FacebookTwitterg+Mail

ਪੈਰੋਡੀ ਗੀਤ ‘ਨਾਨ 2’ ਨਾਲ ਹੈਪੀ ਮਨੀਲਾ ਚਰਚਾ ’ਚ

naan 2 happy manila
25 November, 2019 04:02:24 PM

ਜਲੰਧਰ(ਬਿਊਰੋ)-  ਸਮਾਜ ਵਿਚ ਫੈਲੀਆਂ ਬੁਰਾਈਆਂ ’ਤੇ ਚੋਟ ਕਰਦੇ ਗੀਤ ਲਿਖਣ ਅਤੇ ਗਾਉਣ ਵਾਲਾ ਹੈਪੀ ਮਨੀਲਾ ਆਪਣੇ ਹਾਲੀਆ ਰਿਲੀਜ਼ ਪੈਰੋਡੀ ਗੀਤ ‘ਨਾਨ 2’ ਨਾਲ ਚਰਚਾ ਵਿਚ ਹਾ। ਸੋਸ਼ਲ ਮੀਡੀਆ ’ਤੇ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਹੈਪੀ ਮਨੀਲਾ ਵੱਲੋਂ ਲਿਖੇ ਗਏ ਅਤੇ ਗਾਏ ਇਸ ਗੀਤ ਨੂੰ ਐੱਚ. ਐੱਮ. ਈ. ਮਿਊਜ਼ਿਕ ਨੇ ਰਿਲੀਜ਼ ਕੀਤਾ ਹੈ। ਹੈਪੀ ਮਨੀਲਾ ਨੇ ਕਿਹਾ ਕਿ ਅਜੋਕੇ ਸਮਾਜ ਵਿਚ ਮਿਲਾਵਟਖੋਰੀ ਬਹੁਤ ਵਧ ਗਈ ਹੈ। ਇਥੋਂ ਤੱਕ ਕਿ ਹਰ ਘਰ ਦੀ ਮੁੱਢਲੀ ਜ਼ਰੂਰਤ ਦੁੱਧ ਵੀ ਸ਼ੁੱਧ ਨਹੀਂ ਮਿਲਦਾ।


ਮਿਲਾਵਟ ਵਾਲੀਆਂ ਚੀਜ਼ਾਂ ਖਾਣ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਪ੍ਰਭਾਵਿਤ ਹੋਣਗੀਆਂ, ਇਸੇ ਲਈ ਉਸ ਨੇ ਆਪਣੇ ਇਸ ਗੀਤ ਰਾਹੀਂ ਸਮਾਜ ਵਿਚ ਫੈਲੀ ਮਿਲਾਵਟਖੋਰੀ ਦੀ ਲਾਹਨਤ ਵੱਲ ਜਨਤਾ ਦਾ ਧਿਆਨ ਖਿੱਚਣ ਅਤੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੇ ਗੀਤ ਵਿਚ ਦੋਧੀਆਂ ਵੱਲੋਂ ਦੁੱਧ ਵਿਚ ਕੀਤੀ ਜਾਂਦੀ ਮਿਲਾਵਟ ਦਾ ਜ਼ਿਕਰ ਕਰਦਿਆਂ ਇਕ ਸੁਆਣੀ ਆਪਣੇ ਪਤੀ ਕੋਲੋਂ ਸ਼ੁੱਧ ਦੁੱਧ ਲਈ ਲੰਬੜਾਂ ਦੇ ਘਰ ਬਾਨ੍ਹ ਲੁਆਉਣ ਦੀ ਮੰਗ ਕਰਦੀ ਹੈ।


Tags: Naan 2Happy ManilaPunjabi SongHme MusicPunjabi Singer

About The Author

manju bala

manju bala is content editor at Punjab Kesari