FacebookTwitterg+Mail

'ਨੱਚ ਬੱਲੀਏ 9': ਸ਼ੋਅ ਤੋਂ ਬਾਹਰ ਆਉਦਿਆਂ ਹੀ ਫੈਜ਼ਲ ਤੇ ਮੁਸਕਾਨ ਦਾ ਹੋਇਆ ਬ੍ਰੇਕਅੱਪ

nach baliye 9
27 September, 2019 12:15:23 PM

ਮੁੰਬਈ(ਬਿਊਰੋ)- 'ਨੱਚ ਬੱਲੀਏ 9' ’ਚ ਫੈਜ਼ਲ ਖਾਨ ਅਤੇ ਮੁਸਕਾਨ ਕਟਾਰੀਆ ਬੈਸਟ ਜੋੜੀਆਂ 'ਚੋਂ ਇਕ ਜੋੜੀ ਹੈ। ਸ਼ੋਅ ’ਚ ਦੋਵਾਂ ਵਿਚਕਾਰ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲੀ ਪਰ ਸ਼ੋਅ ਦੇ ਬਾਹਰ ਆਉਦਿਆਂ ਹੀ ਦੋਵਾਂ ਬਾਰੇ ਅਜਿਹੀਆਂ ਖਬਰਾਂ ਆਈਆਂ ਕਿ ਉਨ੍ਹਾਂ ਦੇ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ। ਫੈਜ਼ਲ ਅਤੇ ਮੁਸਕਾਨ ਦਾ ਬ੍ਰੇਕਅੱਪ ਹੋ ਗਿਆ। ਮੁਸਕਾਨ ਨੇ ਇਸ ਗੱਲ ਦਾ ਖੁਲਾਸਾ ਇਕ ਇੰਟਰਵਿਊ ਦੌਰਾਨ ਕੀਤਾ। ਮੁਸਕਾਨ ਨੇ ਕਿਹਾ,‘‘ਹਾਂ, ਸਾਡਾ ਬ੍ਰੇਕਅੱਪ ਹੋ ਗਿਆ ਹੈ ਅਤੇ ਹੁਣ ਅਸੀਂ ਇਕੱਠੇ ਨਹੀਂ ਹਾਂ। ਮੈਨੂੰ ਨਹੀਂ ਪਤਾ ਇਹ ਕੀ ਹੋ ਰਿਹਾ ਹੈ। ਫਿਲਹਾਲ ਮੈਂ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੀ।’’ ਖਬਰਾਂ ਇਹ ਵੀ ਹਨ ਕਿ ਫੈਜ਼ਲ ਮੁਸਕਾਨ ਨੂੰ ਧੋਖਾ ਦੇ ਰਹੇ ਸਨ ਅਤੇ ਸੀਰੀਅਲ 'ਚੰਦਰਗੁਪਤ ਮੌਰੀਆ' ਦੀ ਕੋ-ਸਟਾਰ ਸਨੇਹਾ ਵਾਗ ਨੂੰ ਡੇਟ ਕਰ ਰਹੇ ਹਨ।

Punjabi Bollywood Tadka
ਇਨ੍ਹਾਂ ਸਾਰੀਆਂ ਗੱਲਾਂ 'ਤੇ ਚੁੱਪੀ ਤੋੜ੍ਹਦਿਆਂ ਫੈਜ਼ਲ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਉਹ ਮੇਰੇ ਨਾਲ ਸਿਰਫ ਲਾਈਮਲਾਈਟ ’ਚ ਰਹਿਣ ਲਈ ਸੀ।’’ ਫੈਜ਼ਲ ਕੋ-ਐਕਟਰ ਨਾਲ ਡੇਟਿੰਗ ਕਰਨ ਦੀ ਖਬਰ ਸੁਣ ਕੇ ਹੈਰਾਨ ਵੀ ਹਨ। 'ਨੱਚ ਬੱਲੀਏ 9' ਵਿਚ ਹਿੱਸਾ ਲੈਣ ਤੋਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਦੋਵਾਂ ਵਿਚਾਲੇ ਬਹੁਤ ਲੜਾਈ ਹੋਈ ਸੀ। ਇਸ 'ਤੇ ਫੈਜ਼ਲ ਨੇ ਕਿਹਾ,‘‘ਹਾਂ ਇਹ ਸੱਚ ਹੈ ਕਿ ਅਸੀਂ 'ਨਚ ਬੱਲੀਏ 9' ਤੋਂ ਪਹਿਲਾਂ ਸਾਡੀ ਲੜਾਈ ਹੋਈ ਸੀ ਪਰ ਅਸੀਂ ਉਸ ਸਮੇਂ ਤੱਕ ਵੱਖਰੇ ਨਹੀਂ ਹੋਏ ਸਨ। ਮੈਂ ਆਪਣੇ ਰਿਸ਼ਤੇ ਨੂੰ ਦੂਜਾ ਮੌਕਾ ਦੇਣਾ ਚਾਹੁੰਦਾ ਸੀ।’’ ਫੈਜ਼ਲ ਨੇ ਕਿਹਾ ਕਿ ਰਿਐਲਿਟੀ ਸ਼ੋਅ ਇਕ ਚੰਗਾ ਮਾਧਿਅਮ ਹੈ, ਜਿੱਥੇ ਅਸੀਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਸੀ ਪਰ ਉਹ ਮੇਰੇ ਨਾਲ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੜਦੀ ਸੀ ਅਤੇ ਮੈਂ ਅਕਸਰ ਆਪਣੇ ਵਧ ਰਹੇ ਝਗੜਿਆਂ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ। ਮੈਂ ਹੈਰਾਨ ਹਾਂ ਕਿ ਮੁਸਕਾਨ ਨੇ ਮੇਰੇ 'ਤੇ ਧੋਖਾ ਦੇਣ ਦਾ ਦੋਸ਼ ਲਗਾਇਆ ਹੈ। ਮੈਂ ਉਸ ਨਾਲ ਕਦੇ ਧੋਖਾ ਨਹੀਂ ਕੀਤਾ। ਸਨੇਹਾ ਅਤੇ ਮੈਂ ਸਿਰਫ ਦੋਸਤ ਹਾਂ ਅਤੇ ਹੋਰ ਕੁਝ ਨਹੀਂ।’’

Punjabi Bollywood Tadka
ਇਸ ਦੇ ਨਾਲ ਹੀ ਫੈਨਜ਼ ਨੇ ਕਿਹਾ ਕਿ ਮੁਸਕਾਨ ਨੇ ਕਿਹਾ ਸੀ ਕਿ ਉਹ ਬ੍ਰੇਕਅੱਪ ਤੋਂ ਬਾਅਦ ਸਦਮੇ ’ਚ ਚਲੀ ਗਈ ਸੀ। ਇਸ 'ਤੇ ਫੈਜ਼ਲ ਖਾਨ ਨੇ ਕਿਹਾ ਕਿ ਸਿਰਫ 15 ਦਿਨਾਂ' ’ਚ ਡਿੱਪਰੈਸ਼ਨ ਗਾਇਬ ਹੋਣ ਵਾਲਾ ਤਰੀਕਾ ਕੋਈ ਮੈਨੂ ਵੀ ਦੱਸ ਦੇਵੇ। ਜੇ ਉਹ ਡਿੱਪਰੈਸ਼ਨ ’ਚ ਰਹਿਣ ਦਾ ਦਾਅਵਾ ਕਰ ਰਹੀ ਹੈ ਤਾਂ ਉਹ ਸੋਸ਼ਲ ਮੀਡੀਆ 'ਤੇ ਅਜਿਹੀਆਂ ਖੁਸ਼ੀ ਵਾਲੀਆਂ ਤਸਵੀਰਾਂ ਕਿਉਂ ਸ਼ੇਅਰ ਕਰ ਰਹੀ ਹੈ। ਮੈਨੂੰ ਲੱਗਦਾ ਹੈ ਕਿ ਇਹ ਮੇਰੀ ਜ਼ਿੰਦਗੀ ਦੀ ਵੱਡੀ ਗਲਤੀ ਸੀ।

Punjabi Bollywood Tadka


Tags: Nach Baliye 9Faisal KhanMuskaan KatariaRelationshipTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari