FacebookTwitterg+Mail

B'DAY SPL : ਫਰਸ਼ ਤੋਂ ਅਰਸ਼ ਤੱਕ ਜਾਣ ਦਾ ਨਛੱਤਰ ਗਿੱਲ ਦਾ ਸਫਰ

nachattar gill birthday
15 November, 2019 10:53:39 AM

ਜਲੰਧਰ(ਬਿਊਰੋ)— ਪੰਜਾਬ ਦੀ ਬੁਲੰਦ ਆਵਾਜ਼ ਯਾਨੀ ਨਛੱਤਰ ਗਿੱਲ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਨਛੱਤਰ ਗਿੱਲ ਨੇ ਆਪਣੀ ਸੁਰੀਲੀ ਤੇ ਮਿੱਠ ਬੋਲੜੀ ਆਵਾਜ਼ ਸਦਕਾ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ। ਨਛੱਤਰ ਗਿੱਲ ਦਾ ਜਨਮ 15 ਨਵੰਬਰ 1968 ਨੂੰ ਹੋਇਆ ਸੀ। ਨਛੱਤਰ ਗਿੱਲ ਆਪਣੇ ਪਿਤਾ ਨਾਲ ਅੇਨੂਅਲ ਪ੍ਰੋਗਰਾਮਾਂ 'ਚ ਗਾਉਣ ਜਾਂਦੇ ਸਨ। ਨਛੱਤਰ ਗਿੱਲ ਦਾ ਪਹਿਲਾ ਸੋਲੋ ਗੀਤ 'ਦਿਲ ਦਿੱਤਾ ਨਈਂ ਸੀ' ਰਿਲੀਜ਼ ਹੋਇਆ ਸੀ, ਜਿਸ ਨੇ ਉਨ੍ਹਾਂ ਨੂੰ ਨਾਮੀ ਸਿੰਗਰਾਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ। ਉਨ੍ਹਾਂ ਦੇ ਇਸ ਸੋਲੋ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਇਸ ਤੋਂ ਬਾਅਦ ਸਾਲ 2006 'ਚ ਧਾਰਮਿਕ ਐਲਬਮ 'ਸਾਹਿਬ ਜਿੰਨੇ ਦੀਆਂ ਮੰਨੇ' ਰਿਲੀਜ਼ ਹੋਈ।
Punjabi Bollywood Tadka
ਇਸ ਤੋਂ 'ਅਰਦਾਸ ਕਰਾਂ' 2010 'ਚ ਰਿਲੀਜ਼ ਹੋਈ। ਇਨ੍ਹਾਂ ਧਰਮਿਕ ਐਲਬਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਹੋਲੀ-ਹੋਲੀ ਨਛੱਤਰ ਗਿੱਲ ਦਾ ਪੰਜਾਬੀ ਸੰਗੀਤ ਇੰਡਸਟਰੀ 'ਚ ਬੋਲ-ਬਾਲਾ ਵਧਣ ਲੱਗਾ।
Punjabi Bollywood Tadka
ਪਾਲੀਵੁੱਡ ਐਕਟਰ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ' ਦੇ ਟਾਈਟਲ ਟਰੈਕ ਨੂੰ ਨਛੱਤਰ ਗਿੱਲ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ। ਇਸ ਤੋਂ ਇਲਾਵਾ ਹਾਲ ਹੀ 'ਚ ਰਿਲੀਜ਼ ਹੋਈ ਰੌਸ਼ਨ ਪ੍ਰਿੰਸ ਦੀ ਫਿਲਮ 'ਰਾਂਝਾ ਰਫਿਊਜੀ' ਦੇ ਗੀਤ 'ਜੋੜੀ' ਨੂੰ ਨਛੱਤਰ ਗਿੱਲ ਨੇ ਆਪਣੀ ਮਿੱਠੜੀ ਆਵਾਜ਼ 'ਚ ਗਾਇਆ ਸੀ।
Punjabi Bollywood Tadka
ਦੱਸ ਦੇਈਏ ਕਿ ਨਛੱਤਰ ਗਿੱਲ ਨੇ ਹਮੇਸ਼ਾ ਹੀ ਸਰੋਤਿਆਂ ਦੀ ਝੋਲੀ 'ਚ ਸੱਭਿਆਚਾਰ ਨਾਲ ਜੁੜੇ ਗੀਤਾਂ ਨੂੰ ਪਾਇਆ ਹੈ। ਉਨ੍ਹਾਂ ਦੇ ਗੀਤਾਂ 'ਚ ਹਮੇਸ਼ਾ ਸੱਭਿਆਚਾਰ ਨੂੰ ਪਹਿਲ ਦਿੱਤੀ ਗਈ ਹੈ। ਨਛੱਤਰ ਗਿੱਲ ਦੇ ਪ੍ਰਸ਼ੰਸਕ ਨਾ ਸਿਰਫ ਪੰਜਾਬ ਹਨ ਸਗੋਂ ਦੇਸ਼ਾ-ਵਿਦੇਸ਼ਾਂ 'ਚ ਵੀ ਵਸਦੇ ਹਨ। ਦੇਸ਼ਾਂ-ਵਿਦੇਸ਼ਾਂ 'ਚ ਵਸਦੇ ਪੰਜਾਬੀ ਉਨ੍ਹਾਂ ਨੂੰ ਸੱਭਿਆਚਾਰਕ ਪ੍ਰੋਗਰਾਮਾਂ ਲਈ ਵਿਦੇਸ਼ਾਂ 'ਚ ਅਕਸਰ ਬੁਲਾਉਂਦੇ ਰਹਿੰਦੇ ਹਨ।
Punjabi Bollywood Tadka
ਇਸ ਤੋਂ ਇਲਾਵਾ ਨਛੱਤਰ ਗਿੱਲ ਨੇ 'ਬਰੈਂਡਿਡ ਹੀਰਾ', 'ਅੱਖੀਆਂ 'ਚ ਪਾਣੀ', 'ਛੱਕ ਕੇ ਨਾ ਜਾ', 'ਨਾਮ', 'ਸਾਡੀ ਗੱਲ', 'ਠੱਗੀਆਂ', 'ਇਸ਼ਕ ਜਗਾਵੇ', 'ਦੱਸ ਤੇਰੇ ਪਿੱਛੇ ਕਿਉਂ ਮਰੀਏ' ਵਰਗੀਆਂ ਐਲਬਮ ਨੂੰ ਰਿਲੀਜ਼ ਕੀਤਾ। ਐਲਬਮਸ ਦੇ ਇਨ੍ਹਾਂ ਗੀਤਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Nachattar GillHappy BirthdayNain Naina NaalAkhiyaan BechainTareyan Di LoeBranded Heeran

About The Author

manju bala

manju bala is content editor at Punjab Kesari