FacebookTwitterg+Mail

Naagin 3 : ਦਰਸ਼ਕਾਂ ਹੋਣਗੇ ਹੈਰਾਨ ਜਦੋਂ ਮਾਹਿਰ ਸਹਿਗਲ ਦਾ ਖੁੱਲ੍ਹੇਗਾ ਇਹ ਰਾਜ਼

naagin 3
27 January, 2019 03:55:02 PM

ਮੁੰਬਈ (ਬਿਊਰੋ) — 'ਨਾਗਿਨ 3' 'ਚ ਫਿਲਹਾਲ ਹਾਈ ਵੋਲਟੇਜ ਡਰਾਮਾ ਚੱਲ ਰਿਹਾ ਹੈ। ਸੁਰਭੀ ਜਯੋਤੀ (ਬੇਲਾ) ਤੇ ਸੁਮਿਤਰਾ ਦਾ ਝਗੜਾ ਲਗਾਤਾਰ ਜਾਰੀ ਹੈ। ਬੇਲਾ, ਮਾਹਿਰ ਤੇ ਉਸ ਦੇ ਪਰਿਵਾਰ ਨੂੰ ਸੁਮਿਤਰਾ ਤੋਂ ਬਚਾਉਣਾ ਚਾਹੁੰਦੀ ਹੈ। ਹੁਣ ਜੇਕਰ ਤੁਹਾਨੂੰ ਅਗਲੇ ਐਪੀਸੋਡ ਦੀ ਅਪਡੇਟ ਨੂੰ ਲੈ ਕੇ ਉਤਸ਼ਾਹਿਤ ਹੋ ਤਾਂ ਅਸੀਂ ਕੁਝ ਅੰਦਰ ਦੀਆਂ ਗੱਲਾਂ ਦੱਸਣ ਜਾ ਰਹੇ ਹਾਂ। ਆਉਣ ਵਾਲੇ ਐਪੀਸੋਡ 'ਚ ਤੁਸੀਂ ਦੇਖੋਗੇ ਕਿ ਮਾਹਿਰ ਇਕ ਵੱਡਾ ਖੁਲਾਸਾ ਕਰੇਗਾ। ਖੁਲਾਸਾ ਇਹ ਕਿ ਉਸ ਦੀ ਕਦੇ ਯਾਦ ਸ਼ਕਤੀ ਗਈ ਹੀ ਨਹੀਂ ਸੀ ਸਗੋਂ ਉਹ ਨਾਟਕ ਕਰ ਰਿਹਾ ਸੀ। ਇਸ ਗੱਲ ਨਾਲ ਬੇਲਾ ਨੂੰ ਕਾਫੀ ਦੁੱਖ ਪਹੁੰਚੇਗਾ। ਉਸ ਨੂੰ ਲੱਗੇਗਾ ਕਿ ਮਾਹਿਰ ਨੇ ਧੋਖਾ ਦਿੱਤਾ ਹੈ। ਇਸ ਤੋਂ ਬਾਅਦ ਬੇਲਾ ਆਪਣਾ ਵਿਆਹ ਨੂੰ ਤੋੜਨ ਵਾਲੇ ਬਣਾਈ ਜਾਣ ਵਾਲੀਆਂ ਯੋਜਨਾਵਾਂ ਨੂੰ ਨਕਾਮ ਕਰਨ 'ਚ ਲੱਗ ਜਾਵੇਗੀ। ਸੁਮਿਤਰਾ ਤੇ ਯੁਵੀ ਚਾਹੁੰਦੇ ਹਨ ਕਿ ਬੇਲਾ ਤੇ ਮਾਹਿਰ ਦਾ ਰਿਸ਼ਤਾ ਟੁੱਟ ਜਾਵੇ ਤੇ ਬੇਲਾ 'ਸਹਿਗਲ ਹਾਊਸ' ਤੋਂ ਬਾਹਰ ਨਿਕਲ ਜਾਵੇ। ਉਹ ਆਪਣੀ ਇਸ ਸਾਜਿਸ਼ ਨੂੰ ਕਾਮਯਾਬ ਕਰਨ ਲਈ ਇੰਨਾਂ ਦਿਮਾਗ ਲਾ ਰਹੇ ਹਨ ਕਿ ਸੁਮਿਤਰਾ ਨੇ  ਤਾਂ ਮਾਹਿਰ ਨੂੰ ਵਿਸ਼ਾਖਾ ਨਾਲ ਵਿਆਹ ਕਰਵਾਉਣ ਲਈ ਵੀ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।


ਵਿਕਰਾਂਤ ਬੇਲਾ ਨੂੰ ਪਸੰਦ ਕਰਦਾ ਹੈ। ਉਹ ਉਸ ਨੂੰ ਬਚਾਉਣ ਲਈ ਆਪਣੀ ਪੂਰੀ ਤਾਕਤ ਲਾਉਣ ਦਾ ਫੈਸਲਾ ਕਰਦਾ ਹੈ। ਹੁਣ ਦੇਖਣਾ ਇਹ ਕਾਫੀ ਮਜ਼ੇਦਾਰ ਹੋਵੇਗਾ ਕਿ ਸੁਮਿਤਰਾ ਨੂੰ ਪਤਾ ਲੱਗੇਗਾ ਕਿ ਮਾਹਿਰ ਯਾਦ ਸ਼ਕਤੀ ਜਾਣ ਦਾ ਨਾਟਕ ਕਰ ਰਿਹਾ ਸੀ ਤਾਂ ਉਹ ਕੀ ਕਰੇਗੀ।


Tags: Naagin 3 Bela Naagmani Sumitra Vish Mahir Yuvi Vikrant

Edited By

Sunita

Sunita is News Editor at Jagbani.