FacebookTwitterg+Mail

ਸਲਮਾਨ ਨੇ 'ਮਾਈ ਬਰਥਡੇ...' ਦਾ ਟਰੇਲਰ ਕੀਤਾ ਰਿਲੀਜ਼ (ਵੀਡੀਓ)

my birthday song
05 January, 2018 11:55:00 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸਮੀਰ ਸੋਨੀ ਦੀ ਡੈਬਿਊ ਫਿਲਮ 'ਮਾਈ ਬਰਥਡੇ ਸਾਂਗ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ 'ਚ ਸੰਜੇ ਸੂਰੀ ਦੀ ਜ਼ਬਰਦਸਤ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਫਿਲਮ 'ਚ ਸੰਜੇ ਸੂਰੀ ਨਾਲ ਬਿੱਗ ਬੌਸ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਨੂਰਾ ਫਤਿਹੀ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਇਕ ਸਾਈਕੋਲਾਜਿਕਲ ਥ੍ਰਿਲਰ ਹੈ। ਬਾਲੀਵੁੱਡ ਸੁਪਰਸਟਾਰ ਸਲਮਾਨ ਨੇ ਖੁਦ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਅਤੇ ਦੋਸਤ ਸਮੀਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਦੱਸਣਯੋਗ ਹੈ ਕਿ ਇਹ ਫਿਲਮ 19 ਜਨਵਰੀ ਨੂੰ ਸਿਨੇਮਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਅਹਿਮ ਭੂਮਿਕਾ ਨਿਭਾਅ ਰਹੇ ਸੰਜੇ ਸੂਰੀ 'ਪਿਆਰ ਮੇਂ ਕਭੀ ਕਭੀ', 'ਪਿੰਜ਼ਰ' ਵਰਗੀਆਂ ਕਈ ਬਿਹਤਰੀਨ ਫਿਲਮਾਂ ਦਾ ਹਿੱਸਾ ਰਹੇ ਹਨ। ਉੱਥੇ ਹੀ ਫਿਲਮ 'ਚ ਬਤੌਰ ਨਿਰਦੇਸ਼ਕ ਆਪਣੀ ਪਾਰੀ ਸ਼ੁਰੂ ਕਰਨ ਵਾਲੇ ਸਮੀਰ ਛੋਟੇ ਪਰਦੇ 'ਤੇ ਕਈ ਸ਼ੋਅਜ਼ 'ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸਮੀਰ 'ਬਿੱਗ ਬੌਗ' ਸੀਜ਼ਨ 4 ਦਾ ਹਿੱਸਾ ਵੀ ਰਹਿ ਚੁੱਕੇ ਹਨ।


Tags: Salman Khan My Birthday Song Samir Soni Sanjay Suri Trailer Hindi Film