FacebookTwitterg+Mail

Confimed : 'ਨਾਗਿਨ 3' 'ਚ ਹੁਣ ਇਨ੍ਹਾਂ ਦੋ ਹੌਟ ਹਸੀਨਾਵਾਂ ਦੇ ਹੁਸਨ ਦਾ ਚੱਲੇਗਾ ਜਾਦੂ

naagin 3
13 December, 2017 05:15:13 PM

ਮੁੰਬਈ(ਬਿਊਰੋ)— ਪਿਛਲੇ ਕਾਫੀ ਦਿਨਾਂ ਤੋਂ ਕਲਰਜ਼ 'ਤੇ ਟੈਲੀਕਾਸਟ ਹੋਣ ਵਾਲੇ ਏਕਤਾ ਕਪੂਰ ਦੇ ਮਸ਼ਹੂਰ ਸੀਰੀਅਲ 'ਨਾਗਿਨ' ਸੀਰੀਜ਼ ਦੇ ਅਗਲੇ ਭਾਗ ਭਾਵ 'ਨਾਗਿਨ 3' ਦੇ ਬਣਾਏ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਇਸ ਸ਼ੋਅ ਦੇ ਪ੍ਰਸ਼ੰਸਕਾਂ ਨੂੰ ਸਭ ਤੋਂ ਵੱਧ ਉਤਸੁਕਤਾ ਇਸ ਗੱਲ ਦੀ ਸੀ ਕਿ ਇਸ ਵਾਰ ਸ਼ੋਅ 'ਚ 'ਨਾਗਿਨ' ਦਾ ਕਿਰਦਾਰ ਮੌਨੀ ਰਾਏ ਹੀ ਨਿਭਾਵੇਗੀ ਜਾਂ ਕੋਈ ਹੋਰ ਹਸੀਨਾ ਇਸ ਮਸ਼ਹੂਰ ਸ਼ੋਅ 'ਚ ਨਵੇਂ ਅਵਤਾਰ 'ਚ ਦਿਖਾਈ ਦੇਵੇਗੀ। ਇਸ ਤੋਂ ਬਾਅਦ ਸ਼ੋਅ ਦੀ ਨਿਰਮਾਤਾ ਤੇ ਟੀ. ਵੀ. ਇੰਡਸਟਰੀ ਦੀ ਕੁਈਨ ਏਕਤਾ ਕਪੂਰ ਨੇ ਖੁਦ ਆਪਣੇ ਇੰਸਟਾਗਰਾਮ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਮੌਨੀ ਰਾਏ ਹੁਣ ਸ਼ੋਅ ਦਾ ਹਿੱਸਾ ਨਹੀਂ ਹੋਵੇਗੀ। ਇਸ ਦੇ ਨਾਲ ਹੀ ਏਕਤਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਸ਼ੋਅ 'ਚ ਕਾਲੀ ਨਾਗਿਨ 'ਸੇਸ਼ਾ' ਦਾ ਕਿਰਦਾਰ ਨਿਭਾਅ ਰਹੀ ਅਦਾ ਖਾਨ ਵੀ ਹੁਣ ਸ਼ੋਅ ਦਾ ਹਿੱਸਾ ਨਹੀਂ ਰਹੇਗੀ। ਏਕਤਾ ਨੇ ਪੋਸਟ 'ਚ ਸਾਫ ਕੀਤਾ ਹੈ ਕਿ ਹੁਣ ਸ਼ੋਅ 'ਚ ਉਹ ਕਿਸੇ ਨਵੀਂ ਅਦਾਕਾਰਾ ਨੂੰ ਲੈ ਕੇ ਆ ਰਹੀ ਹੈ।

Punjabi Bollywood Tadka
ਰਿਪੋਰਟਸ ਮੁਤਾਬਕ 'ਨਾਗਿਨ 3' 'ਚ 'ਕਬੂਲ ਹੈ' ਫੇਮ ਅਦਾਕਾਰਾ ਸੁਰਭੀ ਜਿਓਤੀ ਲੀਡ ਰੋਲ ਨਿਭਾਵੇਗੀ ਉੱਥੇ ਨੈਗੇਟਿਵ ਰੋਲ 'ਚ 'ਯੇ ਹੈਂ ਮੁਹੱਬਤੇ' ਦੀ 'ਸ਼ਗੁਨ' ਭਾਵ ਅਨੀਤਾ ਹਸਨੰਦਾਨੀ ਨਜ਼ਰ ਆਵੇਗੀ। ਨਵੀਂ ਖਬਰ ਮੁਤਾਬਕ ਉਨ੍ਹਾਂ ਨੂੰ ਸ਼ੋਅ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ, ''ਕਾਫੀ ਆਡੀਸ਼ਨ ਤੇ ਨਵੇਂ ਚਿਹਰੇ ਲੱਭਣ ਤੋਂ ਬਾਅਦ ਅਸੀਂ ਸੁਰਭੀ ਤੇ ਅਨੀਤਾ ਦੇ ਨਾਂ ਨੂੰ ਚੁਣਿਆ ਹੈ। ਜਦੋਂ ਇਸ ਸ਼ੋਅ ਲਈ ਕ੍ਰਿਸਟਲ ਡਿਸੂਜ਼ਾ ਤੇ ਸੰਜੀਦਾ ਸ਼ੇਖ ਦੇ ਨਾਂ ਸਾਹਮਣੇ ਆ ਰਹੇ ਸਨ। ਉਸੇ ਸਮੇਂ ਤੋਂ ਏਕਤਾ ਨੇ 'ਨਾਗਿਨ 3' ਲਈ ਬੈਸਟ ਕਲਾਕਾਰਾਂ ਦੀ ਚੋਣ ਕਰਨੀ ਸ਼ੁਰੂ ਕਰ ਦਿੱਤੀ ਸੀ। ਫਿਲਹਾਲ ਤਾਂ ਹੁਣ ਸਾਰੇ ਕਲਾਕਾਰਾਂ ਨੇ ਪ੍ਰੋਜੈਕਟ ਨੂੰ ਸਾਈਨ ਨਹੀਂ ਕੀਤਾ ਪਰ ਉਮੀਦ ਹੈ ਕਿ ਸ਼ੋਅ ਦੀ ਸ਼ੁਰੂਆਤ ਜਲਦ ਹੀ ਹੋਵੇਗੀ।''


Tags: Anita HassanandaniSurbhi JyotiEkta KapoorMouni RoyAdaa KhanNaagin 3ਏਕਤਾ ਕਪੂਰ ਨਾਗਿਨ 3