ਮੁੰਬਈ (ਬਿਊਰੋ) : ਆਰ. ਬੀ. ਆਈ. ਵੱਲੋਂ ਵੀਰਵਾਰ ਸ਼ਾਮ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਦੇਸ਼ ਭਰ ਵਿਚ ਯੈੱਸ ਬੈਂਕ ਦੇ ਲੱਖਾਂ ਖਾਤਾਧਾਰਕ ਮੁਸ਼ਕਿਲਾਂ ਵਿਚ ਫਸ ਗਏ ਹਨ। ਅਜਿਹੀ ਸਥਿਤੀ ਵਿਚ ਫਿਲਮ ਤੇ ਟੀ. ਵੀ. ਅਦਾਕਾਰਾ ਪਾਇਲ ਰੋਹਤਗੀ ਦਾ ਪਿਤਾ ਸ਼ਸ਼ਾਂਕ ਰੋਹਤਗੀ ਵੀ ਇਸ ਦਾ ਸ਼ਿਕਾਰ ਹੋ ਗਏ ਹਨ। ਅਹਿਮਦਾਬਾਦ ਦੇ ਸੁਭਾਸ਼ ਚੌਕ ਯੈੱਸ ਬੈਂਕ ਦੀ ਬ੍ਰਾਂਚ ਵਿਚ ਤਕਰੀਬਨ 2 ਕਰੋੜ ਰੁਪਏ ਫਸ ਗਏ ਹਨ। ਅਹਿਮਦਾਬਾਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਇਲ ਨੇ ਦੱਸਿਆ ਕਿ ਉਸ ਦੇ ਪਿਤਾ ਨੇ 11 ਸਾਲ ਪਹਿਲਾਂ ਗੁੜਗਾਓ 'ਚ ਯੈੱਸ ਬੈਂਕ ਵਿਚ ਅਕਾਉਂਟ ਖੁੱਲ੍ਹਵਾਇਆ ਸੀ ਤੇ 7 ਸਾਲ ਪਹਿਲਾਂ ਇਸ ਨੂੰ ਅਹਿਮਦਾਬਾਦ 'ਚ ਟ੍ਰਾਂਸਫਰ ਕਰਵਾ ਲਿਆ ਸੀ। ਰਿਟਾਇਰਮੈਂਟ ਤੋਂ ਬਾਅਦ ਅਹਿਮਦਾਬਾਦ 'ਚ ਰਹਿਣ ਵਾਲਾ 70 ਸਾਲਾ ਸ਼ਸ਼ਾਂਕ ਰੋਹਤਗੀ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਜੂਝ ਰਿਹਾ ਹੈ। ਪਾਇਲ ਨੇ ਦੱਸਿਆ ਕਿ ਯੈੱਸ ਬੈਂਕ ਦੇ ਸੰਕਟ ਦੀ ਖਬਰ ਸੁਣਨ ਤੋਂ ਬਾਅਦ ਉਹ ਹੋਰ ਜ਼ਿਆਦਾ ਨਾਖੁਸ਼ ਹੋ ਗਏ ਹਨ। ਹੁਣ ਠੀਕ ਤਰ੍ਹਾਂ ਇਲਾਜ ਕਰਾਉਣ ਦਾ ਸੰਕਟ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ ਹੈ। ਕੱਲ੍ਹ ਉਸ ਨੇ ਤੇ ਉਸ ਦੇ ਪਿਤਾ ਨੇ ਬੈਂਕ ਤੋਂ ਸਾਰੀ ਰਕਮ ਕਢਵਾਉਣ ਤੇ ਇਸ ਨੂੰ ਕਿਸੇ ਹੋਰ ਬੈਂਕ ਵਿਚ ਜਮ੍ਹਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤੇ ਬੈਂਕ ਅਧਿਕਾਰੀਆਂ ਨੇ ਅੱਜ ਸਵੇਰੇ ਉਨ੍ਹਾਂ ਦੀ ਜਮ੍ਹਾਂ ਰਾਸ਼ੀ ਨਾਲ ਸਬੰਧਤ ਚੈੱਕ ਦੇਣ ਦਾ ਭਰੋਸਾ ਦਿੱਤਾ ਸੀ।''
ਪਾਇਲ ਦਾ ਕਹਿਣਾ ਹੈ ਕਿ ਅੱਜ ਉਹ ਯੈੱਸ ਬੈਂਕ ਗਏ ਤੇ ਚੈੱਕ ਮਿਲਣ ਤੋਂ ਪਹਿਲਾਂ ਆਰ. ਬੀ. ਆਈ. ਵੱਲੋਂ ਕੀਤੇ ਐਲਾਨ ਨੇ ਉਸ ਨੂੰ ਤੇ ਉਸ ਦੇ ਪਿਤਾ ਨੂੰ ਹੈਰਾਨ ਕਰ ਦਿੱਤਾ ਸੀ। ਯੈੱਸ ਬੈਂਕ ਦੇ ਸੰਕਟ ਦੀ ਖਬਰ ਤੋਂ ਬਾਅਦ ਪਾਇਲ ਨੇ ਕੱਲ੍ਹ ਸ਼ਾਮ ਆਪਣੇ ਪਿਤਾ ਦੇ ਪੈਸੇ ਦੇ ਫਸਣ ਦੇ ਸੰਬੰਧ ਵਿਚ ਇਕ ਟਵੀਟ ਕੀਤਾ ਸੀ, ਜਿਸ ਵਿਚ ਉਸ ਨੇ ਗ੍ਰਹਿ ਮੰਤਰਾਲੇ ਨੂੰ ਪ੍ਰਧਾਨ ਮੰਤਰੀ ਦਫਤਰ ਨੂੰ ਵੀ ਟੈਗ ਕੀਤਾ ਸੀ ਤੇ ਦੋਵਾਂ ਦੀ ਮਦਦ ਕਰਨ ਦੀ ਅਪੀਲ ਕੀਤੀ।
ਇਹ ਵੀ ਦੇਖੋ : ਕਦੇ ਕਿਰਾਏ ਦੀ ਕਮਰੇ 'ਚ ਰਹਿੰਦੀ ਸੀ ਨੇਹਾ ਕੱਕੜ, ਨਵੇਂ ਘਰ ਦੀ ਤਸਵੀਰ ਸਾਂਝੀ ਕਰਕੇ ਹੋਈ ਭਾਵੁਕ