FacebookTwitterg+Mail

ਨਛੱਤਰ ਗਿੱਲ ਦੇ ਸਿੰਗਲ ਟਰੈਕ 'ਪਹਿਲਾ ਪਿਆਰ' ਦੇ ਵੀਡੀਓ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

nachattar gill
17 January, 2019 11:25:05 AM

ਜਲੰਧਰ (ਬਿਊਰੋ)— 'ਤੇਰੇ ਨਾਂ ਦੀ ਮਹਿੰਦੀ', 'ਦੂਰੀਆਂ', 'ਅੰਬਰਾਂ ਦੇ ਤਾਰੇ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਗਾਇਕ ਨਛੱਤਰ  ਗਿੱਲ ਦੇ ਨਵੇਂ ਸਿੰਗਲ ਟਰੈਕ 'ਪਹਿਲਾ ਪਿਆਰ' ਦੇ ਵੀਡੀਓ ਨੂੰ ਯੂ-ਟਿਊਬ 'ਤੇ ਦਰਸ਼ਕਾਂ  ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਖਬਰ ਲਿਖਣ ਮੁਤਾਬਕ ਇਸ ਵੀਡੀਓ ਨੂੰ 267744 ਵਿਊਜ਼ ਮਿਲ ਚੁੱਕੇ ਹਨ। ਜਾਣਕਾਰੀ ਦਿੰਦਿਆਂ ਗਾਇਕ ਨਛੱਤਰ ਗਿੱਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਇੰਗਲੈਂਡ ਦੀ ਕੰਪਨੀ ਈ ਥ੍ਰੀ ਯੂ. ਕੇ. ਵਲੋਂ ਰਿਲੀਜ਼ ਕੀਤਾ ਗਿਆ ਹੈ।

ਜਿਸ ਦਾ ਮਿਊਜ਼ਿਕ ਅੰਬੀ ਤੇ ਦਿਲੀ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਕਲਮਬੱਧ ਕੀਤਾ ਹੈ  ਗੀਤਕਾਰ ਭਿੰਦਰ ਖਾਨਪੁਰੀ ਨੇ। ਇਸ ਨੂੰ ਵੀਡੀਓ ਡਾਇਰੈਕਟਰ ਟੀਮ ਜੈਕ ਸਰਵਣ ਨੇ ਇੰਗਲੈਂਡ ਦੀਆਂ  ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਹੈ ਜੋ ਕਿ ਵੱਖ-ਵੱਖ ਚੈਨਲਾਂ 'ਤੇ ਚੱਲ ਰਿਹਾ ਹੈ।


Tags: Pehla Pyar Ambi Dilly Nachattar Gill

About The Author

manju bala

manju bala is content editor at Punjab Kesari