FacebookTwitterg+Mail

'ਨੱਚ ਬੱਲੀਏ' ਦੇ 8ਵੇਂ ਸੀਜ਼ਨ ਦਾ ਹਿੱਸਾ ਬਣੇਗੀ ਇਹ ਜੋੜੀ

nach baliye season 8
05 March, 2017 12:49:59 PM

ਮੁੰਬਈ— ਸਟਾਰ ਪਲਸ ਦੇ ਮਸ਼ਹੂਰ ਡਾਸਿੰਗ ਰਿਐਲਿਟੀ ਸ਼ੋਅ 'ਨੱਚ ਬੱਲੀਏ' ਦਾ ਸੀਜ਼ਨ 8 ਜਲਦੀ ਹੀ ਟੀ. ਵੀ. ਸਕ੍ਰੀਨ 'ਤੇ ਦਸਤਕ ਦੇਣ ਵਾਲਾ ਹੈ। ਮਹਿਕਾ ਵਰਮਾ ਆਨੰਦ, ਦਿਵਿਆਂਕਾ ਤ੍ਰਿਪਾਠੀ-ਵਿਵੇਕ ਦਹੀਆ, ਭਾਰਤੀ ਸਿੰਘ-ਹਰਸ਼ ਲਿੰਮਬਾਚੀਆ ਦੇ ਨਾਲ ਇਕ ਹੋਰ ਜੋੜੀ ਇਸ ਸ਼ੋਅ ਦਾ ਹਿੱਸਾ ਬਣਨ ਵਾਲੀ ਹੈ। ਸੂਤਰਾਂ ਮੁਤਾਬਕ 'ਨੱਚ ਬੱਲੀਏ' ਦੇ ਅਗਲੇ ਸੀਜ਼ਨ 'ਚ ਦੀਪੀਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਨੂੰ ਇਕ ਜੋੜੀ ਦੇ ਤੌਰ 'ਤੇ ਦੇਖਿਆ ਜਾਵੇਗਾ। ਸ਼ੋਏਬ ਨੂੰ 'ਕੋਈ ਲੋਟ ਕੇ ਆਇਆ ਹੈ' 'ਚ ਦੇਖਿਆ ਗਿਆ ਸੀ ਅਤੇ ਦੀਪੀਕਾ ਕੱਕੜ ਨੂੰ ਕਲਰਸ ਦੇ ਸ਼ੋਅ ਸਸੁਰਾਲ ਸਿਮਰ ਦਾ 'ਚ 6 ਸਾਲ ਕੰਮ ਕਰਨ ਦੇ ਬਾਅਦ ਹੁਣ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਵਾਰੀ ਬੀ. ਬੀ. ਸੀ. ਇੰਡੀਆ ਦੇ ਵੱਲੋ ਪ੍ਰੋਡਿਊਸ ਕੀਤੇ ਜਾਣ ਵਾਲੇ ਡਾਂਸਿੰਗ ਰਿਐਲਿਟੀ ਸ਼ੋਅ 'ਨੱਚ ਬੱਲੀਏ' 'ਚ ਹਿੱਸਾ ਲੈਣ ਲਈ ਦੀਪੀਕਾ ਅਤੇ ਸ਼ੋਏਬ ਡਾਂਸਿੰਗ ਲਈ ਰਿਹੱਸਲ ਸ਼ੁਰੂ ਕਰ ਚੁੱਕੇ ਹਨ।


Tags: Nach Baliye 8 Shoaib IbrahimDipika Kakar Star Plus ਨੱਚ ਬੱਲੀਏ ਦੀਪੀਕਾ ਕੱਕੜ ਸ਼ੋਏਬ ਇਬਰਾਹਿਮ