FacebookTwitterg+Mail

ਵਿਰਸਾ ਲਾਈਟ ਟੀ. ਵੀ. 'ਤੇ 'ਮੁਟਿਆਰ ਪੰਜਾਬ ਦੀ'

mutiyaar punjab di
27 March, 2019 02:30:21 PM

ਜਲੰਧਰ (ਬਿਊਰੋ) — ਵਿਰਸਾ ਲਾਈਟ ਟੀ. ਵੀ. 'ਤੇ 'ਮੁਟਿਆਰ ਪੰਜਾਬ ਦੀ' ਸ਼ੋਅ ਦੇ ਆਡੀਸ਼ਨ ਸ਼ੁਰੂ ਹੋਣ ਜਾ ਰਹੇ ਹਨ, ਜਿਸ ਦੀ ਆਨਲਾਈਨ ਰਜ਼ਿਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਦੱਸ ਦਈਏ ਕਿ 'ਮੁਟਿਆਰ ਪੰਜਾਬ ਦੀ' ਦੇ ਆਡੀਸ਼ਨ ਦੇਣ ਲਈ ਕੁਝ ਹਿਦਾਇਤਾਂ ਵੀ ਰੱਖੀਆਂ ਗਈਆਂ ਹਨ, ਜਿਵੇਂ ਕਿ ਮੁਕਾਬਲੇਬਾਜ਼ ਦੀ ਉਮਰ ਘੱਟੋਂ ਘੱਟ 18 ਤੋਂ 35 ਸਾਲ ਦੇ ਵਿਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਹਾਈਟ 5 ਫੁੱਟ ਤੋਂ ਲਗਭਗ ਜ਼ਿਆਦਾ ਹੋਵੇ।

Punjabi Bollywood Tadka

ਇਸ ਦੇ ਲਈ ਤੁਹਾਨੂੰ ਆਪਣੀਆਂ 3 ਪਾਸ ਪੋਰਟ ਸਾਈਜ਼ ਤਸਵੀਰਾਂ ਅਤੇ ਕੋਈ ਪੁਖਤਾ ਆਈ. ਡੀ. ਕਾਰਡ ਚਾਹੀਦਾ ਹੈ। 'ਮੁਟਿਆਰ ਪੰਜਾਬ ਦੀ' ਦੇ ਰਜ਼ਿਟਰੇਸ਼ਨ ਲਈ ਪੋਸਟਰ ਵਿਚ ਹੇਠਾ ਕੁਝ ਨੰਬਰ ਦਿੱਤੇ ਗਏ ਹਨ, ਜਿਨ੍ਹਾਂ 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ 'ਮੁਟਿਆਰ ਪੰਜਾਬ ਦੀ' ਦੀ ਇਕ ਈ-ਮੇਲ ਆਈ. ਡੀ. ਵੀ ਦਿੱਤੀ ਗਈ ਹੈ, ਜਿਸ 'ਤੇ ਤੁਸੀਂ ਮੇਲ ਕਰ ਸਕਦੇ ਹੋ।

 


Tags: Mutiyaar Punjab DiVirsa Live TVOnline RegistrationTV Newsਮੁਟਿਆਰ ਪੰਜਾਬ ਦੀਵਿਰਸਾ ਲਾਈਟ ਟੀ ਵੀ

Edited By

Sunita

Sunita is News Editor at Jagbani.