FacebookTwitterg+Mail

OMG ਸੱਸ-ਨੂੰਹ ਦੇ ਸੀਰੀਅਲਜ਼ ਦਾ ਹਾਲ ਹੋਇਆ ਬੁਰਾ, 'ਨਾਗਿਨ 3' ਨੇ TRP ਦੀ ਰੇਸ 'ਚ ਬਣਾਇਆ ਰਿਕਾਰਡ

naagin 3
30 June, 2018 04:55:13 PM

ਮੁੰਬਈ (ਬਿਊਰੋ)— ਇਸ ਹਫਤੇ ਦੀ ਟੀ. ਆਰ. ਪੀ. ਰੇਟਿੰਗ ਦੱਸਣ ਵਾਲੀ ਬਾਰਕ ਰਿਪੋਰਟ ਆ ਗਈ ਹੈ। ਟੀ. ਆਰ. ਪੀ. ਰੇਟਿੰਗ 'ਚ ਅਜਿਹਾ ਕੁਝ ਨਹੀਂ, ਜਿਸ ਤੋਂ ਹੈਰਾਨ ਹੋਇਆ ਜਾਵੇ ਕਿਉਂਕਿ 'ਨਾਗਿਨ 3' ਦੇ ਆਉਂਦੇ ਹੀ ਇਹ ਸ਼ੋਅ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ। ਇਸ ਸੀਰੀਅਲ ਨੇ ਟੀ. ਵੀ. ਦੇ ਸਭ ਤੋਂ ਲੋਕਪ੍ਰਿਯ ਸ਼ੋਅ 'ਕੁਮਕੁਮ ਭਾਗਿਆ' ਨੂੰ ਵੀ ਪਿੱਛੇ ਛੱਡ ਦਿੱਤਾ ਹੈ।
'ਕੁਮਕੁਮ ਭਾਗਿਆ' ਸੀਰੀਅਲ ਪਿਛਲੇ ਕਾਫੀ ਮਹੀਨਿਆਂ ਤੋਂ ਟੀ. ਆਰ. ਪੀ. ਦੇ ਮਾਮਲੇ 'ਚ ਟਾਪ ਨੰਬਰ 'ਤੇ ਬਣਿਆ ਹੋਇਆ ਸੀ ਪਰ ਹੁਣ 'ਨਾਗਿਨ 3' ਨੇ ਇਸ ਨੂੰ ਪਛਾੜ ਦਿੱਤਾ ਹੈ। ਇੰਨਾ ਹੀ ਨਹੀਂ ਧੀਰਜ ਧੂਪਰ ਅਤੇ ਸ਼ਰਧਾ ਆਰਿਆ ਦਾ ਸੀਰੀਅਲ 'ਕੁੰਡਲੀ ਭਾਗਿਆ' ਵੀ 'ਨਾਗਿਨ 3' ਦੇ ਸਾਹਮਣੇ ਫਿੱਕਾ ਪੈ ਗਿਆ ਹੈ। ਹਾਲਾਂਕਿ ਟੀ. ਆਰ. ਪੀ. ਮੁਕਾਬਲੇ 'ਚ 'ਕੁਮਕੁਮ ਭਾਗਿਆ' ਤੋਂ 'ਕੁੰਡਲੀ ਭਾਗਿਆ' ਅੱਗੇ ਹੈ। ਇਸ ਦੇ ਨਾਲ ਹੀ 'ਡਾਂਸ ਦੀਵਾਨੇ' ਅਤੇ 'ਕੁਲਫੀ ਕੁਮਾਰ ਬਾਜੇਵਾਲਾ' ਵੀ ਟਾਪ ਟੀ. ਆਰ. ਪੀ. ਸ਼ੋਅਜ਼ ਦੀ ਲਿਸਟ 'ਚ ਹੈ।
ਟਾਪ 10 ਸ਼ੋਅਜ਼ ਦੀ ਪੂਰੀ ਲਿਸਟ—
ਨਾਗਿਨ 3
ਕੁੰਡਲੀ ਭਾਗਿਆ
ਕੁਮਕੁਮ ਭਾਗਿਆ
ਡਾਂਸ ਦੀਵਾਨੇ
ਕੁਲਫੀ ਕੁਮਾਰ ਬਾਜੇਵਾਲਾ
ਯੇ ਰਿਸ਼ਤਾ ਕਿਆ ਕਹਿਲਾਤਾ ਹੈ
ਸ਼ਕਤੀ- ਅਸਤਿਤਵ ਦੇ ਅਹਿਸਾਸ ਕੀ
ਇਸ਼ਕ ਸੁਭਾਨਅੱਲਾਹ

ਤਾਰਕ ਮਹਿਤਾ ਕਾ ਉਲਟਾ ਚਸ਼ਮਾ
ਉਡਾਨ


Tags: Naagin 3TRPBarc ReportKundali BhagyaKumkum BhagyaDance Deewane

Edited By

Chanda Verma

Chanda Verma is News Editor at Jagbani.