is News Editor at Jagbani.