ਜਲੰਧਰ(ਬਿਊਰੋ)— ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਅਤੇ ਹਰਮਨਪਿਆਰਾ ਗਾਇਕ ਨਛੱਤਰ ਗਿੱਲ ਜੋ ਹਰ ਸਮੇਂ ਆਪਣੇ ਸਰੋਤਿਆਂ ਲਈ ਕੁੱਝ ਨਵਾਂ ਕਰਨਾ ਲੋਚਦਾ ਰਹਿੰਦਾ ਹੈ, ਬੀਤੇ ਦਿਨ ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ 'ਚ ਸ਼ੋਅ ਕਰ ਕੇ ਵਤਨ ਪੁੱਜਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਚ ਉਘੀ ਸ਼ੋਅ ਪ੍ਰਮੋਟ ਕੰਪਨੀ 'ਸਰਦਾਰੀ ਗਰੁੱਪ' ਅਤੇ 'ਰੂਹ ਪੰਜਾਬ ਦੀ' ਦੇ ਬੈਨਰ ਹੇਠ ਸ਼ੋਅ ਕਰਵਾਏ ਗਏ, ਜਿੱਥੇ ਸਰੋਤਿਆਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਇਸ ਤਰ੍ਹਾਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਵੀ 'ਆਪਣਾ ਬਰੈਂਡ, ਰੁਪਿੰਦਰ ਹੁਲੈਟ, ਇੰਦਰਪਾਲ ਸਿੰਘ ਸੰਘੇੜਾ' ਦੀ ਰਹਿਨੁਮਾਈ ਹੇਠ ਸ਼ੋਅ ਕਰਵਾਏ ਗਏ। ਇਨ੍ਹਾਂ ਸ਼ੋਆਂ ਵਿਚ ਪੰਜਾਬੀਆਂ ਨੇ ਪਰਿਵਾਰਾਂ ਸਮੇਤ ਵਧ ਚੜ੍ਹ ਕੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜਲਦ ਹੀ ਨਵੀਂ ਐਲਬਮ ਜੋ ਬਿਲਕੁਲ ਤਿਆਰ ਹੈ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਤੋਂ ਉਨ੍ਹਾਂ ਨੇ ਪਹਿਲਾਂ ਦੀ ਤਰ੍ਹਾਂ ਸਰੋਤਿਆਂ ਤੋਂ ਵੱਡੇ ਹੁੰਗਾਰੇ ਦੀ ਆਸ ਜਤਾਈ।